ਹੀਰ

ਸਫ਼ਾ 96

951
"ਕਦੇ ਵੇਂਦਾ ਐਨ ਸਨ ਸਿਆਦਾ! ਪਹਿਲੋਂ ਤੁਧ ਸੜੀਂਦੇ
ਆਨ ਬਲ਼ਾ ਪਈ ਵ ਵਸਤੀ , ਤੈਨੂੰ ਕੀਕਣ ਵੰਜਣ ਦਿੰਦੇ
ਹੱਲ ਸਹੀ ਹਮਰਾਹੀ ਦੋਹੇ , ਬਰ ਸਿਰ ਬੈਠ ਜਲੀਨਦੇ
ਆਖ ਦਮੋਦਰ ਸਭ ਡਰ ਵਰ ਹੋਈ , ਜੋਗੀ ਤਰਫ਼ ਤਕੀਨਦੇ "

952
ਤਾਂ ਜੋਗੀ ਹੱਥ ਜੋੜ ਖਲੋਤਾ, ਦੋਵੇਂ ਨੈਣ ਮਿਲਾਏ
ਗੱਲ ਵਿਚ ਪਲੋ ਤੇ ਅਰਜ਼ ਕਰੇਂਦਾ , ਪੈਰਾਂ ਤਾਈਂ ਸੁਣਾਏ
"ਮਿਹਰ ਕਰੋ ਕੱਲ੍ਹ ਕਸਬੇ ਅਤੇ , ਦੇਵੋ ਅੱਗ ਬਜਾਏ "
ਅੱਗ ਬੱਝੀ ਤਦ ਅਤੇ ਵੇਲੇ , ਰਾਂਝੇ ਸਭੇ ਲੋਕ ਨਿਵਾਏ

953
ਖੜੇ ਮਾਰ ਕੱਢੇ ਸਭ ਇਥੋਂ , ਗਏ ਮਰੀਂਦੇ ਗੰਦੇ
ਕਰ ਕਰ ਫ਼ੌਜਾਂ ਆਏ ਖਿੜੇ ,ਪਿੱਛੋਂ ਤੱਕਣ ਨਹੀਂ ਸ਼ਰਮਿੰਦੇ
ਸਭਾ ਆਈ ਪਾਸ ਜੋਗੀ ਦੇ ,"ਅਸੀਂ ਆਹਾਂ ਤੇਰੇ ਬਣਦੇ
ਆਖ ਦਮੋਦਰ ਜਾਲ਼ ਉਥਾਈਂ , ਅਸੀਂ ਮਿੰਨਤ ਪਏ ਕਰੇਂਦੇ "

954
ਸਭਾ ਪਈ ਜੋਗੀ ਦੇ ਪੈਰੀਂ , ਅਜ਼ਮਤ ਚਾਕ ਵਿਖਾਈ
ਕਾਜ਼ੀ, ਮੁਫ਼ਤੀ ਤੇ ਕੱਲ੍ਹ ਆਲਮ , ਸਭਾ ਮਿੰਨਤ ਆਈ
ਗੱਲ ਵਿਚ ਪਲ , ਦਸਤ ਪੈਰਾਂ ਤੇ , ਅਜ਼ਮਤ ਭਲੀ ਵਿਖਾਈ
ਆਖ ਦਮੋਦਰ"ਹੀਰ ਹੱਕ ਤੈਂਡਾ " ,ਮਿਲ ਜੋਗੀ ਥੇ ਆਈ

955
ਕਲਰ ਕੁੱਟੋਂ ਕੋਟ ਕਬੂਲੇ , ਮੁਸ਼ਕ ਆਇਆ ਦਰਵਾਜ਼ੇ
ਅਦਲੀ ਰਾਜੇ ਅਦਲ ਸਨਜਾਤਾ , ਕੂੰਜ ਮਿਲੇ ਸੇ ਬਾਜ਼ੇ
ਚੰਦਨ ਕੰਧਾਂ ਤੇ ਮੁਸ਼ਕ ਘਣੇਰਾ ,ਵਸਣ ਫਲ਼ ਗੁਲਾਬੇ
ਆਖ ਦਮੋਦਰ ਮੁਸ਼ਕ ਸ਼ਹਿਰ ਵਿਚ , ਸਭ ਦਿਲ ਹੋਏ ਤਾਜ਼ੇ

956
ਸਭਾ ਆ ਪੈਰਾਂ ਨੂੰ ਲੱਗੀ , ਅਜ਼ਮਤ ਚਾਕ ਵਿਖਾਈ
ਹਾਕਮ , ਕਾਜ਼ੀ ਤੇ ਕੱਲ੍ਹ ਆਲਮ , ਸਭਾ ਜ਼ਿਆਰਤ ਆਈ
ਪਹਿਲੋਂ ਮਾਰ ਕੱਢੋ ਖੀੜਿਆਦਂ ਨੂੰ ,ਵਿੱਤ ਨਾ ਦੇਣ ਵਿਖਾਈ
ਆਖ ਦਮੋਦਰ ਕੱਢੇ ਖੜੇ ,ਤਾਂ ਸੱਤ ਚਿੱਟੇ ਸਿਰ ਛਾਈ

957
ਪੰਦਰਾਂ ਸੇ ਅੰਤਰੀ , ਸੰਮਤ ਬਿਕਰਮ ਰਾਏ
ਹੀਰ ਤੇ ਰਾਂਝਾ ਹੋਏ ਇਕੱਠੇ , ਝੇੜੇ ਰੱਬ ਚੁਕਾਏ
ਪਾਤਸ਼ਾਹੀ ਜੋ ਅਕਬਰ ਸੁਣਦੀ , ਦਿਨ ਦਿਨ ਚੜ੍ਹੇ ਸਿਵਾਏ
ਆਖ ਦਮੋਦਰ ਰਈਏ ਅਸੀਸਾਂ , ਸ਼ਹਿਰੋਂ ਬਾਹਰ ਆਏ

958
"ਜਾਲ਼ ਉਥਾਈਂ , ਸਾਹਿਬ ਰਾਂਝਾ ! "ਰਈਅਤ ਪਲੋ ਪਾਏ
ਨਵੀਂ ਦਾਲਾਨ ਪਈਆਆਂ ਉਥੇ , ਜੋ ਕੁੱਝ ਤੋਂ ਫ਼ਰਮਾਏ"
"ਦੇਵੋ ਵਿਦਾ , ਤੁਰ ਅੰਨ੍ਹੇ ਇਥੋਂ , ਘਰ ਬਾਰ ਚੱਲਿਆਆਂ ਪਾਏ"
ਆਖ ਦਮੋਦਰ ਮੈਂ ਅੱਖੀਂ ਡਿੱਠਾ ,ਜੋ ਲੰਮੀ ਤਰਫ਼ ਸਿਧਾਏ

959
ਜੇ ਕੋਹ ਤੁਰੇ ਗਏ ਅਗੇਰੇ , ਤਾਂ ਅਸੀਂ ਭੀ ਨਾਲੇ ਆਹੇ
ਪੰਜ ਅਸਵਾਰ , ਜੌੜੇ ਸਭ ਕਾਲੇ , ਚੜ੍ਹ ਇਜ਼ ਗ਼ੀਬੋਂ ਆਏ
ਹੱਥ ਫਰੀਨਦੇ ਸਿਰ ਦੋਹਾਂ ਦੇ , ਸਿਰ ਚਮਨ ਤੇ ਸਧਰਾਏ
ਇੰਨੇ ਬਾਝੋਂ ਤੋਂ ਸੁਣ ਹੀਰੇ ! ਰੌਸ਼ਨ ਹੁੰਦੇ ਨਾ ਹੈ
ਆਖ ਦਮੋਦਰ ਛਪੇ ਕਿਥਾਈਂ , ਗਏ ਸ੍ਵ ਫੇਰ ਨਾ ਆਏ

960
ਪੂਰੀ ਭਈ ਕਥਾ ਹੀਰੇ ਦੀ , ਇਸ ਸਮ ਇਸ਼ਕ ਨਾ ਕੋਈ
ਜਿਉਂ ਚਾਈ , ਤਿਊਂ ਤੋੜ ਨਿਭਾਈ, ਜਾਨਤ ਹੈ ਤੁਰੇ ਲੋਈ
ਨਾਉਂ ਦਮੋਦਰ ਜ਼ਾਤ ਗਲਹਾਟੀ , ਡਿੱਠਾ,ਸੋ ਲਖਿਓ ਈ
ਵਿਚ ਸਿਆਲੀਂ , ਪਾਸ ਚੂਚਕ ਦੇ , ਅਸਾਂ ਤਾਂ ਰਹਿਣ ਕੇਤੂ ਈ