ਹੀਰ

ਸਫ਼ਾ 74

731
"ਨਿੱਘਰ ਵਿੰਦੀਆ ਜੋਗੀਆ ! (ਮੇਰੇ ) ਸਰਤੋਂ ਕੜ ਕੜ ਲਾਹ
ਤੁਧ ਪਰਾਈ ਕੀ ਪਈ , (ਜਾ) ਆਪਣੀ ਤੋੜ ਨਿਬਾਹ
(ਮੈਂ ) ਮਾਰੀ ਆਪਣੇ ਕਹਿਰ ਦੀ , ਬਹੁਤ ਨਾ ਮਹੀਂ ਸੁੱਤਾ
ਆਖ ਦਮੋਦਰ ਜੋਗੀਆ ! (ਝਬ) ਇਥੋਂ ਕੁੰਡ ਵਲ਼ਾ"

732
"ਆਪਣੀ ਵੇਦਨ ਦੱਸ ਦਿਓ, ਆਖਾਂ ਤੁਧ ਸੁਣਾ
ਪੜੀਆਂ ਦੇਵਾਂ ਬਣਾ ਕੇ , ਤੱਤੇ ਨੀਰ ਫਿੱਕਾ
ਕੇਹੀ ਵੇਦਨ ਤੁਧ ਨੂੰ , ਮੈਨੂੰ ਸਭ ਬਿਤਾ
ਦੇਵੋਂ ਪੜੀਆਂ ਝਬ ਮੈਂ , ਤੈਨੂੰ ਖ਼ੈਰ ਹੋਜਾ"

733
"ਕੁਨੀਨ ਘਸਾਂ (ਤੈਂਡੇ ) ਨਾ ਪਈਆਂ , ਅੰਗ ਨਾ ਸੂਹੇ ਭਸਮਾ
ਮਹੀਂ ਸੁੰਜਾ ਤੋਂ ਜੋਗੀਆ! (ਅਜੇ) ਵੇਲੇ ਨਾ ਭਿੰਨਾ
ਹੱਥੀਂ ਪੈਰੀਂ ਉੱਜਲਾ, ਚੌਦਸ ਸੁਣਦਾ ਚਣਾ
ਅੱਖੀਂ ਖੋਲ ਵਿਖਾ ਮੈਂ , ਕਿਹਾ ਅਸਾਡਾ ਮਨਾ"

734
"ਧੁਰੋਂ ਭਟਨਤੋ ਟਿੱਲਿਓਂ , ਢਿਲਕ ਲੱਥਾ ਮੁਲਤਾਨ
ਮੈਂ ਜੋਗੀ ਹਾਂ ਸੱਤ ਪੀਹੜਿਓਂ , ਤੋਂ ਭਲੀ ਕੱਤ ਗਮਾਂ
ਮਾਣਸ ਜਿਹੇ ਮਾਣਸ ਕੀਤੇ , (ਤੋਂ ) ਦਿਲ ਤੇ ਮੇਲ ਨਾ ਆਨ
ਆਪਣੀ ਵੇਦਨ ਦੱਸ ਦੇ , ਜੋ ਸਾਈਂ ਕਰੇ ਅਸਾਨ"

735
"ਸਨ ਵੇ ਨਿੱਘਰਿਆ ਜੋਗੀਆ! ਰੋਗ ਨਾ ਮੈਂਡਾ ਛੀੜਾ
ਅੰਦਰ ਸਲਗੇ ਜਾਮਕੀ , ਲਾਟ ਬੱਲੇ ਬਣ ਤੇਲ
ਢੋਲ ਨਾ ਕਾਈ ਬਾਤੜੀ , ਮਾਰ ਨਾ ਮੈਨੁੰ ਸੈੱਲ
ਜੇ ਤੁਧ ਰੋਗ ਵਣਜਾਰਨਾ, ਤਾਂ ਚਾਕ ਅਸਾਂ ਨੂੰ ਮੇਲ"

736
"ਲੱਕ ਨਾ ਸੋਹੰਦਾ ਨਾਗ ਬੇਦ, ਮਿੱਥੇ ਨਾ ਸੂਹੇ ਬਿਭੂਤ
ਕਿਉਂ ਕਰ ਆਸਣ ਛੋੜੀਵ , ਕਰਕੇ ਡੇਰਾ ਕੋਚ
ਹੱਥੀਂ ਪੈਰੀਂ ਉੱਜਲਾ , ਲੱਗੇਂ ਅਹਿਲ ਮਲੂਕ
ਮੈਂ ਸੁੰਜਾ ਤੋ ਜੋਗੀਆ ! ਮੱਕੜੀਆਂ ਅੰਦਰ ਕੂਕ "

737
"ਨਰਵਰ ਕੋਲੋਂ ਚਲਿਆ, ਢਿਲਕ ਆਇਆ ਪ੍ਰਦੇਸ
ਪਿੰਡਾ ਭਸਮ ਰਵਾ ਲਿਆ, ਭਸਮ ਰੂਹ ਲੈ ਕੇਸ
ਭਖਿਆ ਮੈਨੂੰ ਦੇ ਤੋਂ , ਕਰਕੇ ਚੱਲਾਂ ਆਦੇਸ਼
ਇਹੋ ਕਜ਼ੀਆ ਲਿਖਿਆ, ਆ ਪਿਆ ਮੇਰੇ ਪੇਸ਼"

738
"ਮੰਦਰਾਂ ਕੁਨੀਨ ਘਤੀਵ, ਮੈਨੂੰ ਆਖ ਸੁਣਾ
ਨਾ ਤੋਂ ਡਰਿਆ ਰੁੱਤ ਤੋਂ , ਲਏ ਨੀ ਕਣ ਪੜਾ
ਜਿੱਤ ਦਿਨ ਘਰ ਤੋਂ ਚਲਿਆ, ਫਿੱਟ ਨਾ ਮੋਈ ਮਾ?
ਆਖ ਦਮੋਦਰ ਜੋਗੀਆ! ਮੈਨੂੰ ਸੱਚ ਦੱਸਾ"

739
ਬਾਰ ਕੜ ਉਨਿਓਂ ਚਲਿਆ, ਢਿਲਕ ਆਇਆ ਅੱਤ ਜਾ
ਮੈਂ ਤਾਂ ਜੋਗੀ ਜੁਗਾਂ ਦਾ ,ਸਮਝ , ਨਾ ਕੂੜ ਅੱਲਾ
ਕੱਤ ਭੁਲਾਵੇ ਤੋਂ ਭਲੀ , ਮੈਨੂੰ ਆਖ ਸੁਣਾ
ਅੰਦਰ ਜਿਹੜੀ ਬਾਤ ਤੁਧ , ਸਭਾ ਮਹੀਂ ਦੱਸਾ"

740
"ਜੋਗੀ ਨੀਹੇ , ਚੋਰ ਪਾਰ , ਹੱਕੇ ਤਾਂ ਹੈਂ ਬੁੱਟ ਪਾਲ਼
ਹੱਕੇ ਤਾਂ ਰੰਨਾਂ ਠੱਗੀਆਂ , ਹੱਕੇ ਠੱਗੇ ਨੀ ਬਾਲ
ਕੂੜ ਅਲੀਂਦਾ ਮੁੱਖ ਥੀਂ , ਬੋਲੀਂ ਨਹੀਂ ਸੰਭਾਲ਼
ਜੇ ਤੂੰ ਜੋਗੀ ਸੱਚ ਦਾ , ਅੱਖੀਂ ਖੋਲ ਵਿਖਾਲ"