ਹੀਰ

ਸਫ਼ਾ 94

931
ਤਾਂ ਆਲਮ ਹੱਸ ਲੀਇਨਦੇ ਨਾਲੋਂ , ਪਕੜੀ ਧੱਕੀ ਬਾਂਹੀਂ
"ਧਰੋਹੀ ਤੁਸਾਂ ਸਾਹਿਬ ਸੁਣਦੀ ਜੇ , ਮਨ੍ਹਾ ਕਰੋ ਮੈਂ ਤਾਈਂ
ਇਸ ਦੀ ਮਾਰ ਦਿਓ ਕੱਲ੍ਹ ਮੈਨੂੰ , ਉਸ ਨੂੰ ਮਾਰੋ ਨਾਹੀਂ
ਆਖ ਦਮੋਦਰ ਜੇ ਤੁਸੀਂ ਕਲਜੇ ਮਾਰਦ , ਤਾਂ ਅੱਧੀ ਪੇੜ ਵੰਡ ਆਈਂ "

932
ਅਬੂ ਅਲਫ਼ਤਿਹ ਆਖੇ ਸਨ ਹਜ਼ਰਤ "ਕੱਤ ਨੂੰ ਇਨ੍ਹਾਂ ਮਰੀਂਦੇ ?
ਪਕੜ ਸਿਆਲ਼ ਦੇਵੋ ਅਲੀ ਨੂੰ , ਸ਼ਰਮਿੰਦਾ ਕੱਤ ਕਰੇਂਦੇ?
ਕੀ ਸ਼ਾਹਿਦ ਪੁੱਛਣ ਦੀ ਹਾਜਤ , ਕੱਲ੍ਹ ਮਲੂਮ ਕਰੇਂਦੇ ?"
ਆਖ ਦਮੋਦਰ ਹੀਰੇ ਤਾਈਂ , ਫਧ ਖੇੜਿਆਂ ਨੂੰ ਦਿੰਦੇ

933
ਪਕੜ ਖੇੜਿਆਂ ਨੂੰ ਮਿਲੀ ਸਲੇਟੀ , ਘੋੜਿਆਂ ਅੱਗੇ ਲਾਈ
ਕੋਈ ਵੱਟਾ , ਕੋਈ ਸੋਟਾ , ਕਹੀਨੀਇਂ ਲੱਤ ਚਲਾਈ
ਦੁੱਧ ਨੱਪੀ , ਮੱਖਣ ਪਾਲ਼ੀ, ਸਹਿਮਾਂ ਅੱਗੇ ਆਈ
ਆਖ ਦਮੋਦਰ ਮੈਂ ਖੜ੍ਹੀਆਂ ਡਿੱਠਾ , ਜੋ ਸਿਰ ਸਲੇਟੀ ਦੇ ਆਈ

934
ਰਸਾ ਤੁਰ ਕੱਲ੍ਹ ਘੱਤ ਚਲਾਈ , ਜੋ ਰੱਬ ਸਿਆਲ਼ ਕਰੇਂਦੀ
ਸੰਨ ਅਲੀ "ਇਨ੍ਹਾਂ ਸੱਟਾਂ ਕੋਲੋਂ , ਮੈਂ ਸਦਕੇ ਸਦਕੇ ਵੀਨਦੀ
ਰਾਂਝੇ ਵੱਲੋਂ ਮਹੀਂ ਮਰੀਂਦੀ ,ਮੈਂ ਸਿਰ ਸਦਕਾ ਦਿੰਦੀ
ਸੰਨ ਸਹੀ ਸਿਆਦਾ ਜੱਟਾ, ਮੈਂ ਮਿੰਨਤ ਨਾ ਤੁਧ ਕਰੇਂਦੀ "

935
ਜਿਉਂ ਜਿਉਂ ਸੁਖ਼ਨ ਕਰੇ ਸਲੇਟੀ , ਤਿਊਂ ਤਿਊਂ ਖ਼ਾਨ ਮਰਾਏ
ਰੁੱਤ ਵਰਤੀ ਪਿੰਡਾ ਹੋਇਆ, ਨਾ ਕੋਈ ਹੋੜ੍ਹਾ ਪਾਏ
ਵਾਲ਼ ਹੀਰੇ ਦੇ ਘੱਟੇ ਅਟੇ, ਨਾਲ਼ ਖੇਹ ਰਲਾਏ
ਆਖ ਦਮੋਦਰ ਨਾ ਟਿੱਲੇ ਸਲੇਟੀ, ਭੀ ਕਰ ਸੁਖ਼ਨ ਸੁਣਾਏ

936
"ਸੰਨ ਵੇ ਸੁਖ਼ਨ ਸਿਆਦਾ ਜੱਟਾ , ਤੋਂ ਕੋਈ ਗਮਾਂ ਕਰੇਂਦਾ
ਪਰ ਤਕਸੀਰ ਮੈਂ ਔਗੁਣ ਹਾਰੀ , ਮੁਰਸ਼ਦ ਮਹੀਂ ਮਰੀਨਦਾ
ਜਨ ਸਿਰ ਮੁਰਸ਼ਦ ਰਾਂਝਣ ਜਿਹੇ , ਤਿਨ੍ਹਾਂ ਦਾਓ ਕੌਣ ਤਕੀਨਦਾ
ਆਖ ਦਮੋਦਰ ਕੰਮ ਰਾਂਝੇ ਦੇ , ਜਾਣ ਤੋਂ ਮਹੀਂ ਕਰੇਂਦਾ"

937
ਜਿਉਂ ਜਿਉਂ ਹੀਰ ਬਲੀਨਦੀ ਅੱਗੋਂ , ਤਿਊਂ ਖਿੜੇ ਮਾਰ ਕਰੇਂਦੇ
ਵੱਟਾ, ਸੋਟਾ ਤੇ ਤਮਾਚਾ , ਜ਼ਰਾ ਨਾ ਢਿੱਲ ਕਰੇਂਦੇ
ਲੱਤੇ ਪਾੜ ਅੜੇ ਢਿੰਗਰ ਸਿਓਂ , ਰੱਸੀ ਘੱਤ ਵਿਹਰ ਕਿੰਦੇ
ਆਖ ਦਮੋਦਰ ਨਾਲ਼ ਹਿਰਦੇ , ਨਾਹੀਂ ਤਰਸ ਕਰੇਂਦੇ

938
"ਸੰਨ ਬੇਟੇ ਸਮੇਤ ਤੋਂ ਅਲੀ , ਮੈਂ ਕੌਂ ਬਹੁਤ ਸਜ਼ਾ ਵਖੀਨਦਾ
ਜੀਂ ਦਾ ਕੁੱਤਾ ਵੰਜੇ ਮਰੀਨਦਾ, ਸੋ ਮੁਰਸ਼ਦ ਹੁਣੇ ਸੁਣੀਂਦਾ
ਕੀ ਹੋਇਆ, ਮੈਂ ਭਲੀ ਚੁੱਕੀ , ਉਹ ਆਪਣੀ ਲੱਜ ਪਲੈਂਦਾ
ਆਖ ਦਮੋਦਰ ਸਨ ਅਲੀ, ਤੈਨੂੰ ਰਾਂਝਾ ਨਹੀਂ ਛੋੜੀਂਦਾ"

939
ਤਾਂ ਕਲਰ ਕੋਟ ਕਬੂਲੇ ਸੁਣਦੇ , ਅੱਗ ਲੱਗੀ ਦਰਵਾਜ਼ੇ
ਅਦਲੀ ਰਾਜੇ , ਅਦਲ ਨਾ ਕੀਤਾ , ਦਿਰਮਾਂ ਦੇ ਮਹਿਤਾ ਜੇ
ਪਾਣੀ ਪਵੇ ਤੇਲ ਹੋਜਾਵੇ , ਭੜਕਣ ਸਭ ਦੌਰਾ ਜ਼ੇ
ਆਖ ਦਮੋਦਰ ਕੋਟ ਕਬੂਲੇ , ਰੋਵਣ ਲੋਕ ਅਵਾਜ਼ੇ

940
ਭੜਕੇ ਸ਼ਹਿਰ , ਸੜੇ ਕੱਲ੍ਹ ਕਸਬਾ ,ਲੋਕ ਜਵਾਬ ਕਰੇਂਦਾ
ਧਰੋਹੀ ਕਾਜ਼ੀ ਹਾਕਮ ਤੈਨੂੰ ! ਲਿਖਿਆ ਸ਼ਹਿਰ ਸੜੀਨਦਾ
ਜੇ ਪਿੱਛੇ ਸ਼ਾਹ ਅਕਬਰ ਤੈਨੂੰ , ਤਾਂ ਤੋਂ ਜਵਾਬ ਕੀ ਦਿੰਦਾ?
ਆਖ ਦਮੋਦਰ ਧਰੋਹੀ ਕਸਬਾ , ਆਲਮ ਆਏ ਕਰੇਂਦਾ