ਹੀਰ

ਸਫ਼ਾ 65

641
"ਆਖ ਵੱਖਾਂ ਮੈਂਡੀ ਕੀ ਹੋਸੀ , ਪਈ ਫ਼ਰ ਇਕੋਂ ਸੜ ਸਾਂ
ਆ ਯਮ ਜਾਲ਼ ਕਹਿਰ ਦੀ ਧੀਦੋ , ਮੂੰਹ ਵੇਖਣ ਨੂੰ ਬਿਲਸਾਂ
ਜੇ ਸੁਨਿਓ ਈ ਮੋਇਆਂ ਤੱਤੀ ਨੂੰ , ਕਹਿਰ ਜਨਾਜ਼ੋਂ ਮਰਸਾਂ
ਕਬਰੇ ਅੰਦਰ ਨਾਉਂ ਰਾਂਝਣ ਦਾ ,ਦਸਤ ਕੀਤੀ ਲੈ ਵੜ ਸਾਂ

642
"ਜਿਹੀ ਪ੍ਰੀਤ ਦਸਰਥ ਸੱਤ ਨੰਦਨ , ਦੂਜੀ ਸੀਤਾ ਆਹੀ
ਜਿਹੀ ਪ੍ਰੀਤ ਨੰਦ ਕੇ ਨੰਦਨ ਔਰ ਬਿਰਖ ਭਾਣ ਕੀ ਜਾਈ
ਹੁਣ ਤੈਂਡੀ ਮੈਂਡੀ ਪ੍ਰੀਤ ਅਜਿਹੀ , ਜਾ ਨੈਣ ਸਭ ਲੋਕਾਈ
ਆਖ ਦਮੋਦਰ ਸਨ ਮੀਆਂ ਰਾਂਝਾ, ਤੂੰ ਮੈਂਡਾ ਸਿਰ ਸਾਈਂ

643
"ਉੱਠੀ ਰਾਮੂ ! ਪਹੁੰਚ ਸਵੇਰੇ , ਮੈਂ ਮਰ ਵੀਨਦੀ ਆਹੀ
ਸੁੱਤੀ ਅੱਗ ਜਗਾਈ ਸਹਿਤੀ , ਤਣ ਮੈਂਡੇ ਕੌਂ ਲਾਈ
ਤੈਂਡਾ ਪਹੁੰਚਣ ਰਾਮੂ ਬਾਹਮਣ , ਤੈਨੂੰ ਕਰਮ ਆਲਾ
ਆਖ ਦਮੋਦਰ ਰਾਮੂ ਬਾਹਮਣ , ਪਹੁੰਚ ਹਜ਼ਾਰੇ ਭਾਈ "

644
"ਉੱਠੀ ਰਾਮੂ ! ਪਹੁੰਚ ਸਵੇਰੇ , ਮੈਂ ਮਰ ਵੀਨਦੀ ਆਹੀ
ਸੁੱਤੀ ਅੱਗ ਜਗਾਈ ਸਹਿਤੀ , ਤਣ ਮੈਂਡੇ ਕੌਂ ਲਾਈ
ਤੈਂਡਾ ਪਹੁੰਚਣ ਰਾਮੂ ਬਾਹਮਣ , ਤੈਨੂੰ ਕਰਮ ਆਲਾ
ਆਖ ਦਮੋਦਰ ਰਾਮੂ ਬਾਹਮਣ , ਪਹੁੰਚ ਹਜ਼ਾਰੇ ਭਾਈ"

645
ਵੜਿਆ ਵਿਚ ਗੁਰਾਂ ਬਮੀਨਟਾ , ਰੋਟੀ ਲੈ ਪਕਵਾਵੇ
ਡੱਬੇ ਮਾਰ ਲਈ ਅੱਧ ਪੱਕੀ, ਚੁਣਕੇ ਬੈਠ ਨਾ ਖਾਵੇ
ਚਾਰੇ ਪਹਿਰ ਪਵੀਏ ਇਥ ਜੁਲਿਆ , ਪਾਸੀਂ ਖੰਭ ਲਗਾਵੇ
ਆਖ ਦਮੋਦਰ ਨਾਲ਼ ਨਮਾਸ਼ੀਂ , ਤਾਂ ਕੋਹ ਇਸੀ ਆਵੇ

646
ਜਾ ਗਰਾਈਂ ਵੜਿਆ ਬਮਨੀਟਾ, ਟੱਕਰ ਖਾਵਣ ਵਾਰਾ
ਖੁਲ੍ਹੀਆਂ ਪਕਵਾਈ ਰੋਟੀ ਬੈਠੇ ਨਾਹੀਂ , ਅਜੇ ਫਿਰ ਚੱਲਣ ਹਾਰਾ
ਆਖ ਦਮੋਦਰ ਜਾਂ ਪੋਹ ਫੁੱਟੀ ਤਾਂ ਨਜ਼ਰੀ ਪਿਆ ਹਜ਼ਾਰਾ
ਆਈ ਰਾਤ ਬਹਿਰ ਬਾਹਮਣ ਨੂੰ , ਜ਼ਰਾ ਨਾ ਬਹਨੇ ਹਾਰਾ

647
ਵੜਿਆ ਆ ਹਜ਼ਾਰੇ ਰਾਮੂ , ਘਰ ਬਾਹਮਣਾਂ ਦੇ ਆਇਆ
ਗੱਲ ਹਕੀਕਤ ਪੁੱਛੀ ਇਸ ਤੋਂ , ਰਾਮੂ ਸਭ ਵਸਾਇਆ
" ਅੱਗੇ ਕੰਮ ਜਿਲੇ ਕਸ਼ਮੀਰੇ",ਸੱਚ ਨਾ ਮੂਲ ਲਿਖਾਇਆ
ਆਖ ਦਮੋਦਰ ਰਾਮੂ ਬਾਹਮਣ , ਈਹਾ ਸੁਖ਼ਨ ਸੁਣਾਇਆ

648
"ਕਿਹੈ ਹਾਕਮ ? ਮੀਂਹ ਕਵੀਹੇ ? ਕਿਹੈ ਸਰਦਾਰ ਤਸਾਨਹੀਂ
ਕਿਹੈ ਫ਼ਿਅਲ ਤੁਸਾਡੇ ਭਾਈ ? ਬਹੁਤ ਆਸੂ ਦਿਆਂ ਜਾਹਿੰ
ਮਾਜ਼ਮ ਭਲਾ ਸੁਣੀਵੇ ਸਾਉ , ਆਖੋ ਗੱਲ ਸਾਨਹੀਂ
ਆਖੋ ਪਿੱਛੇ ਮਾਜ਼ਮ ਦੇ ਬੇਟੇ , ਕਿਹੈ ਆਖ ਦੱਸਾ ਹੈਂ "

649
"ਬੇਟੇ ਤਰਾ ਹੈ ਚੜ੍ਹੋ ਚੜ੍ਹਨਦੇ , ਨੰਦਨ ਜੋਗੇ ਨਾਹੀਂ
ਜਿਹਾ ਸਮਾਂ , ਫ਼ਿਅਲ ਤ੍ਰਿਹਾ , ਮੀਂਹ ਤਵੀਹੇ ਸਾਈਂ
ਮਾਜ਼ਮ ਹੁੰਦੀਆਂ ਚੋਖੀ ਬਰਕਤ , ਹੁਣ ਭੀ ਮੰਦੀ ਨਾਹੀਂ
ਚੌਥਾ ਬੇਟਾ ਮਾਜ਼ਮ ਸੁਣਦਾ , ਸਥਿਰ ਧੋਈਂ ਦਾ ਸਾਈਂ "

650
ਇਹ ਸੁਣ ਰਾਮੂ ਫ਼ਿਕਰ ਕੇਤੂ ਈ, ਪੁੱਛਣ ਕੀਤਾ ਭਾਈ
"ਮਾਜ਼ਮ ਦੇ ਤੁਰੇ ਬੇਟੇ ਚੰਗੇ , ਚੌਥਾ ਕਿੱਥੇ ਸੁਧਾਈ
ਦੇਸ ਛੋੜ ਪਰਦੇਸੀ ਹੋਇਆ, ਵਣਜ ਕਿੱਥੇ ਧੋਈਂ ਪਾਈ ?"
ਆਖ ਦੋ ਮੁਦ੍ਰ ਰਾਮੂ ਪਿੱਛੇ , ਉਸ ਬਾਹਮਣ ਦੇ ਤਾਈਂ