ਹੀਰ

ਸਫ਼ਾ 54

531
ਤਾਂ ਇਕ ਡੂ ਮਿੱਟੀ ਸਹੀ ਸਨਜਾਤਾ, ਤਾਂ ਇਸ ਗੱਲ ਸੁਣਾਈ
ਕੱਲ੍ਹ ਦੁਪਹਿਰੀਂ ਸ਼ਦਿਆਨੇ ਵਜੇ, ਜ ਜੰਞ ਖੇੜਿਆਂ ਦੀ ਆਈ
ਕੱਲ੍ਹ ਡੂ ਮਾਅਨਿ ਹੋਈ ਇਕੱਠੀ ,ਵਧਾਈ ਮੰਗਣ ਕੁ ਧਾਈ
ਅੱਖੀਂ ਡਿੱਠਾ ਆ ਹੈ ਅਸਾਂ ਹ ਸਿਰ ਟਮਕ ਵੇਂਦਾ ਚਾਈ

532
ਸਹੀ ਸਨਜਾਤਾ ਰਾਂਝਾ ਕੁੜੀਆਂ ," ਆਖੀਂ ਤਾਂ ਅਰਜ਼ ਕਿਰਿਆਆਂ
ਉਹੋ ਜਿਹੀਆਂ ਜਾਈਂ ਉਥੇ , ਬੇਲੇ ਗੋਇਲ ਕਿਰਿਆਆਂ
ਤੂੰ ਉਹੋ ਰਾਂਝਾ ਤੇ ਅਸੀਂ ਉਹੋ ਕੁੜੀਆਂ , ਨੂਤਨ ਇਸ਼ਕ ਲਈ ਹਾਂ
ਆਖ ਦਮੋਦਰ ਜੇ ਹੋਵੇਂ ਰਾਜ਼ੀ , ਤਾਂ ਉੱਦਮ ਇਹ ਕਿਰਿਆਆਂ "

533
"ਜੇ ਕੋਈ ਜੀਵੇ ਜਿੰਦ ਦੇ ਬਾਝੋਂ , ਤਾਂ ਮੈਂ ਮੋਇਆਂ ਜੀਵ ਆਈਂ
ਕਿੱਥੇ ਰਹਿਣ ਅਸਾਡਾ ਥੀਵੇ , ਜਾਨ ਅਸਾਂ ਵਿਚ ਨਾਹੀਂ
ਫਿਰਦਾ ਰੂਹ ਹੀਰ ਦੇ ਪਿੱਛੇ , ਕੀ ਬੁੱਧ ਜਾਨੈਂ ਨਾਹੀਂ
ਕੜੀਵ ! ਜੇ ਕੋਈ ਜੀਵੇ ਜਿੰਦ ਦੇ ਬਾਝੋਂ , ਤਾਂ ਹੀਰੇ ਬਾਝ ਜੀਵ ਆਈਂ"

534
ਤਾਂ ਜੁਲਿਆ ਚਾਕ , ਅੱਗੇ ਧਰ ਮੱਝੀਂ , ਚੱਲਣ ਚਿੱਤ ਉਠਾਇਆ
ਬੇਲੇ ਆ ਵੜਿਆ ਫਿਰ ਤਿਥੇ , ਜਥੇ ਨਾਲ਼ ਮੰਗੂ ਦੇ ਆਇਆ
ਚਿੱਤ ਉਦਾਸ ਕੇਤੂਸ ਬਹੁਤੇਰਾ, ਬਹੁੰ ਦੁੱਖ ਅਛਲ ਆਇਆ
ਆਖ ਦਮੋਦਰ ਜਥੇ ਜਲਹਰ , ਓਥੇ ਮੱਥਾ ਲਾਇਆ

535
ਜਾ ਸਨਜਾਨ , ਰਿੰਨ੍ਹ ਦੁੱਖ ਧੀਦੋ , ਸਥਿਰ ਧੂਆਂ ਭਾਈ
ਆਸਣ ਚੰਮ ਚੜ੍ਹਿਆ ਜਲਹਰਤੇ , ਵੰਝਲੀ ਦਰਦ ਵਗਾਈ
ਨਾਲ਼ ਫ਼ਿਰਾਕ ਵਦੋਹ ਦੁੱਖ ਕਰ , ਬਨੀਨੀਹਾ ਦਰਦ ਵਗਾਈ
ਆਖ ਦਮੋਦਰ ਸੁਣਿਆ ਸਈਆਂ , ਸਭ ਅੱਤ ਵੇਲੇ ਆਈ

536
ਕਿਸੇ ਲਿੰਗੀ , ਕਿਸੇ ਚਾਦਰ , ਕਿਸੇ ਸਲਾਰੀ ਆਹੀਆਂ
ਗਈਆਂ ਨੇਂ ਸਿੱਧ ਸਿਰ ਪ੍ਰੋਂ ਹੈਰਤ ਕੇਹੀ ਰੋਨਸੇ ਧਾਈਆਂ
ਵੱਡੇ ਵਦੋਹ ਵਰਾਗ ਵਡੇਰੇ , ਹਿੱਕ ਪਲਕ ਨੂੰ ਆਈਆਂ
ਆਖ ਦਮੋਦਰ ਕਿਥੋਂ ਧੀਰਨ , ਗੋਪੀਆਂ ਕ੍ਰਿਸ਼ਨ ਬੁਲਾਈਆਂ

537
ਮਿਲੀਆਂ ਆ ਰੰਝੇਟੇ ਤਾਈਂ , ਬਹੁਤ ਵਰਾਗ ਵੰਡਾਇਆ
"ਕੌਣ ਕਜ਼ੀਆ ਤੈਨੂੰ ਥੀਆ, ਜੇ ਚੱਲ ਅਗੇਰੇ ਆਇਆ
ਕਿਮੇਂ ਨਾਲ਼ ਗਏ ਬਹੁਤੇਰੇ , ਕਹੀਂ ਨਾ ਆਪ ਵਿਖਾਇਆ
ਕੌਣ ਕਜ਼ੀਆ ਤੈਨੂੰ ਥੀਆ, ਹਾਲਾ ਜਿਹੇ ਆਇਆ ?"

538
"ਪਹਿਲੀ ਮੰਜ਼ਿਲ ਕੀਤੀ ਅਸਾਂ, ਸਿਰ ਫੜ ਟਮਕ ਚਾਇਆ
ਦੇ ਦੇ ਘਹੀਆਂ ਸਿਰ ਮੈਂਡੇ ਤੇ , ਸਭਨਾਂ ਬਹੁੰ ਸਤਾਇਆ
ਅੱਧੇ ਰਾਹ ਅੱਧ ਮੁਰਦਾ ਹੋਇਆ , ਮੈਂ ਸਹਿਆ ਜੋ ਰੱਬ ਸੁਹਾਇਆ
ਸਨ ਹੱਸੀ ! ਜਾਂ ਪਤਨ ਪਹਿਨਤੇ , ਉਨ੍ਹਾਂ ਮਾਰਨ ਮਤਾ ਪਕਾਇਆ

539
"ਮਾਰਨ ਮਤਾ ਪਕਾਇਆ ਖੇੜਿਆਂ , ਈਹਾ ਗੱਲ ਕੀਤੀ ਆਨੀਂ
ਨੀਂ ਵਿਚ ਘੱਤ ਬੋੜ ਯਹਾਂ ਉਸ ਨੂੰ , ਭੈੜੀ ਨਿਯਤ ਬੁੱਧੀ ਆਨੀਂ
ਆਖਿਆ ਮੈਂਡਾ ਮਨੇ ਨਾ ਕੋਈ , ਮਿਹਰ ਨਾ ਮੰਨ ਪਈ ਆਨੀਂ
ਵੱਸ ਨਾ ਮੈਂਡਾ ਚਲੇ ਹੱਸੀ ! ਕਰ ਥੱਕਾਂ ਬਹੁਤ ਬਹਾਈਂ "

540
"ਸਿਰ ਪਰ ਮੈਨੂੰ ਵਿਚ ਪਿਓ ਨੇਂ , ਸਭਨਾਂ ਈਹਾ ਭਾਈ
ਨਾ ਕੁ ਤਲਾ , ਨਾ ਪਤਨ , ਬੀੜੀ , ਕਧੀ ਨਜ਼ਰ ਨਾ ਆਈ
ਵੱਸ ਨਾ ਮੈਂਡਾ , ਸਿਰ ਪਰ ਪੌਣਾ, ਅਸਾਂ ਟੋਹ ਨਾ ਕਾਈ
ਮੱਝੀਂ ਘਣ ਵੜਿਆ ਵੰਨੀਂ ਦੇ , ਰੱਬ ਬੀੜੀ ਬੰਨੇ ਲਾਈ