ਹੀਰ

ਸਫ਼ਾ 76

751
ਰੋਵੇ ਰੁੱਤ ਭਰ ਹੰਝੂ ਚਸ਼ਮਾਂ , ਦੁੱਖ ਫੂ ਲੈਂਦੀ ਤਾਂ ਹੀ
ਅੰਬਰ ਕਾਲ਼ਾ ਅਤਭੁਤ ਹੋਇਆ, ਅਸਾਂ ਦਰਦਮੰਦਾਂ ਦੀਆਂ ਆਹੀਂ
ਤਾਰੇ ਚੰਗਾਂ ਜੁੱਸੇ ਵਿਚੋਂ , ਅੰਬਰ ਗਈਆਂ ਤਦਾਹੀਂ
ਆਖ ਦਮੋਦਰ ਦੋਵੇਂ ਰੋਵਣ , ਵੈਰਾਗ ਥਮੀਨਦਾ ਨਾਹੀਂ

752
ਆਖੇ ਹੀਰ " ਵਸੀਲਾ ਕੀਤਾ, ਸਹਿਤੀ ਨਾਉਂ ਅਖਾਈਂ
ਹੋਵਮ ਨਸ਼ਾ , ਸਨ ਸਾਈਂ ਰਾਂਝਾ ! ਕਿਵੇਂ ਸਹਿਤੀ ਤੁਧ ਮਿਲਾਈਂ
ਪੇੜ ਵਨਡਾਵੀ ਸਹਿਤੀ ਮੈਂਡੀ , ਤੈਨੂੰ ਕਿਵੇਂ ਦਿਖਾਈਂ "
"ਸੰਨ ਹੀਰੇ ਰਾਤ ਸਹਿਤੀ ਕੋਲੋਂ , ਪਈ ਆ ਆਇ ਅਸਾਹੀਂ "

753
"ਕੰਧੀ ਬੈਠ ਤੋਂ , ਜਾ ਸਵੇਲੇ , ਮੱਤ ਕੋਈ ਵਣਜ ਸੁਣਾਏ
ਵੱਡੇ ਗ਼ਨੀਮ , ਜਾਣ ਦੇ ਦੁਸ਼ਮਣ , ਮਾਰਨ ਨੂੰ ਸਧਰਾਏ"
ਜੁਲਿਆ ਜੋਗੀ ਕੰਧੀ ਦੇ ਵੱਲ , ਸਥਿਰ ਧੋਈਂ ਪਾਏ
ਆਖ ਦਮੋਦਰ ਮੂੰਹ ਸਿਰ ਬੱਧੇ , ਕੰਧੀ ਆਸਣ ਲਾਏ

754
ਤਾਂ ਦਿਨ ਤੀਜੇ ਸਹਿਤੀ ਆਈ, ਹੀਰੇ ਵੱਲੋਂ ਤਕੀਨਦੀ
"ਅੱਜ ਉਹ ਨਾ ਤੇਰਾ ਰੰਗ ਦਸੀਂਦਾ , ਉਹ ਨਾ ਹਾਲਤ ਤੈਂਡੀ
ਬਾਘੇ ਵਾਂਗ ਬਾਹਦਰ ਹੀਰੇ , ਬੈਠੀ ਤੀਰ ਚਲੀਨਦੀ"
ਆਖ ਦਮੋਦਰ ਹੀਰੇ ਕੋਲੋਂ , ਸਹਿਤੀ ਇਉਂ ਪਛੀਨਦੀ

755
"ਸਦਕਾ ਤੈਂਡਾ ਦਿਉਂ ਦਿਉਂ ਤਾਜ਼ੀ , ਜਾਂ ਰਾਮੂ ਗੱਲ ਸੁਣਾਈ
ਆਮਦ ਸੁਣੀ ਰਾਨਝੀਟੇ ਸੁਣਦੀ , ਤਾਂ ਮੂੰਹ ਲਾਲੀ ਆਈ
ਅੱਜਕਲ੍ਹ ਮੱਤਾਂ ਦੀਦਾਰ ਕਿਰਿਆਆਂ , ਹੋਵੇ ਮੱਤ ਰੁਸ਼ਨਾਈ
ਆਖ ਦਮੋਦਰ ਸਹਿਤੀ ਰਾਣੀ ! ਅਤੇ ਮਹੀਂ ਸਵਾਈ"

756
ਸੰਨ ਤੋਂ , ਪੰਜ ਪੰਜ ਨਾਲ਼ ਲੋਕਾਂ ਦੇ , ਮੈਂ ਨਾਲ਼ ਨੀਝ ਕਰੇਂਦੀ
ਅੱਖੀਂ ਵੇਖ ਸੁੰਜਾਤੀ ਵੇਦਨ , ਅਸਾਂ ਜਾਣ ਭਲੀਨਦੀ
ਕੱਲ੍ਹ ਹਕੀਕਤ ਤੈਂਡੀ ਹੀਰੇ , ਮਲੂਮ ਮਹੀਂ ਕਰੇਂਦੀ
ਕੀਕਰ ਕੰਮ ਤੁਸਾਡਾ ਹੋਸੀ ?" ਤੀਂ "ਦਾਈ ਤੋਂ ਪੇਟ ਛਪਨੀਦੀ"

757
ਤਾਂ ਡਰ ਗਈ ਸੋ ਹੀਰ ਸਲੇਟੀ , ਜਾਂ ਉਸ ਇਉਂ ਸੁਣਾਇਆ
"ਬੇਬੇ ਮੂੰਹ ਸਿਰ ਬੱਧੇ ਕੋਈ , ਧੋਈਂ ਮੇਲਣ ਆਇਆ
ਤੇਥੋਂ ਡਰਦਿਆਂ ਸਹਿਤੀ ਰਾਣੀ , ਨਾਹੀਂ ਅਸਾਂ ਬੁਲਾਇਆ
ਪਰ ਉਹ ਚਾਲ ਤੇ ਓਹਾ ਜਿਣਸ , ਮੈਨੂੰ ਨਜ਼ਰੀ ਆਇਆ"

758
"ਆਇਆ ਹਈ , ਸਹੀ ਸੱਚ ਹੀਰੇ ! ਆਖਾਂ ਤੁਧ ਸੁਣਾਈ
ਕਰ ਰਹੋ ਚੁੱਪ , ਬੋਲ ਨਹੀਂ ਮੁੱਖ ਤੇ , ਕਿਸੇ ਲਖਾਵੀਂ ਨਾਹੀਂ
ਤੈਂਡੀ ਬੱਝੀ , ਸਹੀ ਸਿਆਲ਼ੀ , ਇਹ ਲੱਗੀ ਮੈਂ ਤਾਈਂ
ਸੰਨ ਹੀਰੇ ਮੈਂ ਤੈਂਡੀ ਖ਼ਾਤਿਰ , ਨੂੰ ਸੌ ੦੦੯ ਪੱਗ ਲਿਜਾਈ"

759
"ਸਨ ਲੈ ਹੀਰੇ ! ਹੋਰ ਨਾ ਬਣਦੀ , ਪਹਿਲੋਂ ਲੜਨ ਕਰੀਹੇ
ਜੋ ਜੋ ਗਾਲ ਦਵਾਈਂ ਤੀਕੋਂ , ਸੌ ਸੌ ਤੋਂ ਭੀ ਦੇਹੀਂ
ਓੜਕ ਤਾਈਂ ਕਰੀਂ ਲੜਾਈ , ਸਾਰਾ ਲੋਕ ਮਲੀਹੇ
ਸੰਨ ਸਿਆਲ਼ੀ , ਐਵੇਂ ਬਣਦੀ , ਅੱਜ ਉੱਦਮ ਇਉਂ ਕਰੀਹੇ"

760
ਤਾਂ ਵੱਡੇ ਵੇਲੇ , ਸਹਿਤੀ ਉੱਠੀ , ਬਹੁਤੀ ਕਾਵੜ ਆਈ
" ਨੀਸੇ ਗੰਡ ਗ਼ੁਲਾਮ ਸ ਅਸੀਂ , ਨਵੀਂ ਹੈ ਤੁਸਾਂ ਵਿਆਹੀ
ਕਿਹਾ ਤੁਧ ਨੋਟ੍ਹ ਲੀਤਾ, ਕੁੜੀ ਅਨੋਖੀ ਆਹੀ
ਖ਼ੈਰ ਸਾਈਂ ਥੋਂ ਮੰਗ ਸਿਆਲ਼ੀ , ਸਭ ਹਸੀਨਦਾ ਆਹੀ"