ਦਿਲ ਵਿਚ ਨੇ ਉਹਦੇ ਪਿਆਰ ਦੀਆਂ, ਕੀ ਭੁੱਖਾਂ ਤੁਸਾਂ ਕੀ ਦੱਸਾਂ

ਦਿਲ ਵਿਚ ਨੇ ਉਹਦੇ ਪਿਆਰ ਦੀਆਂ, ਕੀ ਭੁੱਖਾਂ ਤੁਸਾਂ ਕੀ ਦੱਸਾਂ
ਕੀ ਮੈਥੋਂ ਦਿਲ ਦੀਆਂ ਪੁੱਛਦੇ ਹੋ, ਮੈਂ ਦਿਲ ਦੀਆਂ ਦੱਸਾਂ ਕੀ ਦੱਸਾਂ

ਅੱਜ ਉਹਦੇ ਸਾਹਮਣੇ ਠੱਪ ਰਹੇ, ਸਭ ਦਫ਼ਤਰ ਗਿਲਾ ਗੁਜ਼ਾਰੀ ਦੇ
ਬੇਬਸੀ ਜਿਹੀ ਕਿਉਂ ਵਸੀ ਏ ਅੱਜ, ਦਿਲ ਦੀਆਂ ਵਸਾਂ ਕੀ ਦੱਸਾਂ

ਕਦਮਾਂ ਤੇ ਉਹਦੀਆਂ ਸ਼ਰਮਾਂ ਦੇ, ਸਿਰ ਰੱਖੇ ਹਾਰ-ਸ਼ਿੰਗਾਰਾਂ ਨੇ
ਅੱਜ ਉਹਨੇ ਕੱਡੇ ਜ਼ੁਲਮ ਦੀਆਂ, ਕੁਡੀਆਂ ਸਨ ਟਸਾਂ ਕੀ ਦੱਸਾਂ

ਸਿਰ ਮੈਂ ਦੀ ਧਾਰ ਤੇ ਲੱਗੀ ਸੀ, ਧਾਰ ਉਹਦੇ ਖੇਵਿਆਂ ਨੈਣਾਂ ਦੀ
ਲੱਗੀਆਂ ਸਨ ਨਜ਼ਰ ਦੇ ਤੇਰਾਂ ਨੂੰ, ਕਜਲੇ ਦਿਆਂ ਚਸਾਂ ਕੀ ਦੱਸਾਂ

ਕੀ ਦੱਸਾਂ ਮੂੰਹ ਪਿਆ ਸਕਦਾ ਏ, ਕਿਉਂ ਮੇਰਾ ਜੀ ਜੀ ਕਰਦਾ ਏ
ਉਹ ਮੈਨੂੰ ਐਵੇਂ ਮਾਰਨ ਪਏ, ਕਿਉਂ ਦਬਾਂ ਧੁੱਸਾਂ ਕੀ ਦੱਸਾਂ

ਜਾ ਵਿਸਵ ਬਦਲੋ ਸਾਉਣ ਦਿਓ, ਨਾ ਪੁੱਛਣੀ ਬਜਲੀਏ ਲਿਸ਼ਕਦੀ ਏ
ਕਿਉਂ ਹੱਸਦਾ ਹੱਸਦਾ ਰੋਵਾਂ ਮੈਂ, ਕਿਉਂ ਰੋ ਰੋ ਹੱਸਾਂ ਕੀ ਦੱਸਾਂ

ਸ਼ੀਸ਼ੇ ਨੂੰ ਹੈਰਤ ਵੇਖ ਮੇਰਾ ਜੀ, ਜਾਮੇ ਵਿਚ ਸਮਾਉਂਦਾ ਨਾ
ਮੈਂ ਖ਼ੋਰੇ ਕਿਧਰ ਵੱਲ ਪਿਆ, ਅੱਜ ਕਮਰਾਂ ਕਸਾਂ ਕੀ ਦੱਸਾਂ

ਸੁੱਕੇ ਤੇ ਕਿਹੜੀ ਸੁਧਰਦੇ, ਹੰਝੂਆਂ ਦੀ ਮਸਤ ਫੁਹਾਰ ਪਈ
ਵੱਸ ਗਈਆਂ ਕਿਧਰ ਹਾਵਾਂ ਦੇ, ਬੱਦਲਾਂ ਦੀਆਂ ਲਸਾਂ ਕੀ ਦੱਸਾਂ

ਅੱਜ ਉਹਦੀ ਸ਼ੋਖ਼ ਨਿਗਾਹ ਕਾਹਤੋਂ, ਸ਼ਰਮਾਂ ਵਿਚ ਡੁੱਬਦੀ ਜਾਂਦੀ ਏ
ਕਿਉਂ ਉਹਦੀਆਂ ਪਲਕਾਂ ਨਾਲ਼ ਪਿਆ, ਮੈਂ ਤਲੀਆਂ ਝੱਸਾਂ ਕੀ ਦੱਸਾਂ

ਅੱਖਾਂ ਥੀਂ ਦਿਲ ਵਿਚ ਉੱਤਰ ਕੇ, ਕੋਈ ਦਿਲ ਦਾ ਡੇਰਾ ਛੱਡ ਗਿਆ
ਇਸ ਉਜੜੇ ਘਰ ਵਿਚ ਕੀਕਣ ਮੈਂ, ਪਿਆ ਵਸਾਂ ਰਸਾਂ ਕੀ ਦੱਸਾਂ

ਕਿਉਂ ਰਿੰਦ ਕੋਈ ਬੁੱਤ ਖ਼ਾਨੇ ਨੂੰ, ਕਾਬੇ ਦਾ ਪੋਖਾ ਦਿੰਦਾ ਨਹੀਂ
ਮੈਂ ਬੱਤ ਖ਼ਾਨੇ ਵੱਲ ਕਾਬੇ ਤੋਂ, ਪਿਆ ਉੱਠ ਉਠ ਨਸਾਂ ਕੀ ਦੱਸਾਂ

ਕਿਉਂ ਦਸਾਂ ਉਹਦੇ ਪਿਆਰਾਂ ਨੇ, ਚਾ ਕਿਹੜੇ ਰਸਤੇ ਪਾਇਆ ਏ
ਕਿਉਂ ਅਸਾਂ ਫ਼ਰਾਕਾਂ ਵਸਲਾਂ ਦੇ, ਸਿਰ ਪਾਈਆਂ ਭੁਸਾਂ ਕੀ ਦੱਸਾਂ

ਉਹ ਹਮਦਮ ਜਦੋਂ ਫ਼ਕੀਰ ਮੇਰਾ, ਮੇਰੇ ਦਮ ਦਮ ਵਿਚ ਵਸਦਾ ਏ
ਕਿਉਂ ਗਾਵਾਂ ਗੀਤ ਵਰਾਗਾਂ ਦੇ, ਵਿਚ ਉਹਦੀਆਂ ਜੱਸਾਂ ਕੀ ਦੱਸਾਂ