ਰੱਬਾ ਸੱਚਿਆ

ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾ ਓਏ ਬੰਦਿਆ ਜੱਗ ਦਾ ਸ਼ਾਹ ਹੈਂ ਤੂੰ
ਸਾਡੀਆਂ ਨਾਮਤਾਂ ਤੇਰੀਆਂ ਦੌਲਤਾਂ ਨੇਂ
ਸਾਡਾ ਨੈਬ ਤੇ ਆਲੀਜਾ ਹੈਂ ਤੂੰ

ਏਸ ਲਾਰੇ ਤੇ ਟੂਰ ਕਦ ਪੁੱਛਿਆ ਈ
ਕੀ ਏਸ ਨਿਮਾਣੇ ਤੇ ਬੀਤੀਆਂ ਨੇਂ
ਕਦੀ ਸਾਰ ਵੀ ਲਈ ਓ ਰੱਬ ਸਾਈਆਂ
ਤੇਰੇ ਸ਼ਾਹ ਨਾਲ਼ ਜਗ ਕੀ ਕੀਤੀਆਂ ਨੇਂ
ਕਿਤੇ ਧੌਂਸ ਪੁਲਿਸ ਸਰਕਾਰ ਦੀ ਏ
ਕਿਤੇ ਧਾਂਦਲੀ ਮਾਲ ਪਟਵਾਰ ਦੀ ਏ

ਐਂਵੇਂ ਹੱਡਾਂ ਵਿਚ ਕਲਪੇ ਜਾਨ ਮੇਰੀ
ਜਿਵੇਂ ਫਾਹੀ ਚ ਕੂੰਜ ਕਰ ਲਾਵਨਦੀ ਏ
ਚੰਗਾ ਸ਼ਾਹ ਬਣਾਇਆ ਈ ਰੱਬ ਸਾਈਆਂ
ਪੋਲੇ ਖਾਂਦੀਆਂ ਵਾਰ ਨਾ ਆਉਂਦੀ ਏ

ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ
ਮੈਂ ਤੇ ਇੱਜ਼ਤ ਦਾ ਟੱਕਰ ਮੰਗਣਾਂ ਹਾਂ
ਮੈਨੂੰ ਤਾਹੰਗ ਨਈਂ ਮਹਿਲਾਂ ਮਾੜੀਆਂ ਦੀ
ਮੈਂ ਤੇ ਜਿਵੇਂ ਦੀ ਨੌਕਰ ਮੰਗਣਾਂ ਹਾਂ
ਮੇਰੀ ਮੰਨੇਂ ਤੇ ਤੇਰੀਆਂ ਮੈਂ ਮਨਾਂ

ਤੇਰੀ ਸਹੁੰ ਜੇ ਇੱਕ ਵੀ ਗੱਲ ਮੌੜਾਂ
ਜੇ ਇਹ ਮੰਗ ਨਈਂ ਪੁੱਜਦੀ ਤੀਂ ਰੱਬਾ
ਫ਼ਿਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ

ਹਵਾਲਾ: ਰਾਤ ਦੀ ਰਾਤ, ਫ਼ੈਜ਼ ਅਹਿਮਦ ਫ਼ੈਜ਼; ਸਫ਼ਾ 15 ( ਹਵਾਲਾ ਵੇਖੋ )