ਹੀਰ

ਸਫ਼ਾ 86

851
ਜੋ ਅੱਗੋਂ ਆਪਛੀਨਦੇ ਸਾਉ , ਦਿਓ ਸੁਨੇਹਾ ਭਾਈ
ਹਿੱਕ ਦੱਸਣ ਜੋਗੀ ਭਲਾ ਦਸੀਂਦਾ , ਹਿੱਕ ਨਾਲ਼ ਆਹੀ ਹਮਸਾਈ
ਅਸੀਂ ਢੂੰਡਾਊ ਦੋਹਾਂ ਸੁਣਦੇ , ਕਿਹੋ ਸੰਦੇਸਾ ਭਾਈ "
ਆਖ ਦਮੋਦਰ "ਆਖੋ ਯਾਰੋ"ਇਨ੍ਹਾਂ ਗੱਲ ਪਛਾਈ

852
ਤਾਂ ਸੁਣ ਆਤਿਸ਼ ਲੱਗੀ ਸਾਊਆਂ , ਕੀਹੀਆਨ ਵਾਗਾਂ ਚਾਈਆਂ
ਪੋਈਏ ਪਵੀਏ ਵੈਂਦੇ ਭੁਨੇ , ਅਗਾਹੂੰ ਕੁੜੀਆਂ ਆਈਆਂ
ਪੁੱਛਣ ਸਭ ਖਲੋ ਕੇ ਸਾਉ , ਗੱਲਾਂ ਉਨ੍ਹਾਂ ਸੁਣਾਈਆਂ
ਮੁਹਰੀ ਅਤੇ ਮਰਦ ਵਿਕਾਵੇ , ਅਸੀਂ ਹੀਰ ਨੂੰ ਵੇਖ ਵਕਾਈਆਂ

853
ਤਾਂ ਇਹ ਸੁਣ ਭ਼ਛ ਦਿੱਤੀਆ ਘੋੜੇ , ਕਦਮ ਉਠਾਵਣ ਹਾਰੇ
ਵੱਜੀ ਧਰਤ ਸਮਬ ਅੱਤ ਬੋਲੇ, ਛਪੇ ਸੋ ਅੰਬਰ ਤਾਰੇ
ਵੇਖ ਖਲੋਤੇ ਹੀਰ ਤੇ ਰਾਂਝਾ , ਝੱਲ ਨਾ ਸਕਣ ਭਾਰੇ
ਆਖ ਦਮੋਦਰ ਖਿੜੇ ਆਏ , ਜਾਣੂ ਭੱਤੇ ਹਾਰੇ

854
"ਲੈ ਹੀਰੇ , ਕਿਉਂ ਮਾਰ ਤੂੰ ਮੈਨੂੰ , ਇਹ ਮੰਦੀ ਤਰ੍ਹਾਂ ਮਰੀਂਦੇ
ਗ਼ੁੱਸੇ ਕਰਨ ਚਿੱਤ ਜੇ ਪਿਛਲੇ , ਸਹਿਮ ਸਹਿਮ ਦੁੱਖ ਦਿੰਦੇ
ਔਖੀ ਜਾਹ , ਔਝੜ ਵਡੇਰੀ , ਮੈਂ ਸਹਮਾ ਸਹਿਮ ਮਰੀਂਦੇ
ਜੇ ਮੈਂ ਮਰਸਾਂ ਤੈਂਡੇ ਹੱਥੋਂ , ਤਾਂ ਸ਼ੁਕਰ ਬੁਝਾ-ਏ-ਕਰੇਂਦੇ

855
" ਤੂੰ ਸਾਹਿਬ , ਮੈਂ ਬਰਦੀ ਤੈਂਡੀ , ਮੈਂ ਆਜ਼ਿਜ਼ ਨਾ ਅਜ਼ਮਾ ਹੈਂ
ਬੀਚਾਰੀ ਦਾ ਚਾਰਾ ਕਿਹਾ, ਤੂੰ ਆਪੇ ਕਰੀਂ ਕਰਾਹੇਂ
ਸਭ ਕੁੱਝ ਕੀਤਾ ਤੈਂਡਾ ਹੁੰਦਾ, ਮੈਂ ਥੋਂ ਜਾਨ ਛੁਪਾ ਹੈਂ
ਕੀ ਕੁਦਰਤ , ਕਿਸੇ ਦੀ ਸਾਹਿਬ ! ਜੋ ਤੈਨੂੰ ਹੱਥ ਲਾਹੀਂ "

856
"ਨਾ ਹੀਰੇ , ਅਸੀਂ ਔਖੇ ਰਿੱਧੇ , ਪੋਹਤੇ ਪੁੱਤਰ ਪਰਾਏ
ਵੇਖੀਂ ਪਾਸ ਖਲੋਏ ਸਿਆਲ਼ੀ, ਉਨ੍ਹਾਂ ਮੈਂ ਥੇ ਹੱਥ ਉਠਾਏ "
ਝਖਨ ਵਿਚ ਉਜਾੜੀਂ ਦੋਹੀਂ , ਪੋਹਤੇ ਰੁੱਤ ਤ੍ਰਿਹਾਏ
ਆਖ ਦਮੋਦਰ ਘੋੜੇ ਚਰਦੇ , ਪੇੜੇ , ਨਜ਼ਰੀਂ ਆਏ

857
ਜਾਂ ਵੇਖਣ ਤਾਂ ਘੋੜੇ ਚਰਦੇ , ਦੋਹਾਂ ਨਜ਼ਰੀ ਆਏ
ਵੇਖ ਦੋਹਾਂ ਦਿਲ ਤਾਜ਼ੇ ਹੋਏ , ਕਦਮ ਵਡੇਰੇ ਚਾਏ
ਜਾਂ ਵੇਖਣ ਤਾਂ ਖ਼ਾਂ ਵਡੇਰੇ , ਮਾਂਹ ਕੁੱਪਾਉਣ ਆਏ
ਦਦ ਰੂੰ ਡਿਠੇ ਹੀਰ ਤੇ ਰਾਂਝਾ , ਵੇਖ ਤਦ ਆਊਂ ਧਾਏ
ਆਖ ਦਮੋਦਰ ਦੇਖ ਅਨਾਹਾਂ , ਗੱਲ ਵਿਚ ਪਲੋ ਪਾਏ

858
"ਮੈਂ ਧੀ ਚੂਚਕ ਦੀ , ਝੰਗ ਸਿਆਲੋਂ " ਹੀਰੇ ਗੱਲ ਸੁਣਾਈ
"ਮੈਂਡਾ ਹੱਕ ਰੰਝੇਟਾ ਆਹਾ" ਸੁਨਿਓ ਘੋਲ਼ ਘੁਮਾਈ
" ਚੂਚਕ ਮੈਂ ਥੇ ਕਟਕੀ ਕੀਤੀ ਮ ਖਿੜੇ ਜੋਗ ਦੋ ਇਹੀ
ਜੇ ਹੱਕ ਲੈ ਸਨਜਾਨ ਚਲੀ ਅੱਠ , ਤਾਂ ਅਲੀ ਫ਼ੌਜ ਚੜ੍ਹਾਈ
ਸਨ ਸਾਹਿਬ ! ਮੈਂ ਔਖੀ ਰਿੱਧੀ , ਤਾਂ ਸਾਮ ਤੁਸਾਡੀ ਆਈ

859
" ਮੈਂ ਪੁੱਤਰ ਮਾਜ਼ਮ ਦਾ , ਨਾਉਂ ਸੋ ਧੀਦੋ , ਤਖ਼ਤ ,ਹਜ਼ਾਰਿਓਂ ਆਇਆ
ਹੀਰੇ ਕਾਰਨ ਉਮਰ ਗੁਜ਼ਾਰੀ , ਦਰ ਤੇ ਧੂਆਂ ਪਾਇਆ
ਲੱਜ ਨਾ ਕੀਤੀ ਮਾਂ ਪਿਓ ਸੁਣਦੀ , ਤਾਂ ਮੈਂ ਚਾਕ ਸਦਾਇਆ
ਹੱਕ ਸਨਜਾਨ ਜੁਲਿਆ ਘਣ ਲੰਮੇ , ਤਾਂ ਅਲੀ ਕਟਕ ਲੈ ਆਇਆ
ਤੁਸੀਂ ਵੱਡੇ ਰਾਠ ਜ਼ਮੀਨ ਦੇ ਖ਼ਾਵੰਦ , ਮੈਂ ਤੱਕ ਤੁਸਾਨੂੰ ਧਾਇਆ
ਆਖ ਦਮੋਦਰ ਜੋ ਔਖਾ ਰਿੱਧਾ , ਤਾਂ ਸਾਮ ਤੁਸਾਡੀ ਆਇਆ"

860
"ਆਵੋ ਬਹੁ ਅਸਾਡੇ ਪਿੱਛੇ , ਅਸਾਂ ਤਈਂ ਇਹ ਭਾਵੇ
ਹੁਕਮੀ ਪਾ ਰੁੱਖਾਂ ਸੁਰਸੀਤੀ , ਬਨ੍ਹ ਸਿਰੇ ਤੇ ਦਾਵੇ
ਪਿੱਛੇ ਪਏ ਨਾ ਕਿਤੇ ਵਚਨ , ਤੁਸੀਂ ਤਾਂ ਰਾਠਾਂ ਜਾਏ
ਮਰਨ ਅਹਿਵਲ ਬੈਠੇ ਸਿਰ ਸੇਤੀ , ਤੋੜੇ ਲਸ਼ਕਰ ਧਾਏ
ਆਖ ਦਮੋਦਰ ਮੂਲ ਨਾ ਦੇਸਾਂ , ਤੋੜੇ ਅਕਬਰ ਆਏ"