ਹੀਰ

ਸਫ਼ਾ 80

791
"ਸਨ ਸਾਹਿਬ ! ਇਕ ਅਰਜ਼ ਅਸਾਡੀ ,ਗੱਲ ਵਿਚ ਪਲੋ ਪਾਈ
ਚੂਚਕ ਬੇਟੀ ਮਿਲੀ ਅਸਾਨੂੰ , ਗੋਲੀ ਜੋਗ ਲਹਾ ਨਹੀ
ਸਰਤੋਂ ਕਰਜ਼ ਚੜ੍ਹੇ ਨਹੀਂ ਲੱਥੇ , ਜੋਚਾ ਸਹੀ ਅਸਾਨਹੀ
ਕਰੀਏ ,ਮਿੰਨਤ , ਚਲੋ ਹਿੱਕ ਵਾਰੀ , ਮੱਤ ਹੋਵੇ ਕੁੜੀ ਅਜਾਈਂ "

792
ਪਾਸਾ ਮੋੜ ਬੈਠਾ ਫਿਰ ਜੋਗੀ , ਵੱਲ ਜਵਾਬ ਨਾ ਦਿੰਦਾ
ਥੱਕ ਖਲੋਤੇ ਅਰਜ਼ ਕਰੇਂਦੇ , ਪਾਸਾ ਨਾ ਪਰ ਤਿੰਦਾ
ਜਿੱਤ ਵੱਲ ਮੂੰਹ ਫੇਰੇ ਰੰਝੇਟਾ , ਖ਼ਾਨ ਤੱਤੇ ਵੱਲ ਵੇਂਦਾ
ਆਖ ਦਮੋਦਰ ਥੱਕ ਖਲੋਤੇ , ਮੂਲ ਜਵਾਬ ਨਾ ਦਿੰਦਾ

793
ਅਲੀ ਥੱਕ ਖਲੋਤਾ ਸਾਉ , ਮੂਲ ਜਵਾਬ ਨਾ ਆਇਆ
ਅਲੀ ਸਹਿਤੀ ਜੋਗ ਸਦਾਇਆ , ਧੀਏ ! ਜੋਗੀ ਪਾਇਆ
ਮਿੰਨਤ ਕਰ ਕਰ ਥੱਕ ਖਲੋਤੇ , ਹੱਥ ਨਾ ਮੂਲੇ ਆਇਆ
ਆਖ ਦਮੋਦਰ ਸਨ ਕਰ ਸਹਿਤੀ , ਨਾਲ਼ ਕੱਲ੍ਹ ਜ਼ਨਾਨਾ ਆਇਆ

794
ਬੇ ਪ੍ਰਵਾਹ ਸਦਾ ਅਲਮਸਤੀ , ਇਸ ਪ੍ਰਵਾਹ ਨਾ ਕੋਈ
ਜੇ ਭਾਵਸ ਤਾਂ ਮਿਹਰ ਕ੍ਰੇਸੀ , ਪੈਰੀਂ ਪਵੋ ਸਭ ਕੋਈ
ਸ਼ੀਂਹਾਂ ਸ਼ਰਮ ਆਪਣੀ ਬਾਬਾ! ਆਪਣੀ ਲੱਜ ਪਿਓ ਈ"
ਆਖ ਦਮੋਦਰ ਸਹਿਤੀ ਰਾਣੀ , ਗਿੱਲ ਪਲੋ ਪਾ ਖਲੋਈ

795
"ਨਾਰੀ ਦੀ ਲੱਜ ਦੇਣਾ ਪਲੀਨਦੇ , ਉਹ ਭੀ ਫਿਰਦੇ ਨਾਹੀਂ
ਤੂੰ ਅਤੀਤ , ਸਿੱਧ ਪੈਰ ਰਪਰਾਇਮ ਭਲੀ ਦਾ ਸ਼ਰਮ ਤੁਸਾਂ ਹੀ
ਅਜੇ ਅਸਾਂ ਰੱਜ ਨਾ ਡਿੱਠੀ ਸਲੇਟੀ , ਵੈਰਾਗ ਲਥੋਸੇ ਨਾਹੀਂ
ਆਖ ਦੋ ਮਦਰ ਚੱਲ ਫ਼ਕੀਰਾ ,ਮੱਤ ਹੋਏ ਕੁੜੀ ਅਜਾਈਂ "

796
"ਅਸਾਂ ਕੀ ਕੰਮ ? ਓਹ ਹਾਂ ਉੱਠੀ , ਦੁਨੀਆ ਕੌੜਾ ਸਾਇਆ
ਲੜਦੇ ਕੀੜੇ , ਆਲਮ ਦੇ ਵਿਚ ,ਕਿਸੇ ਨਾ ਜੱਗ ਢੰਡੋਰਾ ਲਾਇਆ
ਕਿਹੜੇ ਕਿਹੜੇ ਮੰਤਰ ਝੜਿਆਆਂ , ਆਲਮ ਨਾਗੇ ਖਾਇਆ"
ਆਖ ਦਮੋਦਰ ਸਹਿਤੀ ਦੇ ਹਿੱਤ , ਉਠ ਕਰ ਜੋਗੀ ਆਇਆ

797
ਤਾਂ ਹਿਲੋ ਹਿਲੋ ਹੋਈ ਲੋਕਾਂ , ਜੋਗੀ ਉਠ ਸਿਧਾਇਆ
ਨਢੀ ਬੁੱਢੀ ਆਲਮ ਸਾਰਾ , ਅੰਤ ਨਾ ਵੰਜੇ ਪਾਇਆ
ਬੇਸ਼ੁਮਾਰ ਖ਼ਲਕਤ ਕੀਤੀ, ਅੰਤ ਨਾ ਵੰਜੇ ਪਾਇਆ
ਜਿਥੇ ਸਿਆਲ਼ ਪਈ ਮੂੰਹ ਪਰਨੇ , ਤਿਥੇ ਜੋਗੀ ਆਇਆ

798
"ਨੰਗੀ ਕਰ ਵਖਲਾਈਂ ਸਹਿਤੀ ! ਜਿਥੇ ਡੰਗ ਡਿਠੋ ਈ"
ਤਟਾ ਪਿਛਲੇ ਪੈਰੀਂ ਜੋਗੀ , ਜਾਂ ਉਸ ਨਜ਼ਰ ਪਿਓ ਈ
"ਨਾ ਇਹ ਫਨਈਰ , ਨਾ ਇਹ ਤਲਈਰ , ਵੇ ਸੱਕਰ ਵੜ ਨਾ ਕੋਈ
ਨਾ ਇਹ ਕੁੱਕੜ , ਨਾ ਸਨਗਚੋਹੜ, ਇਨ੍ਹਾਂ ਵਿਚੋਂ ਨਹੀਂ ਕੋਈ
ਇਹ ਖਾਦੀ ਚੋਟੀ ਵਾਲੇ ਬਸ਼ਈਰ , ਮੈਥੋਂ ਛੁੱਟਣ ਮੁਸ਼ਕਿਲ ਹੋਈ "

799
"ਸਨ ਸਾਹਿਬ ! ਤੂੰ ਸਿੱਧ ਪ੍ਰਾਤਮ , ਮੈਨੂੰ ਕੀ ਸੁਣਾਈਂ
ਡਿੱਠਾ ਅਸਾਂ ਤਮਾਸ਼ਾ ਤੈਂਡਾ , ਜੇ ਤਰਾ ਹੈ ਬਸ਼ਈਰ ਖਾਏ
ਆ ਯੂੰ ਚੱਲ ਉਨ੍ਹਾਂ ਦੇ ਕਰਮੇਂ , ਭੂਰੇ ਵਿਚ ਜਿਵਾਏ
ਅਜੇ ਇਸ ਸਾਹ , ਨਹੀਂ ਮਰ ਮੱਕੀ , ਅਸਾਂ ਕੌਂ ਨਾ ਭਰ ਮਾਈਂ "

800
"ਵੱਡੀ ਮਿਹਨਤ ਨਾਲ਼ ਏਸ ਦੇ , ਬੀ ਬੀ ! ਮੰਤਰ ਪੜ੍ਹਾਈਂ
ਹਿੱਕ ਇਕੱਲਾ ਕੋਠਾ ਹੋਵੇ , ਕੋਈ ਝਾਤ ਨਾ ਕਰੇ ਕਦਾਈਂ
ਹਿੱਕ ਈਹਾ ਜੋ ਬਹੁਤੀ ਰੋਂਦੀ , ਹੋਵੇ ਖ਼ਿਦਮਤ ਤਾਈਂ
ਜੇ ਕਰ ਚਲੀਹਾ ਪੱਕਾ ਹੋਵੇ ,ਤਾਂ ਇਸ ਜੋਗ ਨਭਵਾਈਂ