ਹੀਰ

ਸਫ਼ਾ 58

571
ਤਾਂ ਉਦੋਂ ਉਦੋਂ ਸਭ ਸਾਮਾਨ ਕਰ, ਸਾਊਆਂ ਕਾਜ ਰਚਾਇਆ
ਘਿਓ , ਗੁੜ , ਖੰਡ , ਆਟੇ ਤੇ ਦਾਣੇ , ਟਮਕ ਢੋਲ ਧਰਾਇਆ
ਚੰਗੀ ਸਾਇਤ ਵੇਖ ਕਰਾਂਹੀ , ਆਟੇ ਪਾਣੀ ਪਾਇਆ
ਆਖ ਦਮੋਦਰ ਗੰਢੀ ਲੈ ਕੇ, ਤਾਂ ਬਮਨੀਟਾ ਧਾਇਆ

57 3
ਨੁੱਕਰੇ , ਨੀਲੇ , ਅਬਲਕ , ਸੁਰਖ਼ , ਤੇਜ਼ ਕੁਮੈਤ ਮੰਗਾਏ
ਮਖ਼ਮਲ ਕੱਟ ਕਰਾਈਆਂ ਗੱਲਰਾਂ , ਜੋ ਜ਼ਿਨਾਂ ਉੱਤੇ ਲਾਏ
ਸਿਰ ਕਲਗ਼ੀਆਂ ਅਤੇ ਵਾਤ ਦਹਾਨੇ , ਮਨੇ ਤਬਲ ਬਾਜ਼ ਠਹਿਰਾਏ
ਆਖ ਦਮੋਦਰ ਕੀਤੇ ਸਾਉ ਦੱਸਣ , ਮਾਂਵਾਂ ਪੁੱਤਰ ਕੀ ਜਾਏ

574
ਜੰਞ ਤਿਆਰ ਹੋਈ ਰਾਂਝਿਆਂ ਦੀ , ਜੁਲਦੇ ਸ਼ਾਦੀ ਤਾਈਂ
ਕਰ ਸਿਰਪਾਓ ਤਿਆਰੀ ਕੀਤੀ , ਕੋਠੇ ਜਿੱਡੀਆਂ ਆਹੀਂ
ਕਹੀਂ ਸਲਾਹ ਦਿੱਤੀ ਤਾਹਿਰ ਨੂੰ ,ਇਹ ਮੁਨਾਸਬ ਨਾਹੀਂ
ਇਹ ਭੀ ਤੁਸਾਡੇ ਮਾਂ ਪਿਓ ਜਾਇਆ, ਲੈ ਨਾਲ਼ ਚਲੋ ਇਸ ਤਾਈਂ

575
ਰਾਂਝੇ ਮਿਲ ਕਰ ਕਬੀਲਾ , ਤਾਹਿਰ ਆ ਸਦੇਂਦਾ
"ਉੱਠੀ , ਨਾਲ਼ ਜਲੇਂ ਮੇਰੇ ਭਾਈ,"ਮਿੰਨਤ ਖ਼ਾਨ ਕਰੇਂਦਾ
ਆਖ ਦਮੋਦਰ ਢਿੱਲ ਨਾ ਬਣਦੀ , ਤਾਹਿਰ ਹੱਥ ਫਦੀਨਦਾ
ਯਾਰਾਂ ਪਕੜ ਉਠਾਇਆ ਰਾਂਝਾ , ਤਾਂ ਜਵਾਬ ਕੀ ਦਿੰਦਾ

576
"ਸੰਨ ਤਾਹਿਰ ਮੈਂ ਨਾਲ਼ ਨਾ ਬਣਦਾ , ਘਾਟਾ ਕੱਲ੍ਹ ਤਸਾਨਹੀਂ
ਸਮਝ ਨਾ ਵੇਖੋ , ਕਹੇ ਨਾ ਗੱਲ,ਮੈਂ ਓਥੇ ਕੀ ਕਰ ਸਾਹੀਂ
ਆਸੀ ਆਲਮ, ਹੋਣ ਪਚਾਰਾਂ , ਘਾਟਾ ਸਭ ਤਸਾਨਹੀਂ
ਆਖੇ ਰਾਂਝਾ, ਤਾਹਿਰ ,ਜ਼ਾਹਰ ! ਇਹ ਮੁਨਾਸਬ ਨਾਹੀਂ "

577
"ਸਾਰੀ ਜੰਞ ਰਿਹਾਈਆ ਰਾਂਝਿਆਂ , ਜੇ ਤੋਂ ਜੁਲਦਾ ਨਾਹੀਂ
ਜੇ ਤੂੰ ਚੱਲੀਂ ਤਾਂ ਸੁਬੇ ਕੁ ਅਰਜ਼ੀ , ਅਸੀਂ ਭੀ ਨਾਲ਼ ਚਲਾਈਂ
ਤੂੰ ਪੁੱਤਰਿਆ , ਪਿਓ ਥਾਂ ਜਿਹਾ , ਭਤੀਜੇ ਜਾ ਪਰ ਨਾਈਂ
ਆਓ , ਉੱਠੀ ,ਸਨ ਸਦਕੇ ਧੀਦੋ , ਜੇ ਰਠਾ ਹੋਵੇਂ ਮਨਾਈਂ "

578
ਢਕੇ ਰਾਂਝੇ , ਨਾਲ਼ ਵੜਾਇਚਾਂ , ਆਲਮ ਵੇਖਣ ਆਏ
ਲੱਥੇ ਬਾਗ਼ , ਬਹਾਦਰ ਸਭੇ , ਕੁਆਰ ਹਿਲੋ ਫੇ ਲਿਆਏ
ਪੱਕਾ ਤਆਮ ਤਿਆਰੀ ਕੀਤੀ , ਰਾਠਾਂ ਜੋਗ ਖਵਾਏ
ਆਖ ਦਮੋਦਰ ਕੀਤੇ ਆ ਤਿੰਨ , ਵੇਖਣ ਅਮਲ ਆਏ

579
ਕੁੜੀਆਂ ਜਿੰਨੇ ਜਣੇ ਨੂੰ ਵੇਖਣ ਖ਼ੁਸ਼ੀ ਹੋਈ ਸਭ ਜਾਈਂ
ਕੁੜੀਆਂ , ਖ਼ਾਨ ਸੁਹਾਗ ਜੋ ਲਾੜਾ , ਆਈਆਂ ਵੇਖਣ ਤਾਈਂ
ਆ ਡਿਠੋ ਨੈਣ ਧੀਦੋ ਰਾਂਝਾ , ਮੋਹੀਆਂ ਰਹੀਆਂ ਉਥਾਈਂ
ਵੇਖਣ ਗਈਆਂ ਵਿਕਾ ਨਿਆਂ ਸਭੇ, ਪੁੱਛ ਨਾ ਹਣਗੇ ਕਾਈ

580
ਹਿੱਕ ਜੋ ਬੋਲਿਆ ਯਾਰ ਧੀਦੋ ਦਾ , ਤਿਸੇ ਗੱਲ ਸੁਣਾਈ
"ਧੀਦੋ ਈਹਾ ਕਤਰਟਾ ਰਾਂਝਾ , ਤੁਸਾਂ ਸੁਣਿਆ ਨਾਹੀਂ ?"
ਇਹ ਸੁਣ ਕੁੜੀਆਂ ਹੋਈ ਹੈਰਾਨੀ , ਬੋਲ ਨਾ ਸਕੇ ਕਾਈ
ਆਖ ਦਮੋਦਰ ਸੂਰਤ ਰਾਂਝੇ ਦੀ , ਵੇਖ ਮੋਹੀਆਂ ਥਾਏਂ