ਹੀਰ

ਸਫ਼ਾ 89

881
ਵਸਤੀ ਵਣਜ ਕੇਤੂ ਨੇਂ ਰਹਿਣੀ , ਚੰਗੀ ਮੰਦੀ ਆਈ
ਕੋਠਾ ਹਿੱਕ ਇਕੱਲਾ ਡਿੱਠਾ, ਦੋਹਾਂ ਆਨ ਪਠਾਈ
ਗ਼ੈਰਤ ਕੱਲ੍ਹ ਕਰੇਂਦੇ ਖਿੜੇ , "ਕਿਉਂ ਚਾਕੇ ਨਾਲ਼ ਬਹਾਈ?
ਆਖ ਦਮੋਦਰ ਨਾ ਹੜ ਆਖਣ , ਸੁਣੋ ਇਹ ਗਲ ਭਾਈ

882
ਤਾਂ ਆਖਣ ਖ਼ਾਨ , ਖੇੜਿਆਂ ਦੇ ਤਾਈਂ ਅਸਾਂ ਜੇਕਰ ਨਜ਼ਰੀਂ ਆਈ
ਦੇ ਗਲ ਬਾਹਾਂ ਦੋਹੀਂ ਮਿਲੇ ਅਸਾਨੂੰ , ਵਿਛੜੀ ਡਿੱਠੀ ਨਾਹੀਂ
ਨਹੀਂ ਮੁਨਾਸਬ ਇਉਂ ਵਿਛੋੜਣ , ਬਿੰਦੀ ਗੱਲ ਨਾ ਕਾਈ
ਆਖ ਦਮੋਦਰ ਮਿਲੇ ਸੋ ਹੋਏ , ਅਸੀਂ ਵਛੜੀਨਦੇ ਨਾਹੀਂ "

883
"ਆਪਣੇ ਭੇਜ ਜ਼ਨਾਨੇ ਲਿਖੋ, ਇਹ ਮੁਨਾਸਬ ਨਾਹੀਂ
ਤੁਸੀਂ ਭੀ ਰਾਠ , ਜ਼ਿਮੀਂ ਦੇ ਖ਼ਾਵੰਦ , ਭੋਈਂ ਨਈਂ ਦੇ ਸਾਈਂ
ਚੋਰ ਚਰੋਕਾ ਲੱਗਾ ਪਿੱਛੇ, ਜਾਨੈਂ ਜੱਗ ਤੋ ਆਈਂ
ਆਖ ਦਮੋਦਰ ਮਰਾਂ ਕਿ ਜੀਵਾਂ, ਕੀ ਹਨ ਮੋਹਰਾ ਖਾਈਂ"

884
"ਨਹੀਂ ਵਿਛੋੜ ਸੰਗਾ ਹੈਂ ਭਾਈ , ਜੇ ਕਰ ਸਿਰੇ ਅਸਾਹੀਂ
ਅਸਾਂ ਕੀ ਕੰਮ , ਜੋ ਮੂੰਹੋਂ ਅਖ਼ਾਹਾਂ , ਕਰੀਏ ਰੰਜ ਇਹਨਾ ਹੈਂ
ਆਪੇ ਤੁਸੀਂ ਕੋਟ ਕਬੂਲੇ ਵੈਂਦੇ , ਝੇੜਾ ਝੀੜਨ ਤਾਈਂ
ਆਖ ਦਮੋਦਰ ਜਿਹੜਾ ਘਨਸੋ , ਸੌ ਈ ਸਤਰ ਰਖਾਈਂ"

885
ਕੁੜੀਆਂ ਨਾ ਹੜਾਂ ਸੁਣਦਿਆਂ ਸਭੇ , ਹੀਰ ਨੂੰ ਵੇਖਣ ਆਈਆਂ
ਜਿਉਂ ਜਿਉਂ ਵੇਖਣ ਹੀਰੇ ਵੱਲੋਂ , ਸਭ ਹੀ ਵੇਖ ਵਕਾਈਆਂ
ਡਿੱਠੀ ਰੱਜ ਚੂਚਕ ਦੀ ਜਾਈ, ਅਜੇ ਵੇਖਣ ਨੂੰ ਸਧਰਾਈਆਂ
ਆਖ ਦਮੋਦਰ ਮਿਲਿਆ ਜ਼ਨਾਨਾ , ਸਿਫ਼ਤ ਕਰਨ ਸੁੱਭਰ ਆਈਆਂ

886
ਕੋਠੇ ਦੇ ਵਿਚ ਖਾਣਾ ਆਇਆ , ਰਾਂਝੇ ਜੋਗ ਜਗਾਇਆ
ਵੇਖਣ ਨਾਲ਼ ਮੂੰਹ ਮੱਥਾ ਚਿਹਰਾ ਜਿੰਨਾ ਪਸੰਦ ਬਹੁੰ ਆਇਆ
ਆਖਣ ਕੁੜੀਆਂ ਇਹੋ ਢੋਆ, ਸਾਈਂ ਸਬੱਬ ਬਣਾਇਆ
ਆਖ ਦਮੋਦਰ ਹੀਰ ਸਿਆਲੀਂ , ਕੁੜੀਆਂ ਜੋਗ ਉਠਾਇਆ

887
ਕੁੱਵਤ ਕੁੜੀਆਂ ਸੁਣਦੀ ਗਈ ਆ, ਨਰ ਨਾਰੀ ਸਭ ਮੋਹੇ
ਸਭੇ ਆਖਣ ਖੇੜਿਆਂ ਤਾਈਂ , " ਕਿੱਡਾ ਕਹਿਰ ਕੇਤੂ ਹੈ
ਏਡਾ ਪਿੱਛਾ ਲਸ਼ਕਰ ਕਰ ਕਰ , ਖੋਜ ਉੱਠਾ ਘੁੱਦੂ ਹੈ
ਆਖ ਦਮੋਦਰ ਹੀਰ ਤੁਸਾਂ ਨਾ ਬਣਦੀ, ਹੀਰ ਜੋਗੀ ਨੂੰ ਸੂਹੇ

888
ਤਾਂ ਖਿੜੇ ਹਟ ਪਏ ਸੁਣੀਂਦੇ , ਰਾਤੀਂ ਖਾਣਾ ਆਇਆ
ਸੋਲਾਂ ਸਿਲ , ਰਾਤ ਹੋਈ ਆਏਂ , ਭਲਕ ਥੀਆ, ਭਲਾ ਪਾਇਆ
ਘੋੜੇ ਪੇੜੇ ਤਿਆਰੀ ਕੀਤੀ ਆਏਂ , ਚੱਲਣ ਤੇ ਚੇਤ ਚਾਇਆ
ਆਖ ਦਮੋਦਰ ਨਾ ਹੜ ਸਭੇ , ਸਾਥ ਸੋ ਟੁਰਨਾ ਆਇਆ

889
ਘੋੜੇ ਪੇੜ ਤਿਆਰ ਥੀਵਨੀਂ , ਜਲ਼ਨ ਕਬੂਲੇ ਤਾਈਂ
ਪੁੱਛਣ ਖਿੜੇ , "ਤੁਸੀਂ ਵੈਂਦੇ ਕਦੇ ?
ਦੱਸੋ ਸਹੀ ਅਸਾਹੀਂ "
"ਅਸੀਂ ਸਾਥੀ ਸਹੀ ਤੁਸਾਡੇ , ਨਾਲ਼ ਤੁਸਾਡੇ ਆਹੀਂ "
ਆਖ ਦਮੋਦਰ ਖਿੜੇ ਪੁੱਛਣ ,"ਕਿਹੜਾ ਕੰਮ ਤਸਾਹੀਂ ?"

890
"ਯਾਰੋ ਨਹੀਂ ਮੁਨਾਸਬ ਅਸਾਂ , ਅਯਹਨਾਨ ਨੂੰ ਤੁਸਾਂ ਹੱਥ ਦੇਹਾਂ
ਮਾਰੋ ਥਾਏਂ ਜੋ ਰਾਹ ਇਹਨਾ ਹੈਂ , ਅਸੀਂ ਤੇ ਤੁਰ ਸ ਕਿਰਿਆਆਂ
ਜਿਥੇ ਕਾਜ਼ੀ , ਮੁਫ਼ਤੀ , ਹਾਕਮ , ਹਾਜ਼ਰ ਇਨ੍ਹਾਂ ਕਿਰਿਆਆਂ
ਆਖ ਦਮੋਦਰ ਸ਼ਰ੍ਹਾ ਜੇ ਆਖੇ , ਹੀਰ ਅਸੀਂ ਤਦ ਦੇਹਾਂ "