ਹੀਰ

ਸਫ਼ਾ 75

741
"ਸਿੱਧ ਬਗਾਈ ਬੱਧੀਆਂ , ਉਹੋ ਖੁੱਲੇ ਆ
ਮੈਨੂੰ ਮਨ੍ਹਾ ਹੈ ਗੁਰੂ ਦੀ , ਅੱਖ ਨਾ ਝਾਤੀ ਪਾ
ਕਿਸ ਭੁਲਾਵੇ ਤੋਂ ਭਲੀ , ਮੁੱਖ ਥੀਂ ਸੱਚ ਅੱਲਾ
ਜਿਹੜੀ ਵੇਦਨ ਤੁਧ ਨੂੰ , ਸਭਾ ਮਹੀਂ ਦੱਸਾ"

742
"ਰਾਤੀਂ ਘੁੱਦਾ ਹੈ ਭੇਖ ਤੀਂ , ਮੈਨੂੰ ਦਿਓ ਸੁਣਾ
ਝੋਲ਼ੀ , ਸੰਗੀ , ਨਾ ਤੁਧ ਹੱਥ , ਹੁਨਰ ਕੇਤੂ ਈ ਚਾ
ਵੇਸ ਕੇਤੂ ਈ ਫ਼ਕ਼ਰ ਦਾ , ਠੱਗ ਰੰਨਾਂ ਨੂੰ ਵਲ਼ਾ
ਕਿੱਥੇ ਖੱਪਰ ਭਗਤ ਦਾ , ਹੁਣ ਆ ਯੂੰ ਭੇਖ ਬਣਾ"

743
"ਪੱਲੇ ਖ਼ਰਚ ਨਾ ਬੰਨ੍ਹਦੇ , ਪੰਖੀ ਤੇ ਦਰਵੇਸ਼
ਜਿਹਨਾਂ ਤਕੀਆ ਰੱਬ ਦਾ, ਤਿਹਨਾਂ ਰਿਜ਼ਕ ਹਮੇਸ਼
ਆਇਆ ਤੁਧ ਥੇ ਮੰਗਣੇ , ਜੋਗੀ ਦਾ ਕਰ ਭੇਸ
ਨਹੀਂ ਤਾਂ ਦੇ ਜਵਾਬ ਤੋਂ , ਕਰਕੇ ਚੱਲਾਂ ਆਦੇਸ਼"

744
"ਤੂੰ ਰਾਂਝਾ ਨੀਹੇ ? ਮੈਂ ਮੋਈ " ਗਈ ਸੋ ਗ਼ੋਤਾ ਖਾ
ਦੰਦਣ ਪਿਆ ਸਿਆਲ਼ ਨੂੰ (ਕੋਈ ) ਸਕੇ ਨਾ ਨੀਰ ਚੋਅ
ਜੋਗੀ ਰੰਨਾਂ ਰੁੱਤ ਭਰ, " ਮੈਂ ਜਲਿਆਨ ਖ਼ਤਾ ਮਰਾ"
ਇਸ ਜਨਾਇਆ ਲੋੜੀਏ , ਮੱਤ ਅਜਾਈਂ ਹੋ ਜਾ

745
ਪੰਜਾਂ ਪੀਰਾਂ ਆਏ ਕੇ, ਅੰਦਰ ਹੀਰ ਕਿਹਾ
"ਇਹ ਸੌ ਧੀਦੋ ਆਇਆ , ਜੋਗੀ ਭੇਖ ਬਣਾ
ਉੱਠੀ ਤੂੰ ਮਿਲ ਉਸ ਨੂੰ , ਖ਼ਬਰਦਾਰ ਹੋਜਾ"
ਅੱਠ ਬੈਠੀ ਤਦ ਹੀਰ ਭੀ, ਬਹਿਰ ਕਰੇ ਪ੍ਰਗਟਾ

746
"ਕੀ ਜੋਗੀ ਦੀ ਤੈਨੂੰ ਥਾਪਣਾ , ਕੀ ਜੋਗੀ ਦੀ ਤੈਨੂੰ ਸੁੱਖ?
ਹੱਥੀਂ ਪੈਰੀਂ ਉੱਜਲਾ , ਅਹਿਲ ਮਲੂਕ , ਅਲ਼ਖ?
ਜੋਗੀ ਭੇਖ ਬਨ੍ਹਾਇਓ , ਕਰਦਾ ਫਿਰੇਂ ਅਲ਼ਖ?
ਦਰ ਦਰ ਕਰੀਂ ਸਵਾਲ ਤੋਂ, ਮੰਗ ਖਾਵੇਂ ਤੂੰ ਭੁੱਖ?"

747
"ਇਨ੍ਹਾਂ ਹੱਥੀਂ ਹੀਰ ਖੋ ਅਲੀ ਆ , ਦੁੱਧ ਪਵਾਐਵ ਮਾਝਾ
ਰਲ਼ ਮਿਲ ਕਰਕੇ ਮਸਲਤ ਕਰਦੇ , ਹੁਸਨ ਹੀਰੇ ਇਹ ਬਾਜਾ
ਬੇਲੇ ਦੇ ਵਿਚਕ ਰੇ ਦਿਲਾਸਾ ਹਨ ਕਿਉਂ ਕਰਨੀ ਐਂ ਲਾਜਾ
ਵਖਤ ਪਿਆ ਸਨਜਾਨੇ ਨਾਹੀਂ ,ਮੈਂ ਉਹੋ ਧੀਦੋ ਰਾਂਝਾ"

748
"ਕਿੱਥੇ ਤੈਂਡਾ ਵਤਨ ਹੈ ? ਕਿਹੜੀ ਤੇਰੀ ਜਾ ?
ਕਿਹੜੀ ਨੇਂ ਤੇ ਵਸਦਾ? ਮੈਨੂੰ ਆਖ ਸੁਣਾ
ਕਿਸ ਜੋਗੀ ਦੀ ਤੈਨੂੰ ਥਾਪਣਾ , ਆ ਯੂੰ ਕਣ ਪੜਾ
ਆਖ ਦਮੋਦਰ ਜੋਗੀਆ, ਆਪਣਾ ਪਤਾ ਦੱਸਾ"

749
"ਤਖ਼ਤ ਹਜ਼ਾਰਾ ਜਮ ਹੈ , ਚੰਦਲ ਵਹਿੰਦੀ ਨੀਰ
ਸਿੱਧ ਬਗਾਈ ਦੀ ਥਾਪਣਾ, ਜਿਹੜਾ ਟਿੱਲੇ ਦਾ ਪੀਰ
ਆ ਯਮ ਕਪਰ ਝਾਗ ਕੇ , ਨੀਂ ਬੂਟੇ ਝੱਲ ਚੀਰ
ਅੱਖੀਂ ਵੇਖ ਸਨਜਾਨ ਤੋਂ , ਮੈਂ ਰਾਂਝਾ ਤੇ ਤੋਂ ਹੀਰ"

750
ਅੱਡੀ ਵਾਂਗ ਬਸੀਨ ਜਿਉਂ , ਤਾਂ ਗੱਲ ਲੱਗੀ ਧਾ ਈ.
ਦਾਮਨ ਪਕੜ ਖਲੋਤੀ ਆ , ਵੇਖ , ਹੱਥ ਲੱਗਾ-ਏ-
ਸੂਰਜ ਚੰਨ ਸੁੰਜਾ ਨਦੀ , ਧਰਤੀ ਹੱਥ ਵੱਤਾ-ਏ-
ਸਹੀ ਸੱਚ ਰਾਂਝਣ ਆਇਆ? ਮੱਤ ਸੁਪਨਾ ਹੋਜਾ-ਏ-