ਹੀਰ

ਸਫ਼ਾ 82

811
"ਸਨ ਨੀ ਹੀਰੇ ! ਆਖ ਹਕੀਕਤ , ਕਿਤਨਾ ਕੂੜ ਅਖਾਈਂ
ਕੰਧੀਂ ਅਤੇ ਕਿਤਨਾ ਦੋੜੀਂ , ਆਖ਼ਿਰ ਮੈਂ ਢੀਹਸਾਈਂ
ਹੋਵੇ ਬੋਲ ਸੱਚਾਵਾਂ ਹੀਰੇ , ਸਕਦੇ ਰੂਹ ਮਿਲਾਈਂ
ਖਾਵੋ ਪੀਵੋ , ਮੌਜਾਂ ਕਰਿਓ , ਆਖ ਕੇ ਤੁਸਾਂ ਸੁਣਾਈਂ
ਆਖ ਦਮੋਦਰ ਸੁਣੀ ਸਲੇਟੀ , ਜੇ ਮਰਾਂ ਤਾਂ ਕੰਮ ਤਸਾਹੀਂ "

812
ਚੋਰੀ , ਘਿਓ ਗੁੜ , ਸ਼ੁਕਰ ਖਾਂਦੇ , ਮੌਜਾਂ ਮਿਹਰ ਬਣਾਏ
ਰਾਜ਼ੀ ਬਹੁਤ , ਹੱਸ ਬਹਿਣ ਪਲੰਘ ਤੇ ਹੱਸ ਹੱਸ ਬਚਨ ਸੁਣਾਏ
ਹੱਕਾ ਰੋਹ ਅਤੇ ਦੋ ਜੁੱਸੇ , ਡਾਢੇ ਆਨ ਫਹਾਏ
ਆਖ ਦਮੋਦਰ ਉਠੋ ਹਾਰੀ , ਤਾਂ ਮਿਲ ਖਿੜੇ ਆਏ

813
ਅਲੀ , ਨਾਲ਼ ਜ਼ਨਾਨਾ ਸਭੁ , ਤਾਂ ਬਾਹਰ ਚੱਲ ਆਇਆ
ਕੀਤੇ ਸੱਦ ਉਚੇਰੇ ਲੋਕਾਂ , ਤਾਂ ਸਹਿਤੀ ਸੁਨਿ ਪਾਇਆ
ਸੰਨ ਕਰ ਸੱਦ ਹੋਈ ਚਮਕਾਐਲ, ਬਾਬਾ ਬਾਹਰ ਆਇਆ
ਆਖ ਦਮੋਦਰ ਸਕਚੇ ਦੋਵੇਂ , ਤਾਂ ਸਹਿਤੀ ਬੂਹਾ ਲਾਹਿਆ

814
"ਸਨ ਧੀਏ ! ਕੋਈ ਸੇ ਸੁਨੇਹਾ , ਸਭਾ ਕੱਲ੍ਹ ਵੱਲ ਹੋਈ
ਅੱਠੇ ਪਹਿਰ ਅਦਾਈਂ ਅੱਖੀਂ , ਕੁੱਝ ਫ਼ਰਕ ਭੀ ਨਜ਼ਰ ਪਿਓ ਈ?
ਆਖ ਅਸਾਂ ਨੂੰ ਧੀਰਜ ਹੋਵੇ , ਅਜੇ ਖ਼ਾਤਿਰ ਜਮ੍ਹਾਂ ਨਾ ਕੋਈ
ਆਖ ਦਮੋਦਰ ਸਹਿਤੀ ਸਿਆਣੀ , ਅੰਦਰ ਕੀਕਣ ਹੋਈ "

815
"ਸਨ ਬਾਬਾ ! ਕੀ ਤੈਨੂੰ ਆਖਾਂ , ਸਹਿਤੀ ਸੁਖ਼ਨ ਸੁਣਾਏ
ਕੱਕੇ ਕਾਲੇ ਤੇ ਕੂਡੀਆ ਲੈ , ਲੱਖ ਸੱਪਾਂ ਦੇ ਆਏ
ਜੋ ਆਵੇ ਸੋ ਈ ਮੁੜ ਵੰਜੇ , ਜੋਗੀ ਜੀ ਨਾ ਲਾਏ
ਸਨ ਬਾਬਾ ! ਜੋਗੀ ਆਖੇ , " ਕੁੱਝ ਫ਼ਰਕ ਦਿਖਾਏ"

816
ਬੂਹਾ ਮਾਰ ਫਿਰ ਆਈ ਇੰਦਰ, ਆਖੇ ਦੋਹਾਂ ਤਾਈਂ
" ਲੱਗੀ ਅੱਗ , ਸਹੀ ਸਿਰ ਮੈਂਡੇ , ਕੀਕਰ ਆਖ ਬੁਝਾਈਂ
ਖੰਡੇਧਾਰ ਵਿਚੋਂ ਕਿਉਂ ਜਿਣਸਾਂ ,ਹੈਂ ਸਿੱਧ ਪੁਣਦੀ ਨਾਹੀਂ
ਖਾਵੋ ਪੀਵੋ ਮੌਜ ਕਰੋ , ਮਰਾਂ ਤਾਂ ਕੰਮ ਓਹ ਹੈਂ "

817
"ਲੱਜ ਅਸਾਡੀ ਤੀਂ ਗੱਲ ਸਹਿਤੀ , ਅਸਾਂ ਲੋਹ ਨਾ ਤਕੀਆ ਕੋਈ
ਜਿਉਂ ਜਾਨੈਂ ਤਿਊਂ ਰੱਖ ਅਸਾਡੀ , ਜਿਹਾ ਬੋਲ ਚਿਵ ਈ
ਗਲਈਯਂ ਕੱਖ ਅਸਾਡੇ ਦੁਸ਼ਮਣ , ਦੋਸਤ ਅਸਾਂ ਨਾ ਕੋਈ
ਗੱਲ ਅਸਾਡੇ ਤੇ ਹੱਥ ਤੈਂਡੇ , ਸਾਡਾ ਹੋਰ ਨਾ ਕੋਈ "

818
"ਸਨ ਵੇ ਚਾਕਾ ! ਛਾਹ ਪਿਆਕਾ , ਤੈਨੂੰ ਮੱਤ ਨਾ ਕਾਈ
ਹੀਰ ਨਾ ਤੁਧ ਪਰਬਤ ਤੇ ਚਾੜ੍ਹੀ , ਨਾ ਤੁਧ ਸਿੰਧ ਲੰਘਾਈ
ਫਿਰ ਫਿਰ ਝੰਗ ਸਿਆਲਾਂ ਦੇ ਵਿਚ , ਸੰਜੇ ਬਾਜ਼ੀ ਪਾਈ
ਆਖ ਦਮੋਦਰ ਭੌਂਦੀ ਹੈਂ ਤੱਤੀ ਦੇ ਸਿਰ ਆਈ"

819
"ਥਿਓਂ ਨਾ ਨਾਬਰ , ਸਦਕੇ ਕੀਤੀ , ਅਸਾਂ ਵੋਹ ਨਾ ਕੋਈ
ਪਿਓ ਮਾਂ ਤੋਂ ਅਸਾਡਾ ਸਹਿਤੀ , ਲਿਜਾ ਤੋਂ ਗੱਲ ਹੋਈ
ਆਖ ਦਮੋਦਰ ਝੁਰਦੇ ਝਖਦੇ , ਉਠੋ ਹਾਰੀ ਹੋਈ "
ਪਾੜਿਆ ਅਸਾਂ , ਸੀਆ ਜਿਉਂ ਜਾਨੈਂ , ਸਾਡਾ ਹੋਰਨਾ ਕੋਈ

820
ਥੀਆ ਸੱਦ , ਤਾਕ ਖੜਕਾਇਆ ,ਬਾਕੀ ਰਿਹਾ ਨਾ ਕੋਈ
ਮੁਹਰੀ , ਮਰਦ ਅਤੇ ਕੱਲ੍ਹ ਕਸਬਾ , ਪਿੱਛੇ ਰਿਹਾ ਨਾ ਕੋਈ
ਸਹਿਤੀ ਆ ਖੋਲਿਆ ਬੂਹਾ , ਪੁੱਛਣ ਨੂੰ ਸਭ ਹੋਈ
"ਸਹਿਤੀ ਆਖ ਸਿਆਣੀ ਧੀਏ ! ਜੇ ਕੁੱਝ ਫ਼ਰਕ ਡਿਠੋ ਈ"