ਹੀਰ

ਸਫ਼ਾ 63

621
"ਜੀਂ ਨੂੰ ਸੁੱਕ ਦੁਨੀਆ ਦੀ ਸਿਆਲ਼ੀ , ਸਾਵਾ ਰੰਗ ਦਿਖਾਏ
ਲਾਲ਼ ਗੁਲਾਬ ਜੀਂ ਸੁੱਕ ਸਾਈਂ ਦੀ , ਐਸਾ ਚਿਹਨ ਦਿਖਾਏ
ਸੁੱਕ ਮਨੁੱਖ ਦੀ ਜੀਂ ਨੂੰ ਸੌਦੇ , ਪੀਲ਼ਾ ਰੰਗ ਸਹਾਏ
ਹੀਰੇ ! ਤੈਨੂੰ ਸੁੱਕ ਇਸ਼ਕ ਦੀ , ਕੀਹ ਹੋਵੇ ਜੇ ਤੂੰ ਛਪਾਈਂ "

622
ਤਰਲੇ ਕਰ ਕਰ ਸਹਿਤੀ ਹੱਟੀ, ਸਿੱਧੀ ਹੁੰਦੀ ਨਾਹੀਂ
ਕੀਕਰ ਘਣਾਂ ਭੇਦ ਹੀਰੇ ਦਾ , ਜੇ ਹੋਵੇ ਨਹੀਂ ਅਜਾਈਂ
ਆਪਣਾ ਹਾਲ ਨਾ ਦੱਸੇ ਮੈਨੂੰ , ਮੈਂ ਆਪਣਾ ਹਾਲ ਸੁਣਾਈਂ
ਆਖ ਦਮੋਦਰ ਮੱਤ ਹੱਥ ਆਵੇ , ਮੈਂ ਉਸ ਨੂੰ ਸਭ ਅਖਾਈਂ

623
ਉਕਤ ਸਮੇ ਸਹਿਤੀ ਆਪਣੇ ਜਲੀ ਗਰਾਈਂ ਕਦਾਈਂ
ਆਈ ਫੇਰ ਸਹੀ ਦਿਨ ਤੀਜੇ , ਕਰੇ ਫ਼ਰੇਬ ਤਦਾਈਂ
ਢੱਠੀ ਤਰਈਂ ੩ ਜਾਈਂ ਧਰਤੀ ਤੇ, ਹੀਰ ਕਰੇ ,"ਰੱਖ ਸਾਈਂ "
ਆਖੋ ਦਮੋਦਰ ਹੀਰ ਪੁੱਛਿਆ, ਫਿਰ ਕਰ ਸਹਿਤੀ ਤਾਈਂ

624
"ਸੰਨ ਸਹਿਤੀ ਤੋਂ ਪਰ ਸੀਈਂ ਤਰਠੀ ? ਕੀ ਦਿੱਤੀ ਦਿਓ ਦਿਖਾਈ?
ਕੀ ਤੂੰ ਕਿਸੇ ਭੂਤ ਰਨਜਾਨੀ? ਕੀ ਸਾਇਆ ਤੁਧ ਤਾਈਂ ?
ਕੀ ਟੁੱਟ ਪਈ ਘੋੜੇ ਦੇ ਉੱਤੋਂ ? ਖ਼ਬਰ ਨਹੀਂ ਮੈਂ ਤਾਈਂ
ਸਦਕੇ ਕੀਤੀ , ਦਸ ਅਸਾਨੂੰ , ਕੁੱਝ ਮਲੂਮ ਕਰਾਈਂ "

625
"ਜਿਹੜਾ ਸਾਹਿਬ ਯਾਰ ਅਸਾਡਾ , ਉਹ ਦਸੀਂਦਾ ਨਾਹੀਂ
ਅੱਖੀਂ ਦਾ ਸੁੱਖ ਰਾਮੂ ਬਾਹਮਣ , ਜੀਂ ਮੁੱਲ ਖ਼ਰੀਦੀ ਆਹੀਂ
ਜੇ ਅੱਜ ਨਾ ਆਇਆ ਨਜ਼ਰ ਅਸਾਨੂੰ , ਤਾਂ ਜਿਊਣ ਜੋਗੀ ਨਾਹੀਂ
ਸਨ ਹੀਰੇ ! ਕੀ ਤੈਨੂੰ ਆਖਾਂ , ਬਣੀ ਜੋ ਬਾਬ ਅਸਾਨਹੀ "

626
ਸੰਨ ਚਮਕਾਐਲ ਹੋਈ ਸਲੇਟੀ , ਜਾਂ ਉਸ ਇਉਂ ਸੁਣਾਇਆ
ਹਾਮ੍ਹੀ ਈਹਾ ਮਿਹਰ ਅਸਾਡੀ , ਹੀਰੇ ਮਨ ਵਿਚ ਆਇਆ
ਕਰਕੇ ਰੱਖ ਸਾਈਂ ਦੀ ਹੀਰੇ , ਬਖਾ ਹੱਥ ਉਠਾਇਆ
ਆਖ ਦਮੋਦਰ ਪੈਰ ਘੁੱਟੀਂਦੀ , ਤਾਂ ਡਿਠੋਸ ਰੋਗ ਜਨਾਇਆ

627
"ਸਨ ਸਹਿਤੀ ! ਮੈਂ ਸਦਕੇ ਕੀਤੀ, ਮੈਨੂੰ ਕਿਵੇਂ ਵਿਖਾ ਹੈਂ
ਕਿਹਾ ਜਿਹਾ ਤੈਂਡਾ ਯਾਰ ਪਿਆਰਾ, ਅਸੀਂ ਦੀਦਾਰ ਕਰਾਹੇਂ
ਵਿਖਾਇਆਂ ਕੁੱਝ ਵਨੀਦਾ ਨਾਹੀਂ , ਮੈਂ ਸਦਕੇ ਕੀਤੀ ਆਹੀਂ
ਆਖ ਦਮੋਦਰ ਸ਼ੌਕ ਵੇਖਣ ਦਾ , ਮੱਤ ਕੁ ਦਿਨ ਅਸੀਂ ਜੂਆ ਹੈਂ "

628
"ਜੇ ਲੱਧਾ ਤਾਂ ਆਨ ਵਿਖੇਸਾਂ , ਅਜੇ ਸੌ ਲੱਭਦਾ ਨਾਹੀਂ
ਇਹ ਸਿਰ ਕੱਪ ਸ਼ਰੀਣੀ ਦੇਵਾਂ , ਜੇ ਫਿਰ ਯਾਰ ਵਿਖਾ ਹੈਂ
ਸਨ ਹੀਰੇ ! ਮੈਂ ਸਦਕੇ ਕੀਤੀ , ਜੋ ਮੰਗੀਂ ਤੁਧ ਦਵਾ ਹੈਂ
ਜੋ ਆਖ਼ਿਰ ਪੀ ਸੁਣੀਂਦੀ ਕਾਈ , ਸੋ ਆਈ ਮੈਂ ਤਾਈਂ "

629
ਜਿਉਂ ਜਿਉਂ ਸਹਿਤੀ ਦੁੱਖ ਫੂ ਲੈਂਦੀ , ਤਿਊਂ ਤਿਊਂ ਹੀਰ ਸ਼ਿਤਾਬੀ
ਪਲਕ ਪਲਕ ਨੋਥੀਏ ਖ਼ੁਸ਼ਹਾਲੀ , ਜਿਉਂ ਕੱਲ੍ਹ ਸੁੱਤੀ ਜਾਗੀ
ਮੁੰਡੇ ਚੁੱਕੇ , ਪੱਖਾ ਫੇਰੇ , ਚਨਨਗ ਵਜੂਦੋਂ ਲਾਗੀ
ਬਾਹਮਣ ਰਾਮੂ ਨੂੰ ਵੇਖਣ ਕਾਰਨ, ਬਹੁਤ ਸਿਆਲ਼ ਵੈਰਾਗੀ

630
ਤਾਂ ਫਿਰ ਸਹਿਤੀ ਫੇਰਾ ਕੀਤਾ , ਬਾਹਮਣ ਜੋਗ ਸਦਾਇਆ
ਫੰਦ ਫ਼ਰੇਬ ਹੀਰੇ ਦੇ ਕਾਰਨ , ਨਾ ਹੱਸ ਮੂਲ ਵੰਜਾਯਾ
ਆਂਦਾ ਸੱਦ ਵਿਖਾਇਆ ਰਾਤੀਂ , ਹੀਰੇ ਨੂੰ ਹਿੱਤ ਆਇਆ
ਸਾਈਆਂ ਕਰੀਂ ਆਸਾਨ ਸੋ ਮੁਸ਼ਕਿਲ , ਕਾਦਰ ਜੇ ਤੁਧ ਭਾਈਆ