ਹੀਰ

ਸਫ਼ਾ 66

651
ਤਦਨ ਹਜ਼ਾਰੇ ਵਾਲਾ ਬਾਹਮਣ , ਆਖੇ ਰਾਮੂ ਤਾਈਂ
" ਚੌਥਾ ਬੇਟਾ ਮਾਜ਼ਮ ਸੁਣਦਾ , ਗਿਆ ਨਾ ਛੋੜ ਕਦਾਈਂ
ਅੱਗੇ ਰਹਿੰਦਾ ਵ ਸਿਆਲੀਂ , ਜਾਂ ਜਾਂ ਹੀਰ ਨਾ ਵਿਆਹੀ
ਆਖ ਦੋ ਮਦਰ ਹੀਰ ਪਰਨੀ ਖੀੜੀਂ , ਤਾਂ ਆ ਰਿਹਾ ਉਥਾਈਂ "

652
ਇਹ ਸੁਣ ਰਾਮੂ ਉਠ ਖਲੋਤਾ, ਸ਼ਹਿਰੋਂ ਬਾਹਰ ਆਇਆ
ਅੱਗੇ ਨੀਂਗਰ ਖੇਡਦੇ ਆਹੇ, ਦਾਰਾ ਵਣਜ ਪਛਾਿਆ
ਹਿੱਕ ਅੱਗੇ , ਹਿੱਕ ਨਾਲ਼ ਚਲੇ, ਚੱਲ ਵਿਖਾਯੋਂ ਤਾਇਆ
ਆਖ ਦਮੋਦਰ ਰਾਮੂ ਬਾਹਮਣ , ਦਾਰੇ ਉੱਤੇ ਆਇਆ

653
ਤਾਂ ਰਾਮੂ ਦਾਰੇ ਤੇ ਆਇਆ , ਆਸਣ ਆ ਕੇਤੂ ਈ
ਸਾਰਾ ਦਿਉਂ ਤਕੀਨਦਿਆਂ ਗੁਜ਼ਰਿਆ , ਗੱਲ ਦਾ ਵਿਹਲ ਨਾ ਕੋਈ
ਅੱਖੀਂ ਵੇਖ ਹਟਾ ਬਮਨੀਟਾ , ਸਾਰਾ ਦਿਉਂ ਗਜ਼ਰੀਵ ਈ
ਆਖ ਦਮੋਦਰ ਜਾਂ ਦਿਉਂ ਲੱਥਾ , ਤਾਂ , ਤਾਂ ਅੱਗੋਂ ਰਾਤ ਪਿਓ ਈ

654
ਦਿਉਂ ਲੱਥਾ , ਤਰਕਾਲ਼ਾਂ ਪਈਆਂ , ਕੁ ਆਵੇ , ਕੁ ਜਾਵੇ
ਰਾਮੂ ਬੈਠਾ ਤੱਕੇ ਅਦਾਈਂ , ਗੱਲ ਦਾ ਵਿਹਲ ਨਾ ਪਾਵੇ
ਥੀ ਉਦਾਸੀ ਫਿਰੇ ਚੌਗਿਰਦੀ , ਉਥੇ ਬਹਿਣ ਨਾ ਆਵੇ
ਆਖ ਦੋ ਮੁਦ੍ਰ ਰਾਮੂ ਆਖੇ , ਲੋਕ ਇਥੋਂ ਕਿਵੇਂ ਜਾਵੇ

655
ਇਹੋ ਫ਼ਿਕਰ ਡਾਢਾ ਅਸਾਂ ਯਾਰੋ, ਜ਼ਰਾ ਆਰਾਮ ਨਾ ਆਂਦਾ
ਜੇ ਕੋਈ ਫ਼ਿਕਰ ਹੋਵੇ ਦਿਲ ਅੰਦਰ, ਖਾਵਣ ਪੀਣ ਨਾ ਭਾਂਦਾ
ਜਾਂ ਜਾਂ ਫ਼ਿਕਰ ਨਾ ਮਿਟੇ ਅਸਾਡਾ , ਤਾਂ ਤਾਂ ਫ਼ਿਕਰ ਨਾ ਬਾਹਨਦਾ
ਆਖ ਦਮੋਦਰ ਜਾਂ ਪਈਆਂ ਨਮਾਸ਼ਾਂ ,ਤਾਂ ਲੋਕ ਸਭੁ ਘਰ ਜਾਂਦਾ

656
ਜਾਂ ਟੁਰ ਲੋਕ ਗਿਆ ਘਰ ਆਪਣੇ , ਤਾਂ ਰਾਮੂ ਚੱਲ ਆਇਆ
ਪਾਸ ਧੀਦੋ ਦੇ ਆ ਕਰਾ ਹੂੰ, ਆਸਣ ਚਾ ਵਿਛਾਇਆ
ਸੱਜੇ ਖੱਬੇ ਪਰਤ ਡਿਠੋ ਸੋ , ਨਜ਼ਰੀ ਕੋਈ ਨਾ ਆਇਆ
ਆਖ ਦਮੋਦਰ ਰਾਮੂ ਬਾਹਮਣ , ਗੱਲ ਕਰਨੇ ਨੂੰ ਸਧਰਾਇਆ

657
ਡਰਦਾ ਗੱਲ ਨਾ ਆਖੇ ਰਾਮੂ, ਮੱਤ ਕੋਈ ਸਨ ਪਾਵੇ
ਰਾਮੂ ਤੱਕੇ ਸ਼ਹਿਰ ਦੇ ਪਿਸੇ , ਮੱਤ ਕੋਈ ਆ ਜਾਵੇ
ਰਾਂਝੇ ਦਿਲ ਵਿਚ ਈਹਾ ਕੀਤੀ , ਇਹ ਕਿਹੜੇ ਗੁਜ਼ਰ ਸੁਧਾਵੇ
ਆਖ ਦਮੋਦਰ ਥੀਆ ਜਾਂ ਸੂਤਾ , ਤਾਂ ਰਾਂਝਾ ਤਿਸੇ ਪਿੱਛਾਵੇ

658
"ਕਿਹੜੇ ਪਾਸਿਓਂ ਆ ਯੂੰ ਬੈਲੀ ? ਵੀਸੇਂ ਕਿਹੜੀ ਜਾਈ
ਕੈਂ ਨਾਲ਼ ਤੇਰਾ ਮਤਲਬ ਇਹੇ , ਕਿਹਨੂੰ ਪਛਨਾਐਂ ਭਾਈ
ਕੈਂ ਕਾਰਨ ਤੋਂ ਬੈਠਾ ਇਹੀਂ , ਦਿਲ ਦੀ ਗੱਲ ਸੁਣਾਈਂ "
ਆਖ ਦੋ ਮੁਦ੍ਰ ਰਾਮੂ ਆਖੇ , "ਅਸਾਂ ਰਹਿਣਾ ਇਸੇ ਜਾਈ "

659
ਰਾਤ ਪਈ ਤਾਂ ਕਿਹਾ ਰੰਝੇਟੇ , "ਵਸਤੀ ਵਣਜ ਅਖਾਈਂ
ਰਹਿਣ ਬਹਿਣ ਦੀ ਜਾ ਕਦਾਈਂ , ਸਵੇਰੇ ਕਰੋ ਕਦਾਈਂ
ਜੇ ਨਹੀਂ ਖ਼ਰਚ , ਆਟਾ ਘਿਓ ਤੀਂ ਥੇ , ਤਾਂ ਅਸੀਂ ਕਿਸੇ ਅਖਾਈਂ
ਪਿਆਂ ਹਨੇਰੇ ਔਖਾ ਥੀਸੀ", ਧੀਦੋ ਆਖ ਸੁਣਾਈ

660
"ਕਦੇ ਵੰਝਾਂ , ਸੁਣੋ ਹਕੀਕਤ ,ਤੀਂ ਥੇ ਆਇਆ ਆਹੀ
ਤੀਂ ਥੇ ਹੀਰ ਭੇਜਿਆ ਮੈਨੂੰ , ਸੁਨੇਹੇ ਘਣ ਦੀਵਾ ਹੀ"
ਸੰਨ ਕਰ ਲੜਿਆ ਬਹੁਤ ਰਾਮੂ ਨੂੰ , ਆਖਣ ਦੀ ਗੱਲ ਨਾਹੀਂ
" ਮੈਂ ਕੀ ਜਾਣਾ? ਤੂੰ ਕੀ ਆਖੀਂ ? ਮੈਂ ਹੀਰ ਜਾਣਾ ਈ ਨਾਹੀਂ "