ਆਵੇ ਨਾਲ਼ ਖ਼ਿਆਲ ਕਿਸੇ ਦੇ ਜਦੋਂ ਖ਼ਿਆਲ ਗ਼ਜ਼ਲ ਦਾ

ਆਵੇ ਨਾਲ਼ ਖ਼ਿਆਲ ਕਿਸੇ ਦੇ ਜਦੋਂ ਖ਼ਿਆਲ ਗ਼ਜ਼ਲ ਦਾ
ਹੁਸਨ ਜਮਾਲ ਕਿਸੇ ਦਾ ਬਣਦਾ ਹਸਨ ਜਮਾਲ ਗ਼ਜ਼ਲ ਦਾ

ਬਣ ਕੇ ਭੜਕ ਕਿਸੇ ਦੇ ਰੁਖ ਦੀ ਭੜਕੇ ਤਾਬ ਗ਼ਜ਼ਲ ਦਾ
ਜ਼ੁਲਫ਼ ਸੁਨਹਿਰੀ ਵਾਂਗ ਕਿਸੇ ਦੀ ਲਿਸ਼ਕੇ ਜਾਲ਼ ਗ਼ਜ਼ਲ ਦਾ

ਲਫ਼ਜ਼ ਬਣਨ ਕੰਨਾਂ ਦੇ ਬੂੰਦੇ ਮਿਸਰੇ ਹਾਰ ਗੱਲਾਂ ਦੇ
ਦੇਣ ਤਬੀਅਤ ਦੇ ਤਾਅ ਜਿਸ ਦਮ ਸੁਣਾ ਢਾਲ਼ ਗ਼ਜ਼ਲ ਦਾ

ਹਾਰ ਪ੍ਰੋਂਦਿਆਂ ਜਾਵਣ ਅੱਖਾਂ ਲੈ ਪਲਕਾਂ ਥੀਂ ਮੋਤੀ
ਉਬਲਦੇ ਦਿਲ ਵਿਚੋਂ ਉਠੇ ਜਦੋਂ ਉਬਾਲ ਗ਼ਜ਼ਲ ਦਾ

ਬਣ ਮਸਤਾਨਿਆਂ ਨਜ਼ਰਾਂ ਕਰਦਿਆਂ ਨਾਚ ਨਸ਼ੇ ਦੀਆਂ ਤਾਰਾਂ
ਦੀਵੇ ਜਦੋਂ ਤਬਾ-ਏ-ਦਾ ਸਾਕੀ ਜਾਮ ਉਛਾਲ ਗ਼ਜ਼ਲ ਦਾ

ਨੱਚਦਾ ਗਾਉਂਦਾ ਵਗਦਾ ਸੋਮਾਂ ਟੂਰ ਰਵਾਨ ਗ਼ਜ਼ਲ ਦੀ
ਬਾਗ਼ ਤਬਾ-ਏ-ਦੀਆਂ ਬਣੇ ਬਹਾਰਾਂ ਲੱਗ ਨਿਕਾਲ ਗ਼ਜ਼ਲ ਦਾ

ਕਾਹਲ਼ਾ ਪੇ ਕੇ ਨਾਲ਼ ਉਦਾਸੀ ਦਿਲੋਂ ਕਦੀ ਜਦ ਉਠੇ
ਜਾ ਬਹੇ ਦਰਦ ਵਿਛੋੜਾ ਕੋਈ ਡੇਰਾ ਭਾਲ਼ ਗ਼ਜ਼ਲ ਦਾ

ਨੁਕਤੇ ਗ਼ੈਨ ਗ਼ਜ਼ਲ ਦੇ ਅੱਗੇ ਲਮਕੀ ਲਾਮ ਸੁਹਾਨੀ
ਵੇਖੇ ਉਡਦੀ ਜ਼ੁਲਫ਼ ਗ਼ਜ਼ਲ ਦੀ ਬੈਠਾ ਖ਼ਾਲ ਗ਼ਜ਼ਲ ਦਾ

ਦਰਦ ਵੰਡ ਅੰਦੇ ਇਕ ਦੂਜੇ ਦਾ ਰਹੇ ਇਹ ਮੁੱਢ ਕਦੀਮੋਂ
ਦਿਲ ਦੀ ਮਹਿਰਮ ਹਾਲ ਗ਼ਜ਼ਲ ਦਿਲ ਮਹਿਰਮ ਹਾਲ ਗ਼ਜ਼ਲ ਦਾ

ਨਾਲ਼ ਗ਼ਜ਼ਲ ਦੇ ਦਿਲ ਪਾਗਲ ਨੇ ਖ਼ੂਬ ਨਿਭਾਈਆਂ ਸਾਂਝਾਂ
ਹਿਜਰ ਵਸਾਲ ਇਹਦੇ ਦਾ ਮਹਿਰਮ ਹਿਜਰ ਵਸਾਲ ਗ਼ਜ਼ਲ ਦਾ

ਲਿਖ ਕੇ ਜਦੋਂ ਕਿਸੇ ਦੇ ਰੋਸੇ ਦਿੱਤੀ ਦਾਦ ਗ਼ਜ਼ਲ ਦੀ
ਲਿਆ ਗਵਾਚੇ ਖ਼ਤਾਂ ਲਿਫ਼ਾਫ਼ਿਆਂ ਮੰਨ ਕਮਾਲ ਗ਼ਜ਼ਲ ਦਾ

ਛੇੜਨ ਜਦ ਵੀ ਦਿਲ ਨੂੰ ਉਹਦੀ ਸਰਦ ਤਬਾ-ਏ-ਦੀਆਂ ਯਾਦਾਂ
ਗਰਮੀ ਸੋਜ਼ ਸੁਖ਼ਨ ਦੀ ਦੀਵੇ ਭਾਂਬੜ ਬਾਲ ਗ਼ਜ਼ਲ ਦਾ

ਹੁਣ ਕਸੀਦੇ ਹੁਸਨ ਉਹਦੇ ਦੇ ਸ਼ਿਅਰ ਫ਼ਕੀਰ ਗ਼ਜ਼ਲ ਦੇ
ਰੱਖੇ ਕੋਲ਼ ਕਿਵੇਂ ਨਾ ਤੋਹਫ਼ਾ ਯਾਰ ਸੰਭਾਲ਼ ਗ਼ਜ਼ਲ ਦਾ