ਹੀਰ

ਸਫ਼ਾ 68

671
"ਕਿਹੜੀ ਜਾਹ ਦਸਾਈਂ ਬਾਬਾ, ਤਕ ਤੁਸਾਨੂੰ ਆਇਆ
ਗੱਲ ਵਿਚ ਕੱਪੜਾ ਪਾਅ ਕਰਾਹੀ , ਰਾਂਝੇ ਸੀਸ ਨਿਵਾਇਆ
ਨਾ ਕੋਈ ਮੇਰੀ ਜਾਹ ਮੁਕਾਮੀ , ਨਾ ਮੈਂ ਕਹੀਨੀਇਂ ਜਾਇਆ
ਦੇ ਥਾਪਣਾ ਆਪਣੀ ਜੋਗੀ , ਰਾਂਝੇ ਆਖ ਸੁਣਾਇਆ

672
"ਤੇਰੀ ਚਾਲ ਅਜਾਇਬ ਦੱਸੇ , ਤੋਂ ਕੱਤ ਕੌਂ ਜੋਗੀ ਹੁੰਦਾ?
ਹੋਸ਼ਨਾਕ ਜਿਹਾ ਤੂੰ ਨਜ਼ਰੀ ਆਵੇਂ, ਤੁਝੇ ਜੋਗ ਨਹੀਂ ਸੋਹੰਦਾ
ਮਾਣਦਿਆਂ ਪੱਕਿਆਂ ਖਾ ਡਿੱਠੀਆਂ ਨੇਂ , ਕਿਉਂ ਜੋਗ ਦੇ ਮਾਰਗ ਪਾਉਂਦਾ"
ਇਹ ਗਲ ਪੈਰਾਂ ਕਹੀ ਦਮੋਦਰ , ਤਾਂ ਸਨ ਰਾਂਝਾ ਰੋਂਦਾ

673
"ਸ਼ਰਨੀਂ ਤੇਰੀ ਆਇਆ ਆ ਹੂੰ ", ਰਾਂਝੇ ਸੁਖ਼ਨ ਕੇਤੂ ਈ
ਜਿਹਨਾਂ ਤੇ ਕਿਰਿਆ ਤੁਮਰੀ ਹੋਈ , ਜੱਗ ਤੇ ਤੁਰਿਆ ਸੌ ਈ
ਜੋਗ ਲਿਆ ਗੋਪੀ ਚੰਦ , ਭਰਥਰੀ , ਮੈਂ ਗ਼ਰੀਬ ਕੀ ਹੋਈ"
ਆਖ ਦਮੋਦਰ ਰਾਂਝਾ ਟਿੱਲੇ , ਚਰਨੀਂ ਆ ਪਿਓ ਈ

674
ਜੋਗ ਦਾ ਜਾਨਣ ਖਰਾ ਦੁਰੇਡਾ , ਤੂੰ ਕੀ ਜਾਨੈਂ ਬਾਤਾਂ
ਜੋਗ ਦਾ ਜਾਲਣ ਔਖਾ ਹੈ ਈ , ਔਖੀਆਂ ਜੋਗ ਦਿਆਂ ਘਾਤਾਂ
ਮੰਗ ਖਾਣਾ ਤੇ ਸਥਿਰ ਸੁਣਾ , ਇਹ ਅਸਾੜਿਆਂ ਦਾਤਾਂ
ਆਖ ਦਮੋਦਰ ਤਾਂ ਜੋਗ ਦਿਵਾਊਂ , ਜੇ ਸੱਚ ਦਸਾਈਂ ਬਾਤਾਂ "

675
"ਤਖ਼ਤ ਹਜ਼ਾਰਾ ਵਤਨ ਅਸਾਡਾ , ਮਾਜ਼ਮ ਦਾ ਮੈਂ ਜਾਇਆ
ਪਿਆ ਵਖਤ , ਮੈਂ ਘਰ ਤੋਂ ਨਕਥਾ,, ਸੁੱਕ ਸਿਆਲੀਂ ਆਇਆ
ਚੂਚਕ ਦੇ ਘਰ ਬੇਟੀ ਚੰਗੀ , ਹੀਰ ਸੋ ਨਾਉਂ ਰਖਾਇਆ
ਵੇਖ ਵਿਕਾਣਾ ਉਸ ਦੇ ਪਿੱਛੇ , ਉਸ ਮੇਰਾ ਜੀ ਫਹਾਿਆ
ਪੁਰੀ ਗਈ ਦੇਸ ਖੇੜਿਆਂ ਦੇ , ਤਾਂ ਮੈਂ ਕਜ਼ੀਏ ਪਾਇਆ
ਆਖ ਦਮੋਦਰ ਜਾ ਨਾ ਸੱਜੇ, ਤਾਂ ਸਾਮ ਤੁਸਾਡੀ ਆਇਆ

676
ਇਹ ਸੁਣ ਜੋਗੀ ਥੀਆ ਹੈਰਾਨੀ , ਜਾਂ ਉਸ ਇਉਂ ਸੁਣਾਈ
ਸੱਦ ਬਹਾਲਿਆ ਚੇਲਿਆਂ ਤਾਈਂ , ਮਸਲਤ ਦੇਵੋ ਕਾਈ
ਨਾਉਂ ,ਜ਼ਾਤ ਦਸਾਐਵਸ ਸਭੇ ,ਗੱਲ ਨਾ ਕੱਛੂ ਛਪਾਈ
ਆਖ ਦਮੋਦਰ ਚੇਲਿਆਂ ਕੋਲੋਂ , ਜੋਗੀ ਗੱਲ ਪਛਾਈ

677
ਤਾਂ ਸੁਣ ਚੇਲਿਆਂ ਈਹਾ ਆਖੀ ", ਇਹ ਲਾਇਕ ਜੋਗ ਦੇ ਨਾਹੀਂ
ਭਲੀ ਗੱਲ ਨਾ ਆਖੀ ਕਾਈ , ਚਾਕਾਂ ਗੱਲ ਸੁਣਾਈ
ਤੌਣ ਪੈਰ ਟਿੱਲੇ ਸਾਰੇ ਦਾ ਚੇਲਿਆਂ ਕਮੀ ਨਾ ਕਾਈ"
ਆਖ ਦਮੋਦਰ ਚੇਲੇ ਆਖਣ " ਇਹ ਗੱਲ ਬਣਦੀ ਨਾਹੀਂ "

678
ਤਦਾਂ ਜੋਗੀ ਕਾਵੜ ਕੀਤੀ , ਝਨਕਿਆ ਚੇਲਿਆਂ ਤਾਈਂ
"ਇਹ ਕੋਈ ਅਸੀਲ ਦੱਸੀਵੇ " , ਜੋਗੀ ਥਾਪੀ ਲਾਈ
ਲੱਗੀ ਥਾਪੀ , ਹੋਰ ਹੋਏ ਗਿਆ, ਅਜ਼ਮਤ ਕੀ ਰੁਸ਼ਨਾਈ
ਆਸਣ ਛੋੜ ਆਇਆ ਪੁਲ ਅੰਦਰ , ਪੈਰੀਂ ਪਿਆ ਜਗਾਈ
ਆਖੇ, "ਆਚੜ੍ਹਓਂ ਤੋਂ ਟਿੱਲੇ , ਪੱਲੇ ਤੇਰੇ ਪਾਈ"

679
"ਗਲੀਆਂ ਕੱਖ ਭੀ ਦੁਸ਼ਮਣ ਅੱਗੇ " ,ਆਖ ਜ਼ਬਾਨੋਂ ਜਾਈ
"ਥਾਪੀ ਦੇਵੋ ਸਿੱਧ "ਅਸਾਕੋਂ , ਇਹ ਦਿਲ ਰਹਿੰਦਾ ਨਾਹੀਂ
ਭੋਈਂ ਪਰਾਈਆਂ , ਨਹੀਂ ਪਰਾਈਆਂ , ਬਣਿਆ ਕੰਮ ਤਦਾਈਂ "
ਆਖ ਦਮੋਦਰ ਉਦੋਂ ਉਦੋਂ , ਪੈਰੀਂ ਪਏ ਦਵਾ ਹੈਂ

680
ਲੈ ਥਾਪੀ ਬਗਾਈ ਕੋਲੋਂ, ਚੱਲਣ ਤੇ ਚਿੱਤ ਚਾਇਆ
ਭਗਵਾ ਵੇਸ ਕੇਤੂ ਈ ਧੀਦੋ , ਕੱਪੜ ਅਜਬ ਬਣਾਇਆ
ਮਿੱਥੇ ਲਾ ਭਭੋਤ ਰੰਝੇਟਾ , ਦਰਸ਼ਨ ਕਿੰਨੇ ਪਾਇਆ
ਆਖ ਦਮੋਦਰ ਚਲਿਆ ਰਾਂਝਾ , ਆ ਕਧੀ ਡੇਰਾ ਲਾਇਆ