ਹੀਰ

ਸਫ਼ਾ 62

611
ਚੰਨ ਚੜ੍ਹਿਆ ਕੱਲ੍ਹ ਆਲਮ ਵੇਖੇ , ਮੈਂਡਾ ਚੰਨ ਅਦਾਈਂ
ਰਾਹ ਤਕੀਨਦੀ ਤੇ ਕਾਗ ਅਡੀਨਦੀ , ਬੈਠੀ ਝਾਤੀ ਪਾਈਂ
ਸੁੱਕ ਤੁਸਾਡੀ ਤੋਸ਼ਾ ਮੈਂਡਾ, ਬਧੀ ਬੈਠੀ ਖਾਈਂ
ਕਦੇ ਤਾਂ ਚਿੱਤ ਕ੍ਰੇਸੀ ਖ਼ਾਵੰਦ ,ਭਲੀ ਦਾ ਸ਼ਰਮ ਤਸਾਨਹੀ

612
ਚੰਨ ਚੜ੍ਹਿਆ ਕੱਲ੍ਹ ਆਲਮ ਵੇਖੇ , ਮੈਨੂੰ ਖ਼ਬਰਨਾ ਕਾਈ
ਲੋਕਾਂ ਦੇ ਵਿਚ ਸ਼ਾਦੀ ਹੋਈ , ਝੌਰਾਂ ਮੈਂ ਨਭਰਾਈ
ਬੇਲੇ ਦੇ ਵਿਚ ਕਰੀਂ ਦਿਲਾਸਾ , ਹਨ ਕਿਉਂ ਚਿੱਤ ਨਾ ਆਈ
ਜੇ ਮਰਾਂ ਤਕੀਨਦੀ ਰਾਹ ਤੁਸਾਡਾ , ਤਾਂ ਹੱਜ ਅਸਾਂ ਅੱਤ ਜਾਈ
ਆਖ ਦਮੋਦਰ ਮੈਂ ਅੰਦਰ ਡਿੱਕੀ , ਤੀਂ ਕੌਂ ਖ਼ਬਰ ਨਾ ਕਾਈ

613
ਲੱਗੀ ਵਾਊ ਜਿਹਨਾਂ ਦੀ ਸਾੜੇ ਇਸੇ ਗੱਲ ਦਿੰਦੇ ਬਾਹੀਂ
ਤਿੰਨੇਂ ਘਰੀਂ ਬਹਾ ਲਿਓ ਮੈਨੂੰ , ਸ਼ਰਮ ਤੁਸਾਂ ਸਿਰ ਸਾਈਂ
ਕੀਕਰ ਜਾਲੀਂ ਨਾਲ਼ ਖੇੜਿਆਂ ਦੇ , ਆਤਿਸ਼ ਰੋਈ ਨਿਆਈਂ
ਆਖ ਦਮੋਦਰ ਪੁੱਛਣ ਕਰਦੀ , ਸਹਿਤੀ ਹੀਰੇ ਤਾਈਂ

614
ਸਹਿਤੀ ਕਹੇ " ਸਭਾ ਈ ਹੀਰੇ , ਮੈਂ ਪਛਾਣ ਤੁਧ ਤਾਈਂ
ਰੰਜਸ਼ ਰੋਗ ਵਿਗੋਏ ਤੈਨੂੰ , ਅੰਦਰ ਖ਼ਾਲੀ ਨਾਹੀਂ
ਦੇਹੋਂ ਦੇਹੋਂ ਵੀਣੀ ਐਂ ਲਡਦੀ , ਹਾਲਤ ਆਖ ਅਸਾਹੀਂ
ਆਖ ਕਿਰਿਆਆਂ ਕਾਰੀ ਤੈਂਡੀ , ਚੋਰੀ ਮੈਂ ਉਸ ਜਾਹੀ "

615
"ਸੰਨ ਸਹਿਤੀ ਮੈਂ ਦਿਖੇ ਦੁੱਧੀ , ਮਾਉ ਬੁਰਾ ਕੇਤੂ ਈ
ਪਿੱਛੋਂ ਮੂਲ ਨਾ ਵੱਟੀ ਵਾਹੀ , ਜਨਮਾਂ ਪਿਓ ਮਹੀਂ ਨਾ ਕੋਈ
ਕਿਹਨੂੰ ਆਖਾਂ ਦਲ ਦੀ ਵੇਦਨ , ਜੋ ਲੱਗੀ ਜਾਣੇ ਸੋ ਈ
ਆਖ ਦਮੋਦਰ ਮਰਾਂ ਕੀ ਜੀਵਾਂ , ਰੋਂਦੀਆਂ ਹਾਲ ਗਿਓ ਈ "

616
"ਸੰਨ ਨੀ ਦੇਵੇ ਮੂੰਹ ਉਗਾਹੀ ਪੁੱਛਣ ਦੀ ਗੱਲ ਨਾ ਕਾਈ
ਅੰਦਰ ਧੁਖ ਬਿਆਪੀ ਤੀਕੋਂ , ਮਾਰ ਜਿਹੀ ਵਗਦਾਈ
ਆਖ ਹਕੀਕਤ ਯਨੋਂ ਕੁੜੀਏ , ਇਹ ਕਿਉਂ ਤੀਂ ਅੱਗ ਛਪਾਈ
ਕਹੇ ਦਮੋਦਰ ਹੀਰ ਸਿਆਲ਼ੀ , ਤੂੰ ਕਿਹੋ , ਮੈਂ ਘੋਲ਼ ਘੁਮਾਈ"

617
"ਨਾ ਕਰ ਖਿਹੜਾ ਮੈਂਡਾ ਸਹਿਤੀ , ਆਜ਼ਿਜ਼ ਅਸੀਂ ਆਏ
ਮਾਉ , ਪਿਓ ਅਤੇ ਭਰਾਵਾਂ , ਅਸੀਂ ਮਨੂੰ ਵਸਰਾਏ
ਕਿੰਦੇ ਤਾਣ ਬੁਲੀ੍ਹਆਂ ਸਹਿਤੀ , ਕੈਂ ਅਸੀਂ ਜਾ ਜਮਾਏ
ਸਹਿਤੀ ! ਆਖ ਮਰਾਂ ਕਿ ਜੀਵਾਂ , ਰੋਂਦੇ ਨੈਣ ਸਿਵਾਏ "

618
"ਚਾਟ ਉੱਲੀ ਤੈਂਡੇ ਅੰਦਰ, ਅਸਾਂ ਸੋ ਮਾਲਮ ਕੀਤੀ
ਕੀਤੇ ਪਰ ਡੱਬੇ ਵਿਚ ਤਾਰੂ , ਜਿਹਨਾਂ ਇਸ਼ਕ ਜੁੜੀ ਭਰ ਪੀਤੀ
ਹੱਡਾਂ ਵਿਚੋਂ ਅਮਲ ਨਾ ਵੰਜੇ , ਰੋਂਦੀਆਂ ਵੰਜੇ ਬੀਤੀ
ਸੋ ਈ ਰੰਜਸ਼ ਤੇਰੇ ਤਾਈਂ , ਮੈਂ ਠੀਕ ਸਹੀ ਕੁਰਲੀਤੀ"

619
"ਤੂੰ ਸਹੀ ਕੁਰਲੀਤੀ ਹੋਸੀ , ਕਰਨੀ ਏ ਕੁਸ਼ਤੀ ਭੈਣੇ
ਇਨ੍ਹਾਂ ਗੱਲਾਂ ਦੀ ਖ਼ਬਰ ਨਾ ਕਾਈ , ਨਾ ਡਠੀਆ ਸੇ ਨੈਣੇ
ਸੀਂ ਆ ਵਿਗੁੱਤੇ ਕੁੜੀਏ , ਨਾ ਸਕੇ ਨਾ ਸੀਨੇ
ਆਖ ਸਹੀ ਸਹਿਤੀ ਕਿਆ ਸਮਝਾਂ , ਦੁੱਖਾਂ ਅਸੀਂ ਰਨਜਾਨੇ,

620
"ਸਨ ਹੀਰੇ ! ਤੂੰ ਸਾਹਿਬਾਨੀ , ਕੱਤ ਨੂੰ ਮੁੱਕਰ ਪੈਂਦੀ
ਇਹ ਉਗਾਹੀਆਂ ਅੱਖੀਂ ਦੇਵਨ , ਕੱਤ ਨੂੰ ਗੱਲ ਛਪਨੀਦੀ
ਕਿਸੇ ਕਿਨੂੰ ਇਹ ਛਪਦੀ ਨਾਹੀਂ , ਇਸ਼ਕ ਮਲਾਮਤ ਤੀਂ ਦੀ
ਗ਼ਰਕ ਰਹੀ ਐਂ ਤੂੰ ਵਿਚ ਇਸ਼ਕ ਦੇ , ਫਿਰ ਫਿਰ ਲਵੇ ਲਈਨਦੀ
ਆਖ ਦਮੋਦਰ ਸਨ ਸਿਆਲ਼ੀ ਹੀਰੇ , ਇਸ਼ਕ ਨੇਂ ਵਿਚ ਕੀਤੀ ਲਡਦੀ ਵੀਨਦੀ