ਚਿਹਰਾ ਤੇਰਾ ਏ ਸਾਧ ਤਬੀਅਤ ਤੇਰੀ ਏ ਚੋਰ

ਚਿਹਰਾ ਤੇਰਾ ਏ ਸਾਧ ਤਬੀਅਤ ਤੇਰੀ ਏ ਚੋਰ
ਦਿਲ ਏ ਤੇਰਾ ਕੁੱਝ ਹੋਰ ਤੇ ਦਿਲ ਦੀ ਹਵਸ ਕੁੱਝ ਹੋਰ

ਬੰਦੇ ਦੇ ਦਿਲ ਦਾ ਨੂਰ ਏ ਹੁੰਦਾ ਨਜ਼ਰ ਦਾ ਨੂਰ
ਬਾਤਨ ਤੇਰਾ ਏ ਕੌਰ ਜੇ ਦੀਦੇ ਤੇਰੇ ਨੇ ਕੌਰ

ਬੇ ਆਹਨਗਸਾ ਏ ਸ਼ੌਕ ਤੇ ਵਿਖੜੇ ਤੇਰੇ ਨੇ ਰਾਹ
ਮੰਜ਼ਿਲ ਤੇਰੀ ਏ ਦੂਰ ਤੇ ਮਿੱਠੀ ਤੇਰੀ ਏ ਟੂਰ

ਜ਼ਿੰਦਗੀ ਦਾ ਪਾ ਕੇ ਪੁੱਜ ਆਜ਼ਾਦੀ ਦੇ ਨਾਲ਼ ਆਪ
ਗੱਲਾਂ ਦੀ ਪਤੰਗ ਨੂੰ ਨਹੀਂ ਦਿੰਦਾ ਅਮਨ ਦੀ ਡੋਰ

ਤਾਕਤ ਉਹਦੀ ਦਾ ਕਰਦਾ ਏ ਇਕਰਾਰ ਜ਼ਮਾਨਾ
ਦੁਨੀਆਂ ਤੇ ਜਿਹਦੇ ਬਾਜ਼ੂਆਂ ਵਿਚ ਏ ਅਮਲ ਦਾ ਜ਼ੋਰ