ਹੀਰ

ਸਫ਼ਾ 73

721
ਤਲੀਈਂ ਤੀਕ , ਪੁੱਟੇ ਸਿਰ ਛੋਹਰ , ਕੀ ਨੂੰ ਹਾਲ ਸੁਣਾਏ
ਪੋਸਤੀ ਵਾਂਗੂੰ ਪਿੰਕਾਂ ਲਗਸ , ਰਾਂਝੇ ਦਾ ਫ਼ਿਕਰ ਹੰਢਾਏ
ਆਖ ਵੇਖਾਂ ਮੈਂ ਕੀਨਦੀ ਧੀਦੋ, ਰੋਵੇ ਤੇ ਕਾਗ ਉਡਾਏ
ਆਖ ਦਮੋਦਰ ਕੁ ਨਹੀਂ ਅਜਿਹਾ , ਜੋ ਕੋਈ ਆਨ ਮਿਲਾਏ

722
ਤਾਂ ਭਖਿਆ ਮੰਗਣ ਕਾਰਨ ਜੋਗੀ , ਸਵਾਲ ਹੀਰੇ ਨੂੰ ਪਾਇਆ
" ਭਖਿਆ ਦੇ , ਚੱਲ ਆਇਆ ਤੀਂ ਥੇ ਭਖਿਆ ਮਹੀਂ "ਦਿਸਾਇਆ
" ਭੁੱਖ ਤਿੱਖੀ ਮੈਂ ਆਜ਼ਿਜ਼ ਕੀਤਾ, ਚੱਲ ਉਚੇਚਾ ਆਇਆ
ਭਖਿਆ ਦੇ , ਅਸਾਂ ਦੇ ਤਾਈਂ , ਜੋਗੀ ਆਖ ਸੁਣਾਇਆ"

723
"ਬੱਚੇ ਮੋਇਆ ! ਕੀ ਦੇਵਾਂ ਤੈਨੂੰ ? ਕੀ ਤੈਨੂੰ ਭੁੱਖ ਪਾਈਂ ?
ਆਜ਼ਿਜ਼ ਮੈਂ , ਦੋਵਾਂ ਦਿਨ ਰਾਤੀਂ ,ਦੱਸੇ ਸੁਣੀ ਏ ਨਾਹੀਂ
ਹਿੱਕ ਸਕਣ , ਬੀਹ ਬਾਹੀਂ ਕੱਢਣ , ਇਹੋ ਪੀਵਾਂ , ਖਾਈਂ
ਜੋ ਮੰਗੇ ਖ਼ੈਰ , ਤੇਰਾ ਜੀਵ ਹੋਵੇ ,ਤਾਂ ਭੁੱਖ "ਖ਼ੈਰਾਇਤ ਪਾਈਂ"

724
"ਭਖਿਆ " ਭੁੱਖ"ਕਿਉਂ ਵੀਵੀਂ ਮੈਨੂੰ , ਅਣ ਤਾਂ ਬਹੁਤ ਵਿਖਾਏ
ਮਾਂਹ , ਜਵਾਰ , ਚੀਨਾ ਬਹੁਤੇਰਾ, ਕਿਉਂ ਨਹੀਂ ਭਖਿਆ ਪਾਈਂ
ਦਿਵਾਨ , ਜਲਾਨਹੇ ਇਥੋਂ , ਬਹੁਤੀ ਭੁੱਖ ਸਤਾਏ
ਦੇ ਖ਼ੈਰਾਇਤ , ਰੱਜ ਖੋ ਆਈਂ, ਸਾਈਂ ਤੈਂਡੀ ਆਸ ਪਜਾਏ"

725
ਸੀਨੇ ਪਰਨੇ ਜਲੀ ਸਲੇਟੀ , ਚਲੀ ਗੌਹ ਨਿਆਈਂ
ਜੋਗੀ ਬਹੁਤ ਅਸੀਸਾਂ ਦਿੰਦਾ , ਉਸ ਕੌਂ ਭਖਿਆ ਪਾਈਂ
ਆਨਦਸ ਮਸਾਂ ਮਸਾਂ ਬੁੱਕ ਚੀਨਾ , " ਝੋਲ਼ੀ ਉੱਡ, ਦਵਾਈਂ "
ਆਖ ਦਮੋਦਰ ਰਾਂਝੇ ਚੇਤਿਆ, ਜੋ ਚੀਨਾ ਕਿਵੇਂ ਵੀਟਾਈਂ

726
ਜੋਗੀ ਜਾਣ ਵੀਟਾਿਆ ਚੀਨਾ, ਚੁਣੀਆਂ ਹੱਥ ਆਵੇ
ਕੁੰਡ ਵਲ਼ਾ ਬੈਠੋ ਈ ਜੋਗੀ , ਚੁਣੇ ਤੇ ਝਰੇ , ਅਲਾਵੇ
ਲੜਦੀ ਹੀਰ "ਉੱਠੀ ਵਣਜ ਇਥੋਂ "ਮੀਆਂ ਮਿੱਟੀ ਪੱਲੇ ਪਾਵੇ
ਆਖ ਦਮੋਦਰ ਜੋਗੀ ਬੈਠਾ , ਹੀਰ ਨਾ ਮੂਲ ਹਿੱਤਾਵੇ

727
ਪੋਸਤੀ ਵਾਂਗੂੰ ਪਿੰਕਾਂ ਲਗਣ, ਫਿਰ ਫਿਰ ਤੱਕੇ ਜਾਈ
" ਉੱਠੀ ਜੋਗੀ ! ਕਿਉਂ ਬੈਠਾਂ ਇਥੇ ,ਮੈਨੂੰ ਕਾਵੜ ਆਈ
ਅਤੇ ਹਾਲ ਮਰਿਓਂ ਵੱਟਾ, ਬੈਠਾ ਰਹੋ ਢਿੱਲ ਨਾ ਲਾਏ"
ਆਖ ਦਮੋਦਰ ਬੋਲੇ ਨਾਹੀਂ , ਮੂੰਹ ਬੈਠਾ ਬੁੱਕਲ ਲਾਈ

728
ਜਾਂ ਵੇਖੇ ਤਾਂ ਬੈਠਾ ਜੋਗੀ, ਫਿਰ ਕਰ ਆਖ ਸੁਣਾਇਆ
" ਉਠ ਫ਼ਕੀਰਾ ! ਵੱਟਾ ਮਰ ਆਈਂ " ਲੈ ਕਰ ਹੱਥ ਉਠਾਇਆ
" ਕਿਹਾ ਧਰਨਾ ਦਿੱਤੂ ਜੋਗੀ ! ਤੈਂਡਾ ਪਿਓ ਵਤਾਿਆ
ਆਖ ਦਮੋਦਰ ਐਵੇਂ ਲੜਦੀ , ਮੁਸ਼ਕ ਸਲੇਟੀ ਨੂੰ ਆਇਆ

729
"ਭਖਿਆ ਹੋਰ ਦਵਾਈਂ ਜੋਗੀ "! ਹੀਰੇ ਆਖ ਸੁਣਾਇਆ
ਪਿਆ ਗਮਾਂ ਸਹੀ ਸਲੇਟੀ , ਮੱਤ ਧੀਦੋ ਰਾਂਝਾ ਆਇਆ
ਕੜਕ ਉੱਠੀ , ਚਮਕਾਐਲ ਹੋਈ , ਅੱਖੀਂ ਦਰਸ਼ਨ ਪਾਇਆ
ਆਖ ਦਮੋਦਰ ਰਾਂਝੇ ਜੋਗੀ , ਸਹੀ ਜਵਾਬ ਸੁਣਾਇਆ

730
"ਸਾਵੀ ਪੀਲੀ ਕਿਉਂ ਪਈ !(ਮੈਨੂੰ ) ਵੇਦਨ ਆਖ ਸੁਣਾਏ
ਕਾਰੀ ਕਰਾਂ ਮੈਂ ਤੀਨਡੜੀ , ਜੇ ਰੱਬ ਆਪ ਕਰਾਏ
ਕੇਹੀ ਰੰਜਸ਼ ਤੁਧ ਨੂੰ (ਹੋਈ) ਮੈਨੂੰ ਆਖ ਸੁਣਾਏ
ਆਖ ਦਮੋਦਰ ਚੰਗਾ ਕਰੀਂ , ਜੇ ਸਾਈਂ ਭਾਵੇ ਚਾਏ