ਹੀਰ

ਸਫ਼ਾ 9

81
ਤਾਂ ਕਦੀ ਵਿਚ ਹਿਰਨੀ ਵਾਂਗਣ , ਜਾਂ ਉਹ ਇਹ ਸੁਣਾਇਆ
"ਕੀ ਤੋਂ ਅੰਨ੍ਹਾ?ਕੀ ਕੱਪ ਕਧਿਆ?ਮੈਨੂੰ ਸਨ ਨਹੀਂ ਪਾਇਆ?
ਮੈਂ ਹਾਂ ਹੀਰ, ਚੂਚਕ ਦੀ ਜਾਈ , ਆਓ ਝਲੀਸਾਂ ਆਇਆ"
ਕਹੇ ਦਮੋਦਰ ਹੀਰ ਸਿਆਲ਼ੀ , ਮੂੰਹ ਮੱਥਾ ਦੋਹਾਂ ਲਾਇਆ

82
ਤਾਂ ਧਰੋਹ ਮਿਆਨੋਂ ਮਿਸਰੀ ਕੱਢੀ, ਸਿਰ ਹੀਰੇ ਦੇ ਲਾਈ
ਗਰਦੀ ਖਾ ਗਈ ਵੱਲ ਪਿੱਛੋਂ , ਉਹ ਤਾਂ ਸੁੱਟ ਬਚਾਈ
ਤਾਂ ਦੂਜੀ ਚੋਟ ਮਾਰੀ ਫਿਰ ਨੂਰੇ, ਖੋੜੀ ਪੁੱਛਦੈਂ ਆਈ
" ਭਜੇਂ ਨਾਹੀਂ ਅੱਗੋਂ ਜੱਟਾ, ਹੁਣ ਵਾਰੀ ਮੈਂਡੀ ਆਈ"

83
ਹੀਰ ਧਰੋਹ ਕਰ ਮਾਰੀ ਮਿਸਰੀ, ਸਿਰ ਨੂਰੇ ਦੇ ਸਿਟੀ
ਆਈ ਰਾਸ , ਨਾ ਗਈ ਛੁਹਾਵੀਂ , ਧਰਤੀ ਰੁੱਤ ਦਰਤੀ
ਅੱਧਾ ਧੜ ਹੁਣੇ ਵਿਚ ਫਾਥਾ, ਅੱਧਾ ਢੱਠਾ ਧਰਤੀ
ਆਖ ਦਮੋਦਰ ਕੀਕਣ ਦੱਸੇ ਜਿਉਂ ਧੋਬੀ ਸੁੱਥਣ ਘੱਤੀ

84
ਤਾਂ ਹੱਸੀ ਭੱਜ ਅਗੇਰੇ ਹੋਈ "ਕਿਹਾ ਕਹਿਰ ਕੇਤੂ ਈ
ਅਸਾਂ ਖੁਲ੍ਹੀਆਂ , ਮੰਦੀ ਕੇਤੂ, ਜੇ ਕਰ ਭੀੜ ਲਿਓ ਈ
ਵੇਖ ਤਮਾਸ਼ਾ ਭ਼ਛ ਅਸਾਨੂੰ, ਕੁੱਝ ਕਰੇ ਸਭ ਕੋਈ
ਐਬ ਤੇਰਾ ਜੇ ਹੀਰੇ ਹੋਵੇ, ਸਭ ਆ ਤਿੰਨ ਰੰਡਾ ਹੋਈ"

85
ਆਖੇ ਹੀਰ "ਸਨ ਹੱਸੀ ਭੈਣੇ ! ਇਹ ਗੱਲ ਬਣਦੀ ਨਾਹੀਂ
ਹੋ ਸਿਕਦਾਰ ਖਲੋਵੇ ਪਿੱਛੇ , ਲਾਹਨਤ ਹੈ ਤਿਸ ਤਾਈਂ
ਮਰਨਾ ਜੀਵਨ ਵੱਸ ਨਾ ਕਿਸੇ , ਹੋਸੀ ਰੱਬ ਰਜ਼ਾਈਂ
ਆਖ ਦਮੋਦਰ ਹੱਸੀ ਭੈਣੇ, ਮੈਥੋਂ ਮੰਦੀ ਨਾ ਕਾਈ "

86
"ਤੇਥੋਂ ਮੰਦੀ ਨਾ ਕਾਈ ਭੈਣੇ ! ਤੋਂ ਅੱਖੀਂ ਵੇਖ ਤਮਾਸ਼ਾ
ਪੁੱਤਰਾਂ ਨਾਂ ਪਰਾਇਆਂ ਲੜਨਾ, ਮੱਤ ਕਰ ਜਾਨੈਂ ਹਾਸਾ
ਮਰਨ ਮਰੀਉਣ ਨਾਲ਼ ਬੰਦੇ ਦੇ , ਜੀ ਦਾ ਕੀ ਭਰਵਾਸਾ
ਆਖ ਦਮੋਦਰ ਸੂਰਮੇ ਸੌ ਈ , ਜੇ ਲੜਦਿਆਂ ਮੁੜੇ ਨਾ ਪਾਸਾ "

87
"ਸ਼ਾਬਾਸ਼ ਹੱਸੀ ਤੇਰੇ ਤਾਈਂ , ਸੁਖ਼ਨ ਇਹ ਭਲਾ ਕੇਤੂ ਈ
ਆਇਆ ਸਨਬਲ ਵਹਾ ਅਸਾਥੇ , ਸਾਈਂ ਵਿਹਲ ਦਿੱਤੂ ਈ
ਕੇਹੀ ਅੱਜ ਤੁਸੀ ਹੋ ਸੋ ਭੈਣੇ , ਪਹਿਲਾ ਭੀੜ ਪਿਓ ਈ
ਆਖ ਦਮੋਦਰ।।। ਹੱਥ ਵਿਖਾਊ , ਜੇ ਸਿਫ਼ਤ ਕਰੇ ਸਭ ਕੋਈ "

88
"ਵੇਖ ਤਮਾਸ਼ਾ ਹੀਰ ਅਸਾਡਾ ਭੀੜ ਅਸਾਨੂੰ ਆਇਆ
ਉਹ ਮਰਦ ਮੁਹਰੀ ਜ਼ਾਤ ਅਸਾਡੀ ਹੋਸੀ ਜੋ ਰੱਬ ਭਾਈਆ
ਕਰਕੇ ਹਾਠ ਖਲੋ ਵ ਭੈਣੇ ! ਜੇ ਤੁਸਾਂ ਲੋਹਾ ਚਾਇਆ"
ਆਖ ਦਮੋਦਰ ਵੇਖੋ ਯਾਰੋ, ਕੁੜੀਆਂ ਜੰਗ ਮਚਾਇਆ

89
ਵੇਖ ਖਲੋਤੇ ਸਾਉ ਸਭੇ , ਇਹ ਲੜਨੇ ਨੂੰ ਸਧਰਾਈਆਂ
ਅੱਖੀਂ ਡਿੱਠਾ ਸਾਊਆਂ ਕੁੜੀਆਂ ਸਭੇ , ਢਾਲੀਂ ਆਨ ਭਵਾਈਆਂ
ਆਖ ਦਮੋਦਰ ਵੀਹੋ ਦਿਲ ਕੁੜੀਆਂ ਦਾ , ਅਲੀ ਅਲੀ ਕਰ ਧਾਈਆਂ

90
ਰੱਖੇ ਹੱਥ ਕਮਾਨਾਂ ਅਤੇ , ਰਾਠਾਂ ਫੜਨਾ ਚਾਇਆ
ਨੂੰ ਤਾਜ਼ੀ ਘੜੀਆਂ ਮਲਤਾਨੇ , ਜਿਉਂ ਕਰ ਸਾਵਣ ਆਇਆ
ਉੱਡਣ ਤੁਰੇ ਭੰਭੀਰੀ ਵਾਂਗੂੰ , ਸਾਊਆਂ ਪਰ੍ਹਾ ਬਣਾਇਆ
ਆਖ ਦਮੋਦਰ ਭਿੜਨ ਸੂਰਮੇ , ਲੋਹੇ ਨੂੰ ਹੱਥ ਪਾਇਆ