ਹੀਰ

ਸਫ਼ਾ 67

661
ਤਾਂ ਫਿਰ ਰਾਮੂ ਬਾਹਮਣ ਬੋਲਿਆ , ਇਹ ਜਵਾਬ ਕੇਤੂ ਈ
"ਨਵਾਂ ਬੇੜਾ ਤੇ ਲੁਡਣ ਮੁਹਾਣਾ, ਵੇਖ ਕੇ ਮੁੱਖ ਘੁੱਦੂ ਈ
ਮੈਂ ਚੁੰਨ੍ਹਾ ਹਾਂ , ਚਚਕਾਨਾ ਪਤਨ , ਰਾਂਝਿਆ! ਵਣਜ ਡਿਠੋ ਈ
ਆਖ ਦਮੋਦਰ ਪਲੰਘ ਦੇ ਉਤੇ , ਸੀਂ ਆਰਾਮ ਕੀਤਵਾਐ "

662
"ਨੀਂ ਚੁੰਨ੍ਹਾ ਹਾਂ ਤੇ ਲੁਡਣ , ਬੈਲੀ ! ਸਾਂ ਤੇ ਸੁਣਿਆ ਨਾਹੀਂ
ਕਿਮੇਂ ਦਾ ਵੰਜਣ ? ਤੇ ਕੈਂ ਦਾ ਆਉਣ ? ਮੈਂਡੀ ਜਾਲ਼ ਉਥਾਈਂ
ਤੂੰ ਤਾਂ ਭਲੋਂ ਰਾਮੂ ਬਾਹਮਣ ! ਮੈਂ ਤਾਂ ਰਾਂਝਾ ਨਾਹੀਂ "
ਆਖ ਦਮੋਦਰ ਰਾਂਝਾ ਆਖੇ , "ਮੈਂ ਕੀ ਜਾਣਾ ਹੀਰੇ ਤਾਈਂ "

663
"ਦੂਜਾ ਘਣ ਸੁਨੇਹਾ ਧੀਦੋ , ਤੈਨੂੰ ਮੈਂ ਜੋ ਅਖਾ ਹੈਂ
ਛੱਤੀ ਟਾਹਲੀ ਤੇ ਲੰਡਾ ਪਿੱਪਲ , ਉਥੇ ਜਾਲ਼ ਤਸਾਹੀਂ
ਬੇਲੇ ਦੇ ਵਿਚ ਮੇਹੀਂ ਚਾਰੀਂ , ਤੇ ਹੀਰ ਆਵੇ ਤੀਂ ਤਾਈਂ
ਜਲਹਰ ਉੱਤੇ ਬਹਿ ਕਰ ਧੀਦੋ , ਚੋਰੀ ਤੁਧ ਖਵਾਈ
ਆਖ ਦਮੋਦਰ ਰਾਮੂ ਆਖੇ , ਸੁਨੇਹੇ ਇਹ ਦਵਾਈਂ "

664
ਟੁੱਟਾ ਪੈਰਾਂ ਅਤੇ ਰਾਂਝਾ , " ਤੁਧ ਅੱਖੀਂ ਡਿੱਠੀ , ਭਾਈ!
ਸਹੀ ਸਲਾਮਤ, ਆਖ ਹਕੀਕਤ ,ਦਸ ਚੂਚਕ ਦੀ ਜਾਈ
ਸਹੀ ਸੱਚ ਜਾਣ ਅਕੀਦੇ ਤਾਈਂ , ਮੈਂ ਮਰਨੋਂ ਢਿੱਲ ਨਾ ਕਾਈ
ਆਖ ਹਕੀਕਤ ਬਾਹਮਣ ਮੈਨੂੰ , ਹਨ ਆਖ਼ਿਰ ਅਸਾਂ ਆਈ"

665
"ਰੱਤੀ ਰੁੱਤ , ਨਾ ਮਾਸਾ ਮਾਸ ਹੈ , ਆਖਣ ਦੀ ਗੱਲ ਨਾਹੀਂ
ਮਰੇ ਨਹੀਂ , ਮਰ ਜੀਵੇ ਫਿਰ ਫਿਰ , ਸੁਲਗ ਸੁਲਗ ਬੱਝ ਜਾਈ
ਜਾਂ ਜਾਂ ਢਿੱਲ ਮੇਰੇ ਵੰਜਣ ਦੀ , ਜੀਵੇ ਤਾਂ ਤਾਂ ਤਾਈਂ
ਸਨ ਸਾਹਿਬ ! ਜੇ ਮੈਂ ਫਿਰ ਵਿਸਾੰ ,ਤਾਂ ਜੀਵਨ ਦੀ ਨਾਹੀਂ "

666
ਤਾਂ ਮਿੱਠੀ ਮਿੱਟੀ ਧੀਦੋ ਰਾਂਝੇ ,ਤਰਗ ਰਾਮੂ ਗਲ ਪਾਈ
ਪੁਹੰਚ ਕੁ ਯਹੀ , ਵਿਹਲਾ ਰਾਮੂ , ਮੈਂ ਭੀ ਆਇਆ ਆਹੀ
ਆਇਆ ਵੇਖ ਅਸਾਨੂੰ ਹੀਰੇ , ਰਮਾਵ, ਵੇਖ ਜੀਵ ਆਈਂ
ਆਖ ਦਮੋਦਰ ਚੱਲਣ ਕੀਤਾ , ਥੀ ਉਦਾਸ ਤਦਾਹੀਂ

667
ਤਾਂ ਦਾਰਾ ਝੁੱਗੀ ਸਾੜੀ ਧੀਦੋ , ਭੁਨੇ ਘੜੇ ਤਦਾਹੀਂ
ਅੱਧੀ ਰਾਤੀਂ ਚੱਲਣ ਕੀਤਾ , ਬੈਠਿਆਂ ਬਣਦੀ ਨਾਹੀਂ
ਓੜਕ ਆਇ ਪੋਹਤੀ ਸਲੇਟੀ , ਮੱਤ ਫ਼ੌਤ ਪਟੀਸੀ ਸਾਈਂ
ਅਸਾਂ ਤਾਣ ਸੁੱਕ ਤੁਸਾਡੀ ਹੀਰੇ , ਸਿਰ ਪਰ ਤੁਸਾਂ ਮਿਲਾਈਂ

668
ਪਹਿਲੋਂ ਟਿੱਲੇ ਚਲਿਆ ਰਾਂਝਾ , ਈਹਾ ਮਨ ਵਿਚ ਆਈ
ਪਹਿਲੀ ਮੰਜ਼ਿਲ ਰਾਂਝੇ ਕੀਤੀ, ਜਿਹਲਮ ਪੋਹਨਤਾ ਆਈ
ਦੂਜੀ ਮੰਜ਼ਿਲ ਕੀਤੀ ਉਠ ਧੀਦੋ , ਚੜ੍ਹੇ ਪਹਾੜੇ ਜਾਈ
ਆਖ ਦਮੋਦਰ ਤੀਜੀ ਮੰਜ਼ਲੇ , ਟਿੱਲੇ ਪੋਹਨਤਾ ਧਾਈ

669
ਟਿੱਲਾ ਵਣਜ ਡਿਠੋ ਈ ਧੀਦੋ , ਈਹਾ ਮਨ ਵਿਚ ਪਾਈ
ਸਿਰ ਪਰ ਜਾਇ ਦੀਦਾਰਾ ਕੀਚੇ , ਢਿੱਲ ਨਾ ਬਣਦੀ ਕਾਈ
ਪੋਹਨਤਾ ਜਾਇ ਮੁਕਾਮ ਪੈਰਾਂ ਦੇ, ਟਿੱਲੇ ਰਾਹ ਪਛਾਈ
ਵਣਜ ਕੇਤੂਸ ਰਦਸ਼ਨ ਰਾਂਝੇ , ਅੱਗੇ ਸਿੱਧ ਬਗਾਈ
ਆਖ ਦਮੋਦਰ ਜਥੇ ਥਾਂ ਪੈਰਾਂ ਦੀ , ਰਾਂਝਾ ਗਿਆ ਤਥਾਈਂ

670
ਜੋਗੀ ਪਿੱਛੇ ਰਾਂਝੇ ਤਾਈਂ, "ਤੂੰ ਕਿਹੜੇ ਦੇਸੋਂ ਆਇਆ
ਸੂਰਤ ਵੇਖਦਿਆਂ ਹੀ ਜੋਗੀ , ਰਾਂਝੇ ਦਸਤ ਵਕਾਿਆ
ਆਖ ਹਕੀਕਤ ਮੀਕੋਂ ਆਪਣੀ , ਕੱਤ ਮਨੋਰਥ ਆਇਆ"
ਆਖ ਦਮੋਦਰ ਰਾਂਝੇ ਪਾਸੋਂ , ਜੋਗੀ ਇਉਂ ਪਛਾਿਆ