ਹੀਰ

ਸਫ਼ਾ 92

911
ਸੰਨ ਵੇ ਕਾਜ਼ੀ ਨਿਆਉਂ ਕਰੀਨਾਐਂ , ਖ਼ਬਰ ਨਾ ਕਾਈ ਜਾਨੈਂ
ਨਿਆਉਂ ਕਰੀਂ ਸਚਾਵਾ ਜੇ ਕਰ , ਕਰਨਾਐਂ ਮਨ ਦੇ ਭਾ ਨੇਂ
ਕੁਫ਼ਰ ਤਿਨ੍ਹਾਂ ਨੂੰ ਪੋਸੀ ਕਾਜ਼ੀ, ਜੋ ਮਾਇਆ ਵੇਖ ਲੁਭਾਣੇ"
ਆਖ ਦਮੋਦਰ ਹੀਰ ਰਾਂਝੇ ਦੀ , ਸਭੁ ਕੋਈ ਜਾਣੇ

912
ਸੰਨ ਨੀ ਹੀਰੇ ਗੌਣੀ ਗਹਿਰੇ , ਆਲਮ ਸਨ ਸਭ ਪਾਇਆ
ਖੜੇ ਨਾਲ਼ ਵਿਵਾਹ ਕੇਤੂ ਨੇਂ , ਬਾਪ ਤੈਨੂੰ ਪ੍ਰਣਾਇਆ
ਕੀਤੇ ਖ਼ਰਚ ਕੀਤੇ ਹੈਂ ਖੇੜਿਆਂ , ਆਲਮ ਲੈ ਕੇ ਆਇਆ
ਇਸ਼ਕ ਦੀ ਮਾਰੀ ਸੁਖ਼ਨ ਕਰੇਂਦੀ , ਸਭੁ ਸ਼ਰਮ ਵੰਜਾਯਾ

913
" ਇਹ ਗਲ ਮੂਲ ਨਾ ਆਖੀਂ ਕਾਜ਼ੀ , ਬਣਦੀ ਤੈਨੂੰ ਨਾਹੀਂ
ਸੱਚੇ ਖ਼ੁਦਾ-ਏ-ਦੇ ਕੋਲੋਂ ਡਰਤੋਂ , ਮੱਤ ਕਾਈ ਹੋਵੀ ਪੇਟੋਂ ਜਾਈ
ਅਕਬਰ ਸ਼ਾਹ ਦਾ ਰਾਜ ਡਢੀਰਾ, ਜੀਂ ਤੈਨੂੰ ਕਜ਼ਾ ਦਿੱਤੀ ਆਈ"
ਆਖ ਦਮੋਦਰ , "ਸਨ ਮੀਆਂ ਕਾਜ਼ੀ ! ਮੈਂ ਭੀ ਰਾਠਾਂ ਜਾਈ "

914
"ਪਿਓ ਤੇਰਾ ਜੋ ਰਾਠ ਵਡੇਰਾ , ਤੀਂ ਸ਼ਰਮ ਨਾ ਕੀਤੀ ਭੂਰੀ
ਜੋ ਤੀਂ ਉਥੇ ਪਈ ਗੁਜ਼ਾਰੀ , ਹਨ ਨੱਪ ਖਿੜੇ ਹੱਥ ਟੋਰੀ
ਵੱਡੀ ਬਸ਼ਰਮੀ ਕੀਤੀ ਆ ਹੀਰੇ , ਆਈ ਐਂ ਨੱਸ ਕੇ ਚੋਰੀ
ਭਲਾ ਜੇ ਵਨਝੇਂ ਨਾਲ਼ ਸ਼ਰਮ ਦੇ , ਨਹੀਂ ਤਾਨਪ ਦਸਿਆਨਹੇ ਜ਼ੋਰੀ

915
ਤੂੰ ਕਿਉਂ ਜ਼ੋਰੀ ਕਰਨਾਐਂ ਕਾਜ਼ੀ , ਡਰੀਂ ਖ਼ੁਦਾ ਤੋਂ ਨਾਹੀਂ
ਮੇਰਾ ਹੱਕ ਰੰਝੇਟਾ ਇਹੇ , ਜਾਣੇ ਸਭ ਲੋਕਾਈ
ਲੈ ਕਰ ਵੱਢੀ ਹੱਕ ਗਵਾਈਂ , ਕੱਢ ਕਿਤਾਬ ਵਿਖਾਈ"
ਆਖ ਦਮੋਦਰ , ਹੀਰ ਆਖੇ "ਕਾਜ਼ਾ ! ਭਲਾ ਨਿਆਉਂ ਚੁਕਾਈ "

916
"ਰਣ ਬਸ਼ਰਮੀ ਹੀਰੇ ਕੁੜੀਏ, ਅਸਾਨੂੰ ਵੱਢੀ ਸੁਣਾਈਂ
ਛੋਰ ਹਲਾਲ , ਹਰਾਮ ਨੂੰ ਪਕੜੀਂ , ਤੱਕ ਤੇ ਕਣ ਕਪਾਈਂ
ਸ਼ਰ੍ਹਾ ਖ਼ੁਦਾ-ਏ-ਦੀ ਮੰਨੇਂ ਨਾਹੀਂ , ਫਿਰ ਫਿਰ ਚਾਕ ਸੁਣਾਈਂ"
ਆਖ ਦਮੋਦਰ ਕਾਜ਼ੀ ਆਖੇ , "ਅੱਗੋਂ ਬੇ ਅਦਬ ਅਲਾਈਂ "

917
"ਨੱਕ ਤੇ ਕਣ ਤਨਹਾਨ ਦੇ ਕਪਈਏ , ਜੋ ਯਾਰੀ ਚੋਰੀ ਕਰੇਂਦਾ
ਦੂਜਾ ਨੱਕ ਤਿਨ੍ਹਾਂ ਦਾ ਵੱਡੀਏ , ਜੋ ਹੱਕ ਪਰਾਇਆ ਲੈਂਦਾ
ਰਾਂਝਣ ਮੈਂਡਾ ਮੈਂ ਰਾਂਝਣ ਦੀ , ਬੀਹ ਨਿਕਾਹ ਨਾ ਥੇਂਦਾ
ਅੱਖੀਂ ਕਦੀ ਨਾ ਡਿੱਠਾ ਖੇੜਾ, ਕੁਨੀਨ ਪਿਆ ਸੁਣੀਂਦਾ"

918
ਤੀਜੇ ਵਰ੍ਹੇ ਦੀ ਤੋਂ ਪਰਨੀ , ਤੀਂ ਖਿੜੇ ਨਾਲ਼ ਲੰਘਾਈ
ਇਹੋ ਚਾਕ ਜੋ ਬਾਪ ਤੇਰੇ ਦਾ, ਜਾਣੇ ਸਭ ਲੁਕਾਈ
ਭੁੱਖਾ ਮਰਦਾ, ਵਿੱਤ ਆਇ ਨਖਥਾ , ਤਾਂ ਤੋਂ ਨੱਸ ਸੁਧਾਈ "
ــਆਖ ਦਮੋਦਰ , " ਸੰਨ ਨੀ ਹੀਰੇ , ਤੀਂ ਕਿਉਂ ਹੈ ਅੱਤ ਚਾਈ ?"

919
ਸਾਢੇ ਪੀਨਤਰੀ ਮਾਹ ਗੁਜ਼ਾਰੇ , ਲੋਨ ਨਾ ਖੜੇ ਦਾ ਖਾਇਆ
ਹੱਕਾ ਛੀਰੀ ਪੇਕਿਆਂ ਵਾਲੀ, ਤਰੀਵਰ ਨਾ ਕੋਈ ਹੰਢਾਇਆ
ਜਿਹੀ ਭਾਵੀ ਸਹੁੰ ਸੇ ਦੇਸਾਂ , ਕਦੀ ਮੰਜੇ ਪਸ ਨਾ ਆਇਆ"
ਆਖ ਦਮੋਦਰ " ਦੱਸੇ ਲਾਲੀ, ਜੇ ਰਾਨਝੀਟੇ ਮੂੰਹ ਵਿਖਾਇਆ"

920
" ਇਹ ਰਾਂਝਾ ਹੈ ਚੋਰ ਸਿੰਹਾਂ ਦਾ, ਸ਼ਰ੍ਹਾ ਸੋ ਇਹ ਫ਼ਰ ਮੇਸੀ
ਚੋਰ ਚਰੋਕਾ ਪਿੱਛੇ ਲੱਗਾ, ਸਭ ਲੋਗ ਉਗਾਹੀ ਦੱਸੀ
ਖੇੜਾ ਤੇਰਾ ਹੱਕ ਜੋ ਹੀਰੇ , ਤੈਨੂੰ ਨਾਂਹ ਛੜੀਸੀ
ਕੀਕਣ ਹੋਵੇ ਇਹ ਸੁਣ ਹੀਰੇ , ਖਸਮ ਸੁੱਟ ਕੇ ਯਾਰ ਮਨੀਸੀ "