ਹੀਰ

ਸਫ਼ਾ 95

941
ਜਿਉਂ ਜਿਉਂ ਢਿੱਲ ਪਵੇ ਫਿਰ ਤਿਊਂ ਤਿਊਂ ਕਸਬਾ ਸਭੁ ਆਇਆ
ਸੌੜਾ ਪਿਆ ਸਭੁ ਹੀ ਕਸਬਾ , ਤਾਂ ਉਨ੍ਹਾਂ ਕੂਕ ਸੁਣਾਇਆ
ਚੱਲਦੀ ਅੱਗ ਪੈਰ ਕਰਾਗੇ, ਆਖੇ , "ਜੋਗੀ ਪਰਚਾ ਲਾਇਆ"
ਆਖ ਦਮੋਦਰ ਕਾਜ਼ੀ ਮੁਫ਼ਤੀ , ਕੁਦਰਤ ਵੇਖ ਵਕਾਿਆ

942
ਸਭਾ ਹੱਥ ਜੋ ਬਿਨਾ ਖਲੋਤੀ , ਜੋਗੀ ਕੋਲ਼ ਚੱਲ ਆਈ
"ਇਹ ਗੁਨਾਹ ਤੋਂ ਬਖ਼ਸ਼ ਅਸਾਨੂੰ ", ਆਖੇ ਸਭ ਲੋਕਾਈ
ਭੇਜ ਫ਼ੌਜ ਹੱਥ ਸਦੀਏ ਖਿੜੇ , "ਜੇ ਤੂੰ ਅੱਗ ਬਿਜਾਈ"
ਆਖ ਦਮੋਦਰ ਹੱਥ ਕੀਤਾ ਧੀਦੋ , ਅੱਗ ਹੱਟੀ ਤੇ ਫ਼ੌਜ ਲੰਘਾਈ

943
"ਸੁਣੋ ਯਾਰੋ ! ਜੋ ਜ਼ਾਹਰ ਡਿੱਠਾ,"ਕਾਜ਼ੀ ਆਖ ਸੁਣਾਇਆ
"ਜੋ ਕੁੱਝ ਜ਼ਾਹਰ ਡਿੱਠਾ ਆਹਾ , ਸੌ ਈ ਨਿਆਉਂ ਚੁਕਾਇਆ
ਹੱਕ ਸਲੇਟੀ ,ਤਿਸ ਦਾਨੀਹੇ , ਜੇ ਕੋਈ ਅੱਗ ਬੁਝਾਇਆ"

944
"ਸਭਾ ਆਖੇ ਕਾਜ਼ੀ ਤਾਈਂ , ਕਿਹਾ ਕਹਿਰ ਕੇਤੂ ਈ
ਹੱਕ ਸਲੇਟੀ , ਜੋਗੀ ਸੁਣਦਾ, ਖੜੇ ਨੂੰ ਦਿੱਤੂ ਈ
ਜੋਗੀ ਸਬਰ ਕੀਤਾ ਹਾ ਡਾਢਾ , ਤਾਂ ਇਹ ਵਿਹੂਣੀ ਹੋਈ"
ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਸਭਾ ਕੂਕ ਖਲੋਈ

945
ਮਿਤੀ ਫ਼ੌਜ , ਆਂਵ ਨੱਪ ਖਿੜੇ , ਅੱਗੇ ਨਾ ਵੰਜਣ ਦੇਹੋ
ਜੋਗੀ ਦੀ ਸਭ ਮਿੰਨਤ ਕਰੇਹੁ ਪੈਰੀਂ ਪੇ ਕੇ ਦੇਹੋ
ਬੁੰਬਲ ਖੂਹ ਸਟੀਵ ਜੇ ਪਹਿਲਾਂ , ਹਨ ਤਾਂ ਸੋਭਾ ਲੀਹੋ
ਆਖ ਦਮੋਦਰ ਅੱਗ ਹਟੇ ਜਿਉਂ , ਲੋਕ ਅਸੀਸਾਂ ਲੀਹੋ

946
ਪਿੱਛੋਂ ਫ਼ੌਜ ਮਿਲੀ ਖੇੜਿਆਂ ਨੂੰ "ਫੇਰ ਸਦੀਂ ਦੇ ਭਾਈ "
ਅਲੀ ਹੋ ਹੈਰਾਨ ਖਲੋਤਾ , ਡਾਢੀ ਫ਼ੌਜ ਇਹ ਆਈ
" ਵਿਹਲੇ ਜਲੌ , ਨਾ ਕਰੋ ਤਾਮਿਲ , ਸੜਦੀ ਸਭ ਲੋਕਾਈ"
ਆਖ ਦਮੋਦਰ ਹੀਰੇ ਜਾਤਾ , ਜੋ ਅਜ਼ਮਤ ਚਾਕ ਵਿਖਾਈ

947
ਫੇਰ ਪੁੱਛੋ ਹੈਂ ਫਰੀ ਸਲੇਟੀ , ਘੋੜੇ ਮਿਲਣ ਨਾ ਦਿੰਦੀ
ਬਿਨਾ ਕਛੋਟਾ , ਡਾਕਾਂ ਮਾਰੇ , ਕਿਹੈ ਕਦਮ ਸਟੀਨਦੀ
"ਤਿਸੇ ਸ਼ਰਮ ਕੇਤੂ ਹੀ ਸਾਹਿਬ ! ਮੈਂ ਬਣਦੀ ਬਰਦੀ ਜੀਂ ਦੀ"
ਆਖ ਦਮੋਦਰ ਵੜੇ ਕਬੂਲੇ ,ਅੱਗ ਨਾ ਲੰਘਣ ਦਿੰਦੀ

948
"ਸਨ ਹੀਰੇ ! ਜੇ ਉਦੋਂ ਆਏ, ਤਾਂ ਜੋਗੀ ਅਸਾਂ ਲੰਘਾਇਆ
ਕੀਕਰ ਅੰਦਰ ਦਾਖ਼ਲ ਹਵੀਏ"ਲਸ਼ਕਰ ਇਉਂ ਪਛਾਿਆ
ਵਣਜ ਖਲੋਤੀ ਅੱਗੇ ਅੱਗ ਦੇ , ਹੱਥੀਂ ਤਾਊ ਹਟਾਇਆ
ਆਖ ਦਮੋਦਰ ਲਸ਼ਕਰ ਓਥੋਂ , ਸਾਰਾ ਹੀਰ ਲੰਘਾਇਆ

949
ਤਾਣ ਅਲੀ ਨੂੰ ਕਾਜ਼ੀ ਆਖੇ , ਕਰ ਕਰ ਸ਼ਰ੍ਹਾ ਸੁਣਾਏ
" ਜੋ ਕੁੱਝ ਜ਼ਾਹਰ ਡਿੱਠਾ ਆਹਾ, ਸੌ ਈ ਨਿਆਉਂ ਚੁਕਾਏ
ਬਾਤਨ ਬਾਤ ਕੋਈ ਨਾ ਜਾਣੇ , ਕਾਜ਼ੀ ਸੁਖ਼ਨ ਸੁਣਾਏ
"ਹੱਕ ਸਿਆਲ਼ , ਸੌ ਈ ਘ ਵਿੰਝੂ , ਜੋ ਕੋਈ ਅੱਗ ਬਜਾਏ"

950
"ਜੋਗੀ ਭੱਠ , ਤੇ ਚਲਾ ਸਲੇਟੀ , ਅਸੀਂ ਮੋਏ ਵਣ ਆਈ
ਅਸੀਂ ਵਣਜ ਜਲਾ ਹਾਂ ਇਥੋਂ , ਇੱਥੇ ਰਹਿੰਦੀ ਨਾਹੀ
ਕੱਲ੍ਹ ਮਹਾਜਨ ਸਭੁ ਸੜਦਾ , ਅਜ਼ਲ ਸੋ ਜੀਂ ਦੀ ਆਈ"
ਆਖ ਦਮੋਦਰ ਅੱਗ ਨੂੰ ਖਿੜੇ , ਵੇਖ ਉਦਾਸੀ ਖਾਈ