ਹੀਰ

ਸਫ਼ਾ 55

541
ਧੋਈਂ ਬਹਾਇਆ ਦੇ ਕਰ ਮੱਝੀਂ , ਤਾਂ ਕੁੜੀਆਂ ਗੱਲ ਸੁਣਾਈ
" ਮਾਰਨ ਮਤਾ ਪਕਾਇਆ ਖੇੜਿਆਂ "ਮੈਂ ਈਹਾ ਸੁਨਿ ਪਾਈ
"ਵਤਮ ਧਰਕ , ਵੜਿਆ ਵਿਚ ਨੇਂ ਦੇ , ਰਾਤ ਅਸਾਂ ਮੂੰਹ ਆਈ
ਆਖ ਦਮੋਦਰ ਇਹ ਮੈਂ ਸਿਰ ਵਰਤੀ , ਮੈਨੂੰ ਹੀਰੇ ਦੀ ਖ਼ਬਰ ਨਾ ਕਾਈ "

542
ਹੱਸੀ ਆਖੇ "ਸਨ ਮੀਆਂ ਰਾਂਝਾ! ਭਲਾ ਥੀਆ ਤੋਂ ਆਇਆ
ਭੱਠ ਖੜੇ ਤੇ ਨਾਉਂ ਖੜ੍ਹੀਆਂ ਦਾ , ਤੂੰ ਆਦਰਸ ਵਿਖਾਇਆ
ਤੈਨੂੰ ਵੇਖ ਖ਼ੁਸ਼ੀ ਅਸੀਂ ਹੋਈਆਂ , ਥੀਆ ਰੰਗ ਸਵਾਇਆ
ਆਖ ਦਮੋਦਰ ਜਾਲ਼ ਉਥਾਈਂ , ਰੱਬ ਤੈਨੂੰ ਆਨ ਪੁਚਾਇਆ"

543
"ਸੰਨ ਹੱਸੀ ਮੈਂ ਕੀਕਰ ਜਾਲੀਂ , ਕੁੱਵਤ ਮੈਂ ਵਿਚ ਨਾਹੀਂ
ਜੇ ਕੋਈ ਜੀਵੇ ਜਿੰਦ ਦੇ ਬਾਝੋਂ ,ਤਾਂ ਮੈਂ ਆਖ ਜੀਵ ਆਈਂ
ਰੋਗ ਰੋਗ ਰੂਮ ਹਜੂਮ ਹੀਰੇ ਦਾ ,ਜ਼ਿਕਰ ਕਰਾਂ ਹਰ ਜਾਈਂ
ਸਭੇ ਕੁੜੀਆਂ ਤਾਰੇ ਦੱਸੋ, ਵ ਚੰਦ ਸਲੇਟੀ ਨਾਹੀਂ "

544
"ਸੰਨ ਰਾਂਝਾ ਇਕ ਅਰਜ਼ ਅਸਾਡੀ , ਬੈਠ ਪਸੰਦ ਕਿਰਿਆਆਂ
ਉਹੋ ਬੇਲਾ,ਤੇ ਉਹੋ ਬੀੜੀ , ਅਸੀਂ ਗੋਇਲ ਬੈਠ ਕਿਰਿਆਆਂ
ਤੂੰ ਉਹੋ ਰਾਂਝਾ , ਅਸੀਂ ਉਹੋ ਕੁੜੀਆਂ , ਨੂਤਨ ਇਸ਼ਕ ਲਈਆਆਂ
ਜੇ ਕੋਈ ਗੱਲ ਕਰੇ ਤੁਸਾਡੀ , ਤਾਂ ਅੱਖੀਂ ਚਾ ਕਢਿਆਆਂ
ਜਿਉਂ ਜਾਨੈਂ ਤਿਊਂ ਜਾਲ਼ ਉਥਾਈਂ , ਪਲੋ ਗਲੇ ਪਈਆਆਂ "

545
"ਰਹਿਣ ਅਸਾਡਾ ਨਾਹੀਂ ਹੱਸੀ , ਬਾਝੋਂ ਹੀਰ ਸਿਆਲ਼ੀ
ਇਹ ਮੁਨਾਸਬ ਮੈਨੂੰ ਨਾਹੀਂ , ਬਹਿ ਚੋਚਕਾਨੇ ਜਾਲੀਂ
ਰਿਜ਼ਕ ਅਸਾਡਾ ਚਲਿਆ ਹਜ਼ਾਰੇ , ਕੁਦਰਤ ਕਾਦਰ ਵਾਲੀ
ਆਖ ਦੋ ਮੁਦ੍ਰ ਰਾਂਝਾ ਆਖੇ , ਝੰਗ , ਬਾਝੋਂ ਹੀਰ , ਖ਼ਾਲੀ

546
"ਜੇ ਤੋਂ ਉੱਠ ਚੱਲੀਂ ਮੀਆਂ ਰਾਂਝਾ , ਅਸੀਂ ਭੀ ਨਾਲ਼ ਅਵਾਈਂ
ਜੀਵ ਅਸਾਡਾ ਕੱਢ ਤੀਂ ਲੀਤਾ, ਕੀਕਰ ਅਸੀਂ ਜੀਵ ਆਈਂ
ਏਸ ਜੀਵਨ ਤੋਂ ਮਰਨ ਚੰਗੇਰਾ , ਅੱਠੇ ਪਹਿਰ ਰਵਾਈਂ
ਆਖ ਦਮੋਦਰ ਰਹਿਣ ਅਸਾਡਾ , ਇਥੇ ਥੇਂਦਾ ਨਾਹੀਂ "

547
ਮੰਦਾ ਹਾਲ ਸਨਜਾਤਾ ਰਾਂਝੇ , ਰਹਿਣ ਨਾ ਮੂਲ ਰਿਹਾਈਆਂ
ਕੁੱਤੀ ਕਰਾਂ ਨਸੀਹਤ ਇਨ੍ਹਾਂ , ਅੱਗੇ ਅਗੇਰੇ ਆਈਆਂ
"ਰਹੱਸਾਂ ਸਹੀ ਰਜ਼ਾ ਤੁਸਾਡੀ ", ਗੱਲਾਂ ਚਾਕ ਸੁਣਾਈਆਂ
ਆਖ ਦਮੋਦਰ ਕੀਕਣ ਹੋਵੇ , ਦੱਸਣ ਨਹੀਂ ਵਸਾਹੀਆਂ

548
"ਸਨ ਧੀਦੋ ! ਨਿੱਤ ਫ਼ਿਕਰ ਤੁਸਾਡਾ , ਹੋਵੇ ਅਸਾਂ ਤਾਈਂ
ਆਜ਼ਿਜ਼ ਅਸੀਂ ਦਰਦ ਦੁੱਖ ਭਰੀਆਂ , ਕੁ ਗੱਲ ਜਾਣੇ ਨਾਹੀਂ
ਹੱਕੇ ਤਾਂ ਲੈ ਚੱਲ ਨਾਲ਼ ਅਸਾਂ ਨੂੰ , ਹੱਕੇ ਆਪੇ ਅਸੀਂ ਚਲਾ ਹੈਂ
ਧੀਦੋ ਜਾਣ ਸਹੀ ਸੱਚ ਤੋਂ , ਹੱਕੇ ਤੁਧ ਨੂੰ ਨੱਪ ਰਖਾਈਂ "

549
ਕੱਤਿਆ ਰਹਿਣ ਰੰਝੇਟੇ ਬੇਲੇ, ਸਈਆਂ ਮੰਨਣ ਨਾਹੀਂ
"ਵਸਾਹ ਨਾ ਤੈਂਡਾ ਆਵੇ ਅਸਾਂ , ਮੂਲ ਪਤੀਜਾਂ ਨਾਹੀਂ
ਹੋਵੇ ਨਸ਼ਾ ਨਿਹਾਇਤ ਸਾਡੀ , ਜੇ ਕੁੱਝ ਤੁਧ ਖੋ ਆਈਂ
ਆਖ ਦਮੋਦਰ ਜੇ ਮੂੰਹ ਚੋਲੀਂ , ਤਾਂ ਖ਼ਾਤਿਰ ਜਮ੍ਹਾਂ ਅਸਾਹੀਂ "

550
ਕੁੜੀਆਂ ਉੱਦਮ ਖਾਣ ਦਾ ਕੀਤਾ , ਖਾਣਾ ਸਹੀ ਸਦਾਇਆ
ਗਈਆਂ ਲੇਨ ਚੋਰੀ ਨੂੰ ਸਈਆਂ , ਧੀਦੋ ਡੱਕ ਬਹਾਇਆ
ਕੁੜੀਆਂ ਹੱਥ ਬੰਬੀਹਾ ਦਿੱਤਾ, ਤਾਂ ਧੀਦੋ ਰਾਗ ਉਠਾਇਆ
ਆਖ ਧੀਦੋ ਸਭ ਮੂਰਛਾ ਹੋਈਆਂ ,ਤਾਂ ਜੋਤੀ ਚਾੜ੍ਹ ਸਿਧਾਇਆ