ਹੀਰ

ਸਫ਼ਾ 61

601
"ਜਿਥੇ ਅਣ ਪਈਨਦੇ ਤੁਸੀਂ , ਇਥੇ ਕੋਲ਼ ਨਾ ਕੋਈ
ਸਹਿਤੀ ਕੋਲ਼ ਸਹੀ ਹਮਸਾਈ , ਇਥੇ ਰਹਿਣਾ ਹੋਈ
ਵੱਡੀ ਜੂਹ , ਇਕੱਲੇ ਕੋਠੇ , ਓਥੇ ਖੜੀਵ ਕੋਈ"
ਆਖ ਦਮੋਦਰ ਉਥੇ ਰੱਖੋ , ਇਹੋ ਮਤਾ ਕੇਤੂ ਈ

602
ਆਨ ਬਹਾਈ ਵਿਚ ਹਵੇਲੀ , ਦੱਸੇ ਕੋਲ਼ ਨਾ ਕੋਈ
ਕਾਲ਼ਾ ਕੜਾ , ਤੇ ਤ੍ਰਟਾ ਤਰਿੱਡਾ , ਉਥੇ ਬਹਿਣ ਕੇਤੂ ਈ
ਬੈਠੀ ਸਿਦਕ ਸਬੂਰੀ ਸੇਤੀ , ਸੁੱਕ ਅਹਾਰ ਕੇਤੂ ਈ
ਆਖ ਦਮੋਦਰ ਸਹਿਤੀ ਹੀਰੇ ,ਤਾਂ ਹਮਾਈ ਹੋਈ

603
ਬੈਠੀ ਹੀਰ , ਉਡਾਵੇ ਕਾਂਵਾਂ, ਇਹੋ ਜ਼ਿਕਰ ਕਰੇਂਦੀ
ਉੱਠੀ, ਵੇਖੇ ਪੈਂਡੇ ਵਲੇ , ਰੋਵੇ ਤੇ ਕਾਗ ਅਡੀਨਦੀ
ਆਖ ਸਹੀ ਸੱਚ , ਮਹਿਰਮ ਰਾਂਝਾ, ਮਿੰਨਤਤੀ ਹਨ ਕੀਨਦੀ?
ਆਖ ਦੋ ਮੁਦ੍ਰ ਵਿੱਥਾਂ ਪਈਆਂ , ਮੈਂ ਮਰਸਾਂ ਖੋਜ ਢੁਡੇਂਦੀ

604
ਮੱਛੀ ਵਾਂਗੂੰ ਅਚੁ ਪਿੰਡੇ , ਹੀਰ ਸਲੇਟੀ ਤਾਈਂ
ਮਰਨੋਂ , ਜੀਵੇ ਫ਼ਾਰਗ਼ ਥੀਵੇ , ਡੱਸਕੇ ਕੱਢੇ ਆਹੀਂ
ਮਰਨ ਅਹੁਲਿਆ, ਸੱਚ ਸਿਆਲ਼ੀ, ਮੈਂ ਭਲੀ ਦਾ ਸ਼ਰਮ ਤਸਾਨਹੀਂ
ਆਖ ਦਮੋਦਰ ਧੀਦੋ ਬਾਝੋਂ , ਜੀਵਨ ਮੈਂਡਾ ਨਾਹੀਂ

605
ਸੁੱਕ ਰਾਂਝੇ ਦੀ ਹੀਰੇ ਤਾਈਂ , ਜੇਕਰ ਕੱਚਾ ਪਾਰਾ
ਤੜਫੇ ਸਹੀ ਨਿਹਾਇਤ ਮੱਛੀ , ਗਿਲਦਾ ਪਿੰਡਾ ਵਿਚਾਰਾ
ਸਲਗੇ , ਸੁਲਗ ਸੁਲਗ ਫਿਰ ਬੁਝੇ , ਮੂੰਹੋਂ ਨਾ ਬੋਲਣ ਹਾਰਾ
ਹੀਰ ਸਿਆਲ਼ੀ , ਦੇਹੀ ਗਾਲੀ , ਕੁੱਝ ਨਾ ਚਲਦਾ ਚਾਰਾ

606
ਉਨਸੀ ਪਾਏ ਤੇ ਕਾਗ ਉਡਾਏ, ਮਿੱਥੇ ਤੇ ਹੱਥ ਲਾਏ
ਆਹੀ ਜਾਲ਼ ਸਥਿਰ ਦੇ ਅਤੇ , ਮੈਨੂੰ ਬਾਣ ਹਰੀਫ਼ਾਂ ਲਾਏ
ਲੂਂ ਲੂਂ ਦਖ਼ਲ ਕੀਤਾ ਰੰਝੇਟੇ , ਉਹੋ ਈ ਦਾਰੂ ਲਾਏ
ਜਿਵੇਂ ਜਲਾਏ ਕਾਮਲ ਮੁਰਸ਼ਦ , ਤੇਹਾ ਜਾਲੀਂ ਮਾਏ

607
ਉਲਟੀ ਹੀਰ, ਹੀਰੇ ਵਿਚ ਰਾਂਝਾ , ਹਾਲ ਨਾ ਜਾਨੈਂ ਕੋਈ
ਰਾਂਝਾ ਰਾਂਝਾ ਕਿਹਨੂੰ ਆਖਾਂ , ਮੈਂ ਆਪੇ ਰਾਂਝਣ ਹੋਈ
ਰਾਂਝਾ ਹੀਰ , ਤੇ ਹੀਰ ਰਾਂਝੇ ਦੀ, ਰੱਤੀ ਫ਼ਰਕ ਨਾ ਕੋਈ
ਰਾਤੀਂ ਦੇਹਾਂ ਬਾਝ ਰੰਝੇਟੇ , ਉਸ ਨੂੰ ਜ਼ਿਕਰ ਨਾ ਕੋਈ

608
ਸਦਕੇ ਧੀਦੋ , ਧੀਰੀ ਕੀਕਣ ? , ਧੀਰਜ ਮੈਂ ਥੇ ਨਾਹੀਂ
ਹੀਆ ਧਸਕੇ , ਕੋਠੀ ਲਸਕੇ , ਵੇਖਾਂ ਕਦੋਂ ਮਿਲਾ ਹੈਂ
ਵਥੀ ਪਈਆਂ , ਮਨੂੰ ਨਾ ਵਥੀ , ਬੈਠੀ ਕਾਗ ਉਡਾਈਂ
ਇਹੋ ਦਿੱਤੂ ਜੇ ਤੀਂ ਭਾਣਾ , ਦੁੱਖ ਪੀਵਾਂ ਤੇ ਗ਼ਮ ਖਾਈਂ

609
ਬੰਦੀ ਪਈ ਵਿਚਾਰੀ ਹੋਈ , ਕਿਹਨੂੰ ਆਖ ਸੁਣਾਈਂ
ਹਿੱਕ ਇਕੱਲੀ , ਕੋਲ਼ ਨਾ ਕੋਈ , ਅੱਖੀਂ ਕੀਂੋਲ ਲਾਏ
ਅੱਖੀਂ ਦੇ ਵਿਚ ਧੀਦੋ ਰਾਂਝਾ , ਬਾਹਰ ਦੂਜਾ ਨਾਹੀਂ
ਆਖ ਜੇ ਮਰਾਂ , ਤੈਨੂੰ ਉੱਡ ਕੀਨਦੀ , ਪਵਾਂ ਕਬਲ ਤਦਾਹੀਂ

610
ਤੈਂਡੀ ਸੁੱਕ ਵਜ਼ੀਫ਼ਾ ਕੀਤਾ , ਖਾਵਾਂ ਪੀਵਾਂ ਉਹੀ
ਸਿਵਲ ਰਾਂਝੇ ਦੀ ਖ਼ਰਚੀ ਮੈਂਡੀ , ਤੋਸ਼ਾ ਪਾ ਦਿੱਤੂ ਈ
ਜੇ ਮੈਂ ਰੋ ਸੁਣਾਈਂ ਕਿਸੇ , ਨਾ ਗ਼ੌਰ ਕਰੇਂਦਾ ਕੋਈ
ਆਖ ਦਮੋਦਰ ਸਮਝ ਡਠੋਸੇ , ਮਰਾਂ ਸਹੀ ਦੁੱਖ ਹੋਈ