ਹੀਰ

ਸਫ਼ਾ 64

631
ਬਾਹਮਣ ਸਹਿਤੀ ਕੋਲ਼ ਸੌ ਆਵੇ , ਵੇਖੇ ਹੀਰ ਵਿਚਾਰੀ
ਜਿਉਂ ਜਿਉਂ ਮਿਲਣ ਤੇ ਹੋਵਣ ਰਾਜ਼ੀ , ਝਾਤ ਪਈਨਦੀ ਬਾਰੀ
ਮਹਿਰਮ ਵਾਕਫ਼ ਸਹੀ ਜੋ ਹੋਈ , ਵੇਖ ਉਨ੍ਹਾਂ ਦੀ ਯਾਰੀ
ਆਖ ਦਮੋਦਰ ਵੇਖਣ ਤਾਈਂ , ਚਾਈ ਹੀਰ ਰੀਬਾਰੀ

632
ਸੁਨੇਹੇ ਦੇ ਵੰਜੇ ਹੀਰ ਨੂੰ , ਸਹਿਤੀ ਜੋਗ ਸੁਣਾਵੇ
ਜੇ ਸਹਿਤੀ ਇਥ ਵੰਜੇ ਪੇਕੇ, ਤਾਂ ਬਮਨੀਟਾ ਆਵੇ
ਸਹਿਤੀ ਵਾਲੇ ਦੇ ਸੁਨੇਹੇ , ਰਾਮੂ ਨੂੰ ਸਮਝਾਵੇ
ਆਖ ਦੋ ਮੁਦ੍ਰ ਐਵੇਂ ਬਣਦੀ , ਸਿਆਲ਼ ਰੀਬਾਰੀ ਚਾਵੇ

633
ਜੇ ਮੁਦਤ ਬਹੁਤ ਮਹਰਮੀ ਕੀਤੀ , ਪਰਦਾ ਰਿਹਾ ਨਾ ਕੋਈ
ਸਹਿਤੀ ਆਖੇ "ਸਨ ਹੀਰੇ ਕੁੜੀਏ, ਮੈਨੂੰ ਸੁੱਖ ਦਿੱਤੂ ਈ
ਸਕਾਂ ਸਹੀ ਸੁਨੇਹੇ ਤਾਈਂ , ਜੇ ਤੁਧ ਨਾ ਮਹਰਮੀ ਹੋਈ
ਆਖੀਂ ਦੁੱਖ ਅਸਾਨੂੰ ਆਪਣਾ , ਤੁਧ ਪਰਦਾ ਮਹੀਂ ਨਾ ਕੋਈ "

634
"ਧੀਦੋ ਨਾਉਂ ਰੰਝੇਟਾ , ਸਹਿਤੀ ! ਮੈਂ ਤਿਸ ਦੇ ਹੱਥ ਵਿਕਾਨੀ
ਇਹੋ ਨਸੀਹਤ ਬਿਨਾਂ ਨਾ ਮਹਿਰਮ , ਮਹਿਰਮ ਹੋਏ ਤਾਂ ਜਾਣੀ
ਵੇਦਨ ਕਹਿਰ ਇਸ਼ਕ ਦੀ ਮੈਨੂੰ , ਮੈਂਡੀ ਲੰਗੇਂ ਧਾਨੀ
ਹੋਵੇ ਫ਼ਰਕ ਸਹੀ ਸਨ ਸਹਿਤੀ ! ਜੇ ਕਰ ਸੱਦ ਆਈਂ ਆਨੀ"

635
"ਮੰਦਾ ਕੇਤੂ , ਜੇ ਭੇਦ ਨਾ ਦਿੱਤੂ , ਮੈਂ ਤਦ ਹੀ ਫ਼ਿਕਰ ਕਰੇਂਦੀ
ਚੁਣਨ ਵੰਨੀ ਦੇਹੀ ਹੀਰੇ ! ਕਿਉਂ ਐਂਵੇਂ ਗਾਲ ਵਨਜੀਨਦੀ
ਇਹ ਦੁੱਖ ਤੈਂਡੇ ਕੋਲੋਂ ਕੁੜੀਏ , ਮੈਂ ਰਾਮੂ ਜੋਗ ਭਜੀਨਦੀ
ਮੰਦਾ ਬਹੁਤ ਕੇਤੂ ਈ ਹੀਰੇ ! ਮੈਂ ਪਈਵਸ ਥੱਕ ਪਛੀਨਦੀ"

636
"ਪਿੱਛੇ ਗਈ ਸੋ ਗੁਜ਼ਰੀ ਸਹਿਤੀ ! ਹਨ ਮੈਂ ਮਰਦੀ ਆਹੀਂ
ਉੱਠੀ ਵੇਖ , ਨਾ ਕਰੋ ਤਾਮਿਲ , ਆਨ ਮੈਂਡਾ ਸਿਰ ਸਾਈਂ
ਸਦਕਾ ਤੈਂਡਾ, ਸਹਿਤੀ ਬੀ ਬੀ ! ਮੱਤ ਅਸੀਂ ਜਹਾਨ ਰਲਾਈਂ
ਆਖ ਦਮੋਦਰ ਸਹਿਤੀ ਉੱਠੀ , ਰਾਮੂ ਭੇਜਣ ਤਾਈਂ "

637
ਤਾਂ ਰਾਮੂ ਸੱਦ ਅਲਾਇਆ ਸਹਿਤੀ , "ਜਾਵੋ ਤਖ਼ਤ ਹਜ਼ਾਰੇ
ਸਾਇਤ ਬਣੇ ਨਾ ਮੂਲ ਤਾਮਿਲ , ਦੁੱਖ ਸੁਣਾਈਂ ਸਾਰੇ
ਜਿਉਂ ਤੁਧ ਤੇ ਮੈਂ ਪ੍ਰੀਤ ਬਿਆਪੀ, ਤਿਊਂ ਹੀਰੇ ਚਾਕ ਵਿਚਾਰੇ"
ਆਖ ਦੋ ਮੁਦ੍ਰ ਚੱਲਣ ਕੀਤਾ , ਬਾਹਮਣ ਪੈਰ ਸਮਹਾਰੇ

338
"ਦਿਓ ਸੁਨੇਹੇ"ਰਾਮੂ ਆਖੇ, " ਨਿਸ਼ਾਨੀ ਕਾਈ
ਅਸਾਂ ਰਹਿਣ ਮੁਹਾਲ ਥੀਵ ਈ, ਲੈ ਮੁਸੀਬਤ ਸਿਰ ਚਾਈ
ਜਿਹੀ ਹੀਰਿਆ ਪੇੜ ਆਪਣੀ , ਤੇਹੀ ਪੇੜ ਪਰਾਈ"
ਆਖ ਸੁਨੇਹੇ ਦੇਵਨ ਕਾਰਨ , ਉੱਠ ਸਲੇਟੀ ਆਈ

639
"ਬੀੜੀ ਦੇ ਵਿਚ ਪਲੰਘ ਸੁਹਾਵਾ , ਸੁਤੋਂ ਆ ਕੁ ਆਈਂ
ਮਹੀਂ ਮੁਰੀਦ ਕੇਤੂ ਬੀੜੀ ਵਿਚ , ਸਦਕੇ ਕੀਤੀ ਆਹੀਂ
ਸਾਬਤ ਸਿਦਕ , ਅਕੀਦਾ ਮੁਹਕਮ , ਜੇ ਦੇਵੋ ਮੈਂ ਤਾਈਂ
ਆਖ ਸਾਹਿਬ ਮੈਂ ਔਗਨਹਾਰੀ , ਬਖ਼ਸ਼ ਗੁਨਾਹ ਅਸਾਨਹੀਂ

640
"ਛੱਤੀ ਟਾਹਲੀ ਤੇ ਗੰਜਾ ਪਿੱਪਲ , ਉਥੇ ਬੋਲ ਕੇਤੂ ਈ
ਮੈਂ ਸਿਰ ਛੱਤੇ ਮਾਣੇ ਮਤੇ , ਤੀਂ ਸਿਰ ਬੋਦੀ ਹੋਈ
ਮੁਰਦਿਆਂ ਵਾਹ ਜਾਨ ਬਣ ਨਾਹੀਂ , ਕੀ ਮਹੀਂ ਕੰਬਖ਼ਤੀ ਕੋਈ
ਆਖ ਦਮੋਦਰ ਕਾਮਲ ਮੁਰਸ਼ਦ , ਗ਼ੌਰ ਮੁਰੀਦ ਨਾ ਹੋਈ