ਹੀਰ

ਸਫ਼ਾ 7

61
ਇਹ ਸਰਿਸ਼ਤਾ ਕੁੜੀਆਂ ਸੁਣਦਾ, ਇਉਂ ਗੁਜ਼ਰਾਨ ਕਰੇਂਦੀ
ਜਿਥੇ ਸਣੇ ਕੋਈ ਚੰਗਾ ਮੰਦਾ, ਧੂੰ ਨਾ ਧੁਖਣ ਦਿੰਦੀ
ਬਿੱਲੀ ਬਹਾ ਵਰ ਆ ਤਿੰਨ ਸਾਰਾ, ਕਿਸੇ ਨਾ ਮੂਲ ਬਦ ਯਨਦੀ
ਆਖ ਦਮੋਦਰ ਚੰਗੀ ਮੰਦੀ , ਧਰੋਹੀ ਹੀਰ ਪਈਨਦੀ

62
ਤਾਂ ਬੀੜੀ ਵੇਖ ਕੋਈ ਬੁਖਲਾਨਾ, ਕਿਸੇ ਮਰਖਾਈ ਚਾਈ
ਪੇਟ ਪੁੱਜੋਤੀ ਸਿਵਲ ਕੁ ਕੈਂਦਾ, ਨੂਰੇ ਖ਼ਾਨ ਸੁਣਾਈ
" ਸਨ ਖ਼ਾਣਾ! ਕੱਤ ਨੂੰ ਸਿਰ ਬੁੱਧੀ , ਕੱਤ ਨੂੰ ਸਿਰੇ ਅਲਾਈ
ਬੀੜੀ ਤੇਰੀ ਰੱਖੀ ਸਿਆਲਾਂ, ਹੁਕਮੀ ਪਿੱਛੇ ਪਾਈ"

63
ਇਹ ਸੁਣ ਰਾਠ ਕਰੇਂਦਾ ਕਾਵੜ, ਤਾਂ ਕੱਲ੍ਹ ਰਾਠ ਸਦਾਏ
ਬੀੜੀ ਬੰਨ੍ਹ ਸਿਆਲਾਂ ਰੱਖੀ, ਲੋਕ ਹਜੇ ਵੇਖ ਕੇ ਆਏ
ਚਾਹੋ ਹੋ ਮਰਨ , ਵਲ਼ਾ ਹੋ ਲੋਹਾ , ਪਹੋਵ ਰੁੱਤ ਤ੍ਰਿਹਾਏ
ਕਰਨ ਤਿਆਰੀ , ਮਰਨ ਤਕੀਵ ਨੇਂ, ਲੱਗੇ ਕਰਨ ਸਨਬਾ ਹੈ

64
ਤਾਂ ਸੁਣ ਨੂਰੇ ਖ਼ਾਨ ਸਹੀ ਸੱਚ, ਸੱਦ ਕਰ ਡੂਮ ਚਲਾਇਆ
ਤਾਂ ਕਾਵੜ ਕਰ ਖ਼ਤ ਲਿਖੇ ਤਦਾਹੀਂ , " ਮੈਂ ਬੇੜਾ ਸਨ ਪਾਇਆ
ਬੀੜੀ ਲੁਡਣ ਬੰਨ੍ਹ ਭੇਜ ਦਿਓ, ਚੋਰ ਅਸਾਡਾ ਆਇਆ
ਹੱਕੇ ਤਾਂ ਫ਼ਿਕਰ ਕਰੋ ਇਸ ਗੱਲ ਦਾ , ਨਹੀਂ ਤਾਂ ਮੈਂ ਵੀ ਆਇਆ "

65
ਆਇਆ ਡੂਮ ਝੰਗ ਸਿਆਲੀਂ , ਮਨ ਮੈਂ ਗ਼ੁੱਸਾ ਖਾਇਆ
ਅੱਗੇ ਖ਼ਾਨ ਸੱਥ ਵਿਚ ਬੈਠਾ, ਕਰ ਕਲਿਆਣ ਸੁਣਾਇਆ
ਪਿੱਛੇ ਖ਼ਾਨ " ਕਿੱਥੇ ਵਸੀ ਅੱਗੇ ?ਪਿੱਛੋਂ ਕਦੋਂ ਆਇਆ?
ਮੂੰਹੋਂ ਹਨ ਬੋਲਿਆ ਮੂਲ ਡੂ ਮਿਟਾ, ਤਾਂ ਕੱਢ ਖ਼ਤ ਵਿਖਾਇਆ

66
ਤਾਂ ਪੜ੍ਹ ਚੂਚਕ ਰੂਸ ਬੁਲੇਂਦਾ , ਜਾਂ ਉਸ ਇੰਜ ਸੁਣਾਇਆ
"ਭੇਡਾਂ ਸੰਗ ਕਦਦ ਕੇ ਜਮੈ ?"ਤੋਂ ਨੂਰੇ ਭੇਜ ਚਲਾਇਆ
ਮੂੰਹ ਮੂੰਹ ਛਿੱਤਰ ਖਾ ਕੇ ਕਮੀ , ਬਹੁੰ ਰਿੰਨ੍ਹ ਦੁੱਖ ਪਾਇਆ
ਆਖ ਦਮੋਦਰ ਉਹ ਡੂ ਮਿਟਾ, ਮੂੰਹ ਚੋਚਕਾ ਨੇ ਆਇਆ

67
ਵੇਂਦਾ ਡੂਮ ਗਿਆ ਚੂਚਕ ਥੇ, ਖ਼ਾਣਾਂ ਨੱਪ ਬਹਾਇਆ
ਕਰ ਮੂੰਹ ਕਾਲ਼ਾ , ਪੌਂਦੇ ਛਿੱਤਰ, ਡੂਮਾਂ ਜ਼ੋਰ ਵਿਖਾਇਆ
"ਵੇਖ ਜਣੇਂਦੀ ਨੂਰੇ ਸੁਣਦੀ" ، ਲੋਕਾਂ ਆਖ ਸੁਣਾਇਆ
ਆਖ ਦਮੋਦਰ ਡੂਮ ਸ਼ਰਮਿੰਦਾ ਤਾਂ ਮੂੰਹ ਔਨਧੇ ਆਇਆ

68
ਤੀਜੀ ਰਾਤ ਮੁੜ ਗਿਆ ਥੇ, ਰੋਏ ਜਿੰਦ ਭਰੀਂਦੀ
" ਹਾਲ ਅਸਾਡਾ ਡਿਠੋ ਨਾਹੀਂ? ਜੋ ਸਿਰ ਮੈਂਡੇ ਥੀਂਦੀ
ਰੁੱਤ ਦਰਤੀ ਜਸਾ ਥੀਆ , ਕਮੀ ਤੁਸਾਡਾ ਥੀਂਦੀ
ਮੈਂ ਮਰੀਨਦਾ ਲੱਜ ਕੀ ਜਾਪੇ , ਪਰ ਉਮੜ ਪਈ ਮਰੀਂਦੀ "

69
ਇਹ ਸੁਣ ਨੋਰਾ ਰੌਹ ਬੁਲੇਂਦਾ, ਵੱਡੇ ਵੈਣ ਅਲਾਏ
ਕਿੱਲੇ, ਕਾਲੇ , ਨੁੱਕਰੇ , ਨੀਲੇ, ਅਬਲਕ, ਬਾਜ਼ ਪੀੜਾਏ
ਕਰੋ ਤਿਆਰੀ ਨਾ ਬਹਿਣ ਤਹੱਮੁਲ , ਆਪਣੇ ਲੋਕ ਬੁਲਾਏ
ਆਖ ਦਮੋਦਰ ਤੁਰੇ ਸੇ ਘੋੜਾ ੩੨੦ਤੇ ਤੁਰੇ ਵੀਹਾਂ ਆਏ

70
ਅਲੀ ਅਲੀ ਕਰ ਵੱਡੇ ਗ਼ੁੱਸੇ , ਕੀਹੀਯ ਰੋ ਨੱਸੇ ਆਏ
ਜਿਉਂ ਕਰ ਖ਼ਾਨ ਖੜੀਨਦੇ ਬੀੜੀ, ਤਿਊਨ ਪੈਂਡਾ ਲਸ਼ਕਰ ਖਾਏ
ਭੜਨੇ ਅਤੇ ਚਾਉ ਕਟਕ ਨੂੰ, ਕੁ ਨਹੀਂ ਜੋ ਪਾਣੀ ਪਾਏ
ਆਖ ਦਮੋਦਰ ਕੋਹਾਂ ਛੇਆਂ ਤੇ ਪੀਵਣ ਰੁੱਤ ਤ੍ਰਿਹਾਏ