ਹੀਰ

ਸਫ਼ਾ 91

901
"ਸਨ ਸਾਹਿਬ " ! ਅਲੀ ਕਰ ਗ਼ੁੱਸਾ , ਪਹਿਲਾਂ ਅਰਜ਼ ਸੁਣਾਈ
"ਸਿਰਤੇ ਕਰਜ਼ ਚੜ੍ਹੇ ਬੋਹਤੀਰੇ , ਧੀ ਚੂਚਕ ਦੀ ਜਾਈ
ਕਾਜ ਕੇਤੂਸ ਭਲੀ ਭਾਂਤ ਸੌਂ , ਚਾਕੇ ਚੱਠ ਚੱਠ ਆਹੀ
ਅਸਾਂ ਖ਼ਬਰ ਨਾ ਪਈ ਆ ਉਥੇ ,"ਸੁਨਿਓ ਅਰਜ਼ ਦਸਾਈਂ

902
"ਟਮਕ ਸਿਰ ਦਿੱਤੀ ਮੈਂ ਉਸ ਦੇ , ਆਂਦਾ ਧਿਰ ਅੱਤ ਜਾਈ
ਚੋਰੀ ਸੱਪ ਲੜਾਇਆ ਉਸ ਨੂੰ , ਤਾਂ ਫੜ ਅੰਦਰ ਪਾਈ
ਜੋਗੀ ਹੂਕਰ ਮਾਂਦਰੀ ਬਣਿਆ, ਵੇ ਕਰ ਸੁੰਨਿ ਨੱਸਾ ਈ"
ਆਖ ਦਮੋਦਰ ਹੁਣ ਪੁੱਛੋ ਨਾਹੜਾਦਂ , ਇਨ੍ਹਾਂ ਪਿੱਛੇ ਕਿਉਂ ਪਾਈ

903
ਜਿਉਂ ਆਖਣ ਤਿਊਂ ਕੂੜ ਨਾ ਭੋਰਾ, ਜ਼ਰਾ ਫ਼ਰਕ ਕੁੱਝ ਨਾਹੀਂ
ਅਸੀਂ ਮਾਂਹ ਕਪੀਨਦੇ ਬੇਲੇ, ਇਹ ਨਕਥੇ ਆਇ ਕਦਾਈਂ
ਕੱਲ੍ਹ ਹਕੀਕਤ ਇਨ੍ਹਾਂ ਕੀਤੀ, ਲਿਜਾ ਪਈ ਅਸਾਨਹੀਂ
ਪਿੱਛੇ ਪਏ ਨਾ ਕਿਤੇ ਦੇਣ , ਰਾਠਾਂ ਦੀ ਲੱਜ ਨਾਹੀਂ !
ਜੀਂ ਦੀ ਮੰਗ ਜਿੰਨੇ ਘਨਸੋਈ , ਅਸਾਂ ਮੁਤਾਲਬ ਨਾਹੀਂ "

904
"ਸੰਨ ਨੀ ਹੀਰੇ ਗੌਣੀ ਗਹਿਰੇ , ਸਾਹਿਬ ਦਾ ਫ਼ਰਮਾਇਆ
ਜਿਸ ਰਾਂਝਣ ਦਾ ਮਾਣ ਕਰੇਨਿ ਐਂ, ਸੌ ਰਾਂਝਣ ਹੱਕ ਪਰਾਇਆ
ਚੂਚਕ ਬਾਪ ਕੇਤੂ ਸ਼ਰਮਿੰਦਾ , ਭਾਈਆਂ ਅਦਬ ਗਵਾਇਆ
ਆਖੇ ਕਾਜ਼ੀ ਸੰਨ ਤੋਂ ਹੀਰੇ , ਜੱਗ ਢੰਡੋਰਾ ਲਾਇਆ"

905
"ਸੰਨ ਕਾਜ਼ੀ ਦਿਲ ਨਾਹੀਂ ਰਾਜ਼ੀ , ਤੁਧ ਕੀ ਪਾਈ ਬਾਜ਼ੀ?
ਮੈਂ ਤਾਂ ਰਾਂਝੇ ਨਿਉਂ ਚਰੋਕਾ , ਜਾਂ ਸਾਹਿਬ ਖ਼ਲਕਤ ਸਾਜੀ
ਰੱਬ ਨਿਕਾਹ ਦਿਲਾਂ ਦੇ ਬੱਧੇ , ਤੂੰ ਕੀ ਬਨਹਸੀਂ ਕਾਜ਼ੀ
ਸਹੀ ਸ਼ਰ੍ਹਾ ਨਿਆਉਂ ਚਕਾਈਂ , ਜੇ ਇਸ਼ਕ ਨਾ ਚੱਖੀ ਆ ਭਾਜੀ"

906
" ਸੰਨ ਨੀ ਹੀਰੇ ਗੌਣੀ ਗਹਿਰੇ , ਤੋਂ ਆਈ ਐਂ ਝਗੜਣ ਅੱਗੇ
ਆਖ਼ਿਰ ਸੱਚ ਨਿਬੇੜਾ ਹੋਸੀ , ਕੂੜ ਨਾ ਮੂਲੇ ਤਗੇ
ਤੂੰ ਤਾਂ ਖੇੜਿਆਂ ਦੇ ਸੀ ਆਈ , ਸੁਣਿਆ ਸਾਰੇ ਜੱਗੇ"
ਕਾਜ਼ੀ ਆਖੇ , "ਸੰਧਿਆ ਹੀਰੇ ! ਇਸ਼ਕ ਸ਼ਰ੍ਹਾ ਕਿਆ ਲੱਗੇ "

907
ਆਖੇ ਹੀਰ"ਸਨ ਸਾਈਂ ਕਾਜ਼ੀ ! ਦਸ ਸੱਚਾ ਵੀਆਂ ਬਾਤਾਂ
ਛੋੜ ਹਲਾਲ ਕਰਈਨ , ਫੁੱਟ ਤਿਨ੍ਹਾਂ ਦੀਆਂ ਜ਼ਾਤਾਂ
ਮੂਲ ਨਾ ਛੋੜੀਂ ਰਾਂਝੇ ਦਾ ਦਾਮਨ, ਜਿਥੇ ਮਿਲਣ ਸੱਤ ਸੰਨ੍ਹ ਤਾਂ
ਨਾਂਹੀ ਹੱਸ ਨਿਆਉਂ ਕਰੀਨਾਐਂ , ਜੇ ਇਸ਼ਕ ਨਾ ਜਾਤੀਆਂ ਘਾਤਾਂ

908
ਕਾਫ਼ਰ ! ਕੁਫ਼ਰ ਪਵੀ ਮੱਤ , ਇਸ਼ਕ ਹਰਾਮ ਸੁਣੀਂਦੀ
ਚੇਟਕ ਚਾਕੇ ਨਾਲ਼ ਲਗਵਾਐ , ਜਾਤੀ ਦਾਗ਼ ਲਈਨਦੀ
ਦਾਖ਼ਲ ਸਜ਼ਾ-ਏ-ਕਰਈਓਂ ਕੁੜੀਏ , ਨਾ ਮਾਕੂਲ ਬਲੀਨਦੀ
ਸਮਝ ਅੱਲਾ-ਏ-, ਸਿਆਣੀ ਕੁੜੀਏ , ਮੱਤ ਦੋਈਂ ਸਜ਼ਾ ਪਈਨਦੀ

909
"ਜੇ ਸੱਚ ਥੀਂ ਮੈਂ ਸਜ਼ ਪਈਸਾਂ , ਉਸ ਜਿਹੀ ਹੋਰ ਨਾ ਭਾਈ
ਰੂਹ ਨਾ ਰੱਖੀਂ ਕਾਜ਼ੀ ਸਾਹਿਬ , ਤੁਧ ਭੀ ਪੇਟੋਂ ਜਾਈ
ਹਾਜ਼ਰਾ-ਏ-ਖਲੋਤੀ ਤੈਂਡੇ ,ਗੁੱਝੀ ਗੱਲ ਨਾ ਕਾਈ
ਜਿਉਂਦੀ ਕਬਰਪਈਨਦੀ ਕਾਜ਼ੀ , ਦੇਵੀਂ ਰਵਾਇਤ ਸਾਈ"

910
"ਸੰਨ ਹੀਰੇ ਜੰਞ ਆਲਮ ਢੁਕਾ ,ਜਾਂ ਤੂੰ ਪਿਓ ਪ੍ਰਣਾਈ
ਕੁਫ਼ਰ ਪਵੀ ਮੱਤ ਮਰੇਂ ਮਰੀਂਦੀ ਗੁੱਝੀ ਗੱਲ ਨਾ ਕਾਈ
ਮੁੱਕਰ ਪਵੇਂ ਮਰਈਵਂ ਪਿੜ ਤੇ , ਮੈਨੂੰ ਕਾਵੜ ਆਈ
ਕੀਕੂੰ ਸੱਚ ਮਨਾਂ ਕੰਬਖ਼ਤੀ , ਤੇਰੀ ਚਾਕੇ ਸੌਂ ਅਸ਼ਨਾਈ"