ਦਿਲ ਮੇਰਾ ਨਹੀਂ ਮੇਰਾ ਹੈ ਬੇਗਾਨਾ ਕਿਸੇ ਦਾ

ਦਿਲ ਮੇਰਾ ਨਹੀਂ ਮੇਰਾ ਹੈ ਬੇਗਾਨਾ ਕਿਸੇ ਦਾ
ਮੈਂ ਇਹਦਾ ਹਾਂ ਦਿਵਾਨਾ ਇਹ ਦਿਵਾਨਾ ਕਿਸੇ ਦਾ

ਦਰਦ ਅਪਣਾ ਕਿੱਥੇ ਤੇ ਕਿੱਥੇ ਪੇੜ ਪਰਾਈ
ਆਪਣੀ ਨਹੀਂ ਇਕ ਕੌਡੀ ਜਿਹਾ ਆਨਾ ਕਿਸੇ ਦਾ

ਟੁਰਦੇ ਨੂੰ ਸਿਖਾਂਦਾ ਏ ਪਈ ਪੰਧ ਦੀ ਦੂਰੀ
ਹਟੱਹ ਹੋਵੇ ਕਦੀ ਜੇ ਜ਼ਰਾ ਮਰਦਾਨਾ ਕਿਸੇ ਦਾ

ਚੁਭਦੀ ਸੀ ਤੇਰੇ ਦਲ ਨੂੰ ਕਿਸੇ ਦੀ ਜੇ ਅਮੀਰੀ
ਜਰ ਵੇਖ ਕੇ ਹੁਣ ਹਾਲ ਗ਼ਰੀਬਾਨਾ ਕਿਸੇ ਦਾ

ਦੇਖੀ ਨਾ ਗਈ ਹੱਸੀ ਹੋਈ ਸ਼ਕਲ ਕਿਸੇ ਦੀ
ਡਿੱਠਾ ਨਾ ਗਿਆ ਹਾਲ ਫ਼ਕੀਰਾਨਾ ਕਿਸੇ ਦਾ

ਘਰ ਮੇਰੇ ਦੀ ਵੀਰਾਨੀ ਤੇ ਵੀਰਾਨੀ ਏ ਘਰ ਦੀ
ਪਰ ਮਜਨੂੰ ਦਾ ਵੀਰਾਨਾ ਸੀ ਵੀਰਾਨਾ ਕਿਸੇ ਦਾ

ਨਾ ਇਸ਼ਕ ਮੇਰਾ ਏ ਤੇ ਨਾ ਮੇਰੀ ਏ ਜਵਾਨੀ
ਮਸਤੀ ਇਹ ਕਿਸੇ ਦੀ ਏ ਤੇ ਮੈਖ਼ਾਨਾ ਕਿਸੇ ਦਾ

ਦਿਲ ਦੀ ਨਾ ਸੜਨ ਹੁੰਦੀ ਏ ਮਿੱਠੀ ਕਦੇ ਇਕ ਪੁਲ
ਸੜਦਾ ਏ ਸ਼ਮਾਂ ਵਾਂਗ ਇਹ ਪਰਵਾਨਾ ਕਿਸੇ ਦਾ

ਹਰ ਵਾਰ ਜਦ ਮੈਂ ਉਸ ਨੂੰ ਪਛਾਤਾ ਤਾਂ ਕਿਹਾ ਅਸ
ਇਹ ਮਤਲਬੀ ਦਿਵਾਨਾ ਏ ਦਿਵਾਨਾ ਕਿਸੇ ਦਾ

ਸ਼ੌਕ ਅਪਣਾ ਅਪਣਾ ਏ ਤੇ ਚਾਹ ਆਪਣੀ ਆਪਣੀ
ਮਸਤਾਨਾ ਕਿਸੇ ਦਾ ਕੋਈ ਮਸਤਾਨਾ ਕਿਸੇ ਦਾ

ਪਤਝੜ ਵਿਚ ਇਹ ਸੁਣਿਆ ਏ ਮੈਂ ਬੁਲਬੁਲ ਦੀ ਸੱਦ ਆਊਂ
ਉਜੜੇ ਨਾ ਕਦੀ ਵੱਸ ਜੇ ਮੁੜ ਖ਼ਾਣਾ ਕਿਸੇ ਦਾ

ਇਕ ਡਾਢੀ ਤਿਲਿਸਮਾਤ ਏ ਜਾਦੂ ਘਰ ਏ ਦੁਨੀਆਂ
ਜਿੰਨਾਂ ਦੀ ਇਹ ਵਸਤੀ ਏ ਪਰੀਖਾਨਾ ਕਿਸੇ ਦਾ

ਹਰ ਇਕ ਦਾ ਟਿਕਾਣਾ ਏ ਫ਼ਕੀਰ ਹਰ ਦਾ ਟਿਕਾਣਾ
ਨਾ ਕਾਅਬਾ ਏ ਕਿਸੇ ਦਾ ਨਾ ਬਤਖ਼ਾਨਾ ਕਿਸੇ ਦਾ