ਹੀਰ

ਸਫ਼ਾ 8

71
ਤਾਂ ਖਲੋਏ ਪਸੰਦ ਕਰੇਂਦੇ , ਮਸਲਤ ਬੈਠ ਕਿਰਿਆਆਂ
ਰਾਹ ਛੋੜ ਕਰ ਪਕੜੋ ਬੇਲਾ, ਬੀੜੀ ਕੱਪ ਛਕਿਆਆਂ
ਲੁਡਣ ਬੰਨ੍ਹ ਚਲਾ ਹੋ ਮੁਸ਼ਕੀ, ਬਹੁਤੀ ਮਾਰ ਕਿਰਿਆਆਂ
ਆਖ ਦਮੋਦਰ ਜੇ ਮਿਲਣ ਅਸਾਨੂੰ , ਤਾਂ ਲੋਹੇ ਹੱਥ ਪਈਆਆਂ

72
ਰਾਹ ਛੋੜ ਬੇਲੇ ਨੂੰ ਥੀਏ, ਰਵਿਆਂ ਅੱਡੇ ਗਟਾਰੇ
ਅੱਡੀ ਧੂੜ ਅਕਾਸ਼ੀਂ ਗਈ ਏ, ਛਪੇ ਨੇਂ ਅੰਬਰ ਤਾਰੇ
ਵੱਜੀ ਧਰਤ ਤੇ ਜ਼ਿਮੀਂ ਬਲੀਨਦੀ ਝੱਲ ਨਾ ਸਕੇ ਭਾਰੇ
ਲੁਡਣ ਵੇਖ ਹੋਇਆ ਮੂੰਹ ਪਹਿਲਾ, "ਆਏ ਤੱਤੇ ਹਾਰੇ"

73
ਘੱਤ ਕਣ ਉਂਗਲੀ ਲੁਡਣ ਕੋਕੇ , ਹਾਲੋਂ ਹਾਲ ਕਰੇਂਦਾ
" ਹੀਰੇ ਵਕਤ ਆਇਆ ਈ ਉਹੋ, ਲਿਜਾ ਤੁਧ ਪਕੀਨਦਾ
ਤੇ ਮਿਲਿਆਨੀ ਜਿਹਨਾਂ ਘੜਾਇਆ , ਬੇੜਾ ਹੈ ਈ ਜੀਂ ਦਾ"
ਕਹੇ ਦਮੋਦਰ ਹੀਰ ਸਿਆਲੀਂ ਲੁਡਣ ਇੰਜ ਕੁ ਕੈਂਦਾ

74
ਤਜ ਕਰ ਵਾੜੀ , ਧਾੜ ਕਰ ਧਾਨੀ, ਬੇਲੇ ਆ ਤਿੰਨ ਵੇਂਦਾ
ਉੱਠੀ ਧੂੜ ਅਕਾਸ਼ ਛੁਪਾਇਆ , ਲੁਡਣ ਉਨ੍ਹਾਂ ਵਖੀਨਦਾ
"ਕਾਂਵਾਂ ਭੱਤੇ ਹਾਰੇ ਆਏ ਲਿਜਾ ਤੁਸਾਂ ਪਈਨਦਾ
ਹੀਰੇ ਸੀਹਾ ਸਨਜਾਨ ਤਿਨ੍ਹਾਂ ਨੂੰ , ਬੇੜਾ ਹੈ ਈ ਜੀਂ ਦਾ"

75
ਤਾਂ ਹੁਣ ਹੀਰ ਤੇ ਨਾਲੇ ਕੁੜੀਆਂ , ਘਰ ਵਘਰ ਈ ਸਭ ਧਾਈਆਂ
ਭੂਰੇ ਬਣਾ ਲਿਆ ਨੇਂ ਜੁੱਸੇ , ਚੋਰੀ ਘਣ ਸਰਵਾਹੀਆਂ
ਨਾਲੇ ਢਾਲੀਂ ਤਪ ਲਈਆਂ ਨੇਂ , ਭੜਨੇ ਤੇ ਸਧਰਾਈਆਂ
ਆਖ ਦਮੋਦਰ ਹਿਕਸ ਘੜੀ ਨੂੰ , ਬੀੜੀ ਅਤੇ ਆਈਆਂ

76
ਤਾਂ ਲੱਦਣ ਬੋਲੇ "ਸਨ ਹੀਰੇ ਕੁੜੀਏ! ਖ਼ਬਰ ਕਰੋ ਪਿਓ ਤਾਅ ਹੈਂ
ਆਏ ਕਟਕ ਪੁਰਾ-ਏ-ਧੀਏ! ਇਨ੍ਹਾਂ ਝਲੀਸੀਂ ਨਾਹੀਂ
ਭਾਈ ਵੀਰ ਸਦਾ ਉਸ ਵੇਲੇ , ਮੱਤ ਬੇੜਾ ਲੇਨ ਤੀਂ ਤਾਈਂ
ਹੀਰੇ ਫ਼ਿਕਰ ਅਜਿਹਾ ਕੀਜੇ , ਮੈਂ ਘਰ ਵੇਂਦਾ ਆਹੀਂ "

77
ਜਾ ਦੂਰ ਅੱਖੀਂ ਦੇ ਅੱਗੋਂ, ਪਹਿਲਾਂ ਤੁਧ ਮਰ ਯਹਾਂ
ਭੜਨੇ ਅਤੇ ਚਾ ਅਸਾਂ ਨੂੰ, ਕਿਉਂ ਕਰ ਵੀਰ ਸਦੇਹਾਂ
ਵੇਖ ਤਮਾਸ਼ਾ ਭਿੜਨ ਅਸਾਡਾ, ਕੀਡ਼ੇਮਾਰ ਕਿਰਿਆਆਂ
ਆਖ ਦਮੋਦਰ ਵੱਟ ਕਛੋਟਾ, ਅਗੋਨ ਹੋ ਝੱਲਿਆਆਂ"

78
ਆਖੇ ਹੀਰ " ਸੁਣੋ ਤੁਸੀ ਕੜੀਵ! ਮਸਲਤ ਇਹ ਕਰੀਹੇ
ਆਏ ਪੱਤਰ ਪੁਰਾਣੇ ਸਨਬਲ , ਅਗੋਨ ਹੋ ਝਲੀਹੇ
ਆਉਣ ਗੂੜੇ ਟੁੱਟਣ ਵੱਲੀਂ, ਅੱਗੋਂ ਹੋ ਨਪਲੀਹੇ
ਲੁਡਣ ਦਾ ਮੂੰਹ ਸਾਵਾ ਪਹਿਲਾ, ਚਲੋ ਤਾਂ ਖਰੀ ਕਰੀਹੇ

79
ਆ ਖਲੋਤੀ ਹੀਰ ਫ਼ੌਜ ਖਣ , ਤਾਂ ਮੂੰਹ ਮੱਥਾ ਲਾਏ
ਉਦੋਂ ਉਦੋਂ ਕਟਕ ਇਕੱਠੇ , ਦੋਹਾਂ ਨਜ਼ਰੀ ਆਏ
ਵੇਖ ਹੈਰਾਨ ਖਲੋਤੇ ਸਨਬਲ , ਰਾਠ ਬਹਾਦਰ ਸਾਏ
ਕਹੇ ਦਮੋਦਰ ਹੀਰ ਸਿਆਲੀਂ , ਭੜਨੇ ਤੇ ਸਧਰਾਏ

80
ਨੋਰਾ ਨਾਉਂ, ਜ਼ਾਤ ਦਾ ਚਧੜ, ਖੋੜੀ ਗਰਮ ਕਰਾਏ
ਅੱਡੀ ਲਾ, ਆਇਆ ਹੋ ਤਰਿੱਖਾ, ਹੀਰੇ ਨਾਉਂ ਪਛਾਏ
ਧਰੋਹ ਮਿਆਨੋਂ ਕੱਢੀ ਮਜ਼ਰੀ, ਪਿੱਛੇ ਅਤੇ ਭਵਾਏ
" ਕਿਹੜੀ ਹੀਰ ਤੁਸਾਡੇ ਵਿਚੋਂ , ਮੈਂ ਨਾਲ਼ ਮੱਥਾ ਲਾਏ"