ਹੀਰ

ਸਫ਼ਾ 6

51
ਅੱਗੇ ਹੀਰ ਕਟਕ ਸਨ ਵਾੜੀ , ਇਸੇ ਕੂਕ ਸੁਣਾਇਆ
ਸੰਨ ਚਮਕਾਐਲ ਹੋਈ ਸਲੇਟੀ , ਧੀਰਜ ਨਾ ਠਹਿਰਾਇਆ
ਲੱਭੇ ਖ਼ਬਰੇ ਕੋਈ ਦਖਿਆਰਾ, ਸਾਮ ਅਸਾਡੀ ਆਇਆ
ਆਖ ਦਮੋਦਰ ਕੁੜੀਆਂ ਤਾਈਂ, ਜਾ ਹੀਰੇ ਫ਼ਰਮਾਇਆ

52
ਕੁੜੀਆਂ ਚਾ ਹਿਲਾ ਚਾ ਕੀਤਾ, ਬੀੜੀ ਨਜ਼ਰੀ ਆਈ
ਦੂਰੋਂ ਵੇਖ ਹੋਈਆਂ ਅਗੇਰੇ, ਡਿੱਠੀ ਜਾਂ ਨੇੜੇ ਆਈ
ਊਠਣੀ ਹੀਰੇ ! ਵੇਖ ਤਮਾਸ਼ਾ, ਆਖਣ ਦੀ ਗੱਲ ਨਾਹੀਂ
ਚਲੀ ਚੁਣੇ ਹਾਥੀ ਵਾਂਗੂੰ, ਚਲੇ ਕਟਕ ਤਦਾਈਂ

53
" ਕੱਤ ਕੁ ਕੈਂਦਾ?ਆਖ ਹਕੀਕਤ, ਕੀ ਤੁਧ ਸਾਥ ਮਰ ਈਆ?
ਕੀ ਕੋਈ ਮੋਇਆ ਸੁਣਿਆ ਪਿੱਛੋਂ, ਕੀ ਮੰਗੂ ਤੁਧ ਖਿੜ ਈਆ?
ਤੋਂ ਕੱਤ ਕੁ ਕੈਂਦਾ?" ਹੀਰ ਪਛੀਨਦੀ," ਕੀ ਤੁਧ ਕੁੱਝ ਵਸਨਜਾਿਆ?"
ਵੱਡੇ ਰੌਹ ਪੁਕਾਰੇ ਨੀਂਗਰ, ਭੋਹਾਂ ਚਾੜ੍ਹ ਅਲਾਇਆ

54
" ਸਨ ਕੁੜੀਏ! ਮੈਂ ਤੈਨੂੰ ਆਖਾਂ, ਜੋ ਮੈਂ ਕੂਕ ਸੁਣਾਇਆ
ਤੋਰਾ ਨਾਉਂ, ਜ਼ਾਤ ਦਾ ਸਨਬਲ, ਬੇੜਾ ਉਸ ਘੜਾਇਆ
ਬਾਲਕ ਬੁੱਧ ਸਦਾਯੋਸ ਮੈਨੂੰ ਫੁੱਲ ਨਾ ਕਦੀ ਵਗਾਹਿਆ
ਵਾਰ ਬੁੱਢੇ ਦੀ ਬੇ ਇੱਜ਼ਤ ਹੋਇਆ, ਜਾਂ ਕਬਰ ਕਿਨਾਰੇ ਆਇਆ
ਵੱਡੇ ਰਾਠ ਜ਼ਿਮੀਂ ਦੇ ਖ਼ਾਵੰਦ , ਮੈਂ ਤੱਕ ਤੁਸਾਨੂੰ ਆਇਆ"

55
ਬੀੜੀ ਬੰਨ੍ਹ ਤੂੰ ਟਾਂਗ ਅਸਾਡੇ, ਤੈਨੂੰ ਕਮੀ ਨਾ ਕਾਈ
ਨੋਰਾ ਕੌਣ ਬਲ਼ਾ ਸੁਣਾਇਆ , ਬੀੜੀ ਜਿਹਨੇ ਘੜਾਈ
ਬਨਹਸ ਟਾਂਗ , ਠਕੀਵਸ ਚੱਪਾ, ਇਹ ਬੀੜੀ ਮੈਂ ਖ਼ੁਸ਼ ਆਈ"
ਆਖ ਦਮੋਦਰ ਕੋਈ ਨਾ ਰੱਖੀ" ਬਣ ਮੈਂ, ਚੂਚਕ ਜਾਈ"

56
ਸੱਦ ਪੁੱਤਰਿਆ , ਚਾਚਾ, ਮਾਮਾ , ਲੱਜ ਕਹੀ ਗੱਲ ਪਾਈਂ
ਦੇਵੀਂ ਰੱਸੀ,ਵੰਝ ਗੱਡ ਯਹੀਂ , ਰਹਿਣ ਕਰੀਂ ਇਸ ਥਾਏਂ
ਆਉਣ ਰਾਠ , ਬੰਨ੍ਹ ਖਿੜ ਸਨ ਮੈਨੂੰ, ਤੁਸਾਡੀ ਰਹਿਸੀ ਨਾਹੀਂ
ਹੀਰੇ ਖ਼ਬਰ ਕਰੋ ਭਰਾਵਾਂ , ਰਾਠਾਂ, ਹੱਕੇ ਪਿਓ ਚੂਚਕ ਤਾਈਂ

57
ਤਾਂ ਕਭੋ ਹਾਂ ਚਾੜ੍ਹ ਬਲੀਨਦੀ ਫਿੱਕਾ, ਉੱਚੇ ਰੌਹ ਅਲਾਇਆ
" ਫੱਟੇ ਨੂਰੇ ਦਾ ਪਿਓ ਦਾਦਾ, ਕਿਉਂ ਇਤਨਾ ਡਰ ਖੇਹ
ਮਾਰੇਂ ਥਾਉਂ, ਨਾ ਟੱਲਾਂ ਕਿਸੇ, ਜੇ ਕੋਈ ਸਨੀਸਾਂ ਆਇਆ
ਤਾਂ ਸਦੀਂ ਬਾਪ ਚਾਚੇ ਦੇ ਤਾਈਂ ਜੇ ਹੌਦੀ ਅਕਬਰ ਦਾ ਜਾਇਆ

58
" ਤਾਂ ਰੱਸੀ ਘਣ ! ਤੁਧੇ ਗੱਲ ਲਿਜਾ, ਹੋਰ ਨਾ ਕੋਈ ਸਦੀਂਦੇ
ਜਿਉਂ ਜਾਨੈਂ ਤਿਊਂ ਲੱਜ ਤੁਧੇ ਗੱਲ ਹਭਾ ਪਈਆਂ ਮੈਂਡੀ
ਆਏ ਬਾਝ ਨਾ ਰਹਿਸਨ ਪਿੱਛੋਂ, ਤੂੰ ਤਾਂ ਗਈ ਕਰੇਂਦੀ
ਘਣ ਕੁੜੀਏ ਬੀੜੀ ਦੀ ਰੱਸੀ, ਦੱਸੇ ਮਰਜ਼ੀ ਤੈਂਡੀ "

59
ਠੋਕੀਵਸ ਵੰਝ , ਲੁਡਣ ਰੱਸੀ ਦਿੱਤੀ , ਬੀੜੀ ਬੁੱਧੀ ਤਾਂਹੀ
ਬਿਨਾ ਖ਼ੁਸ਼ਹਾਲ ਹੋਇਆ ਸਭ ਆ ਤਿੰਨ , ਸਭਨਾਂ ਬਹੁਤ ਰਖ਼ਾਈਂ
ਜਿਉਂ ਜਿਉਂ ਵੇਖਣ ਬੀੜੀ ਵੱਲੋਂ, ਹੱਸ ਕਰ ਨਹਾਉਣ ਉਥਾਈਂ
ਆਖ ਦਮੋਦਰ ਮੀਆਂ ਲੱਦਣ , ਕਰ ਧੀਰਜ ਰਿਹਾ ਤਦਾਹੀਂ

60
ਤਾਂ ਪਹਿਲੇ ਪਹਿਰ ਕੱਲ੍ਹ ਆ ਤਿੰਨ ਸਾਰਾ, ਰੋਟੀ ਮੱਖਣ ਖਾਵੇ
ਦੂਜੇ ਪਹਿਰ ਪੀਂਘਾਂ ਤੇ ਪੀਨਘਨ , ਘਨਘਨਿਆਂ ਘਣ ਆਵੇ
ਤੀਜੇ ਪਹਿਰ ਬੇਲੇ ਵਿਚ ਖੇਡੇ, ਰੈਂਡੀ ਖੱਖੜੀ ਖਾਵੇ
ਚੌਥੇ ਪਹਿਰ ਬੀੜੀ ਵਿਚ ਆ ਤਿੰਨ , ਛੋੜ ਚਨ੍ਹਾਓਂ ਵਿਖਾਵੇ