ਮੂਰਖ ਦਿਲ ਨਾ ਇਸ਼ਕ ਦੀ ਕਦਰ ਕੀਤੀ
ਪਿੱਛੇ ਅਕਲ ਦੇ ਰਿਹਾ ਨਾਦਾਨ ਲੱਗਾ
ਅਕਲ ਗੱਲ ਜਿਹੜੀ ਆਹੰਦੀ ਸੰਗਦੀ ਏ
ਝੁਕਦਾ ਨਹੀਂ ਉਹ ਇਸ਼ਕ ਫ਼ਰਮਾਨ ਲੱਗਾ

ਮਿੱਥੇ ਵਿਚ ਸਮੇਟ ਕੇ ਸੋਜ਼ ਦਿਲ ਦਾ
ਸਾੜ ਬੁੱਤਾਂ ਦੇ ਨਕਸ਼-ਨੁਹਾਰ ਸਾਰੇ
ਬੰਦਾ ਬਣ ਰੱਬ ਦਾ ਨੀਅਤ ਬਦਲ ਪਹਿਲਾਂ
ਹੈਂ ਜੇ ਰੱਬ ਨੂੰ ਸੀਸ ਨਿਵਾਣ ਲੱਗਾ

ਦਿਲ ਦਾ ਸਨਮ ਖ਼ਾਣਾ ਸਾਰਾ ਢਾ-ਏ-ਪਹਿਲਾਂ
ਫੇਰ ਕਾਬੇ ਦੀ ਰੱਖ ਬੁਨਿਆਦ ਮੁਢੋਂ
ਨੀਹਾਂ ਤੀਕ ਪੁਰਾਣੇ ਨੂੰ ਪੁੱਟਦਾ ਏ
ਰਾਜ ਨਵਾਂ ਮਕਾਨ ਬਨਾਣ ਲੱਗਾ

ਹਕੁਮਤ ਨਾਲ਼ ਉਹਦੀ ਦੇਖ ਵਿਚ ਬਾਗ਼ਾਂ
ਹੈ ਖ਼ਿਜ਼ਾਂ ਦੀ ਕਿਵੇਂ ਬਹਾਰ ਬਣਦੀ
ਉਜੜ ਗਿਆਂ ਨੂੰ ਵਿਚ ਉਜਾੜਿਆਂ ਦੇ
ਲਾਂਦਾ ਢਿੱਡਲ ਨਹੀਂ ਰੱਬ ਵਸਾਉਣ ਲੱਗਾ

ਹਾਏ ਹਾਏ ਦਿਆਂ ਲੱਜ਼ਤਾਂ ਲੇਨ ਮਹਿਰਮ
ਪਾਵਾਂ ਜਦੋਂ ਕਹਾਣੀ ਦਿਲ ਦੇ ਦਰਦ ਦੀ ਮੈਂ
ਰੋਂਦੇ ਝੂਲਦੇ ਨੇ ਵਸੋਂ ਬਾਹਰ ਹੁੰਦੇ
ਯਾਰ ਸੁਣਨ ਲੱਗੇ ਮੈਂ ਸੁਣਾਉਣ ਲੱਗਾ

ਢਾ ਕੇ ਚੱਕ ਕੇ ਰੱਖ ਦਰਦਮੰਦ ਅੱਖਰ
ਮੈਨੂੰ ਝੂਲਦਾ ਦੇਖ ਕੇ ਇੰਝ ਝੋਲੇ
ਬਾਗ਼ ਵਿਚ ਫ਼ਜਰੇ ਜਿਵੇਂ ਫ੍ਫੱਲ ਝੱਲੇ
ਕੁੱਛੜ ਚੱਕ ਤ੍ਰੇਲ ਵਰਾਉਣ ਲੱਗਾ

ਮੇਰੀ ਮੰਗਤੀ ਨਿਗਾਹ ਦੇ ਵਿਚ ਪੱਲੇ
ਦਾਤਾ ਪਾ ਕੁੱਝ ਖ਼ੈਰ ਤਸੱਲੀਆਂ ਦੀ
ਭੁੱਖਾ ਤੇਰੇ ਦਿਲਾਸੇ ਦਾ ਫੇਰ ਮੁੜ ਕੇ
ਹਾਂ ਮੈਂ ਤੇਰੇ ਦਰ ਤੇ ਆਨ ਜਾਣ ਲੱਗਾ

ਬੇ ਉਮੀਦ ਕਰਕੇ ਬੂਹੇ ਆਪਣੇ ਤੋਂ
ਖ਼ਾਲੀ ਟੋਰਨਾ ਸਖ਼ੀ ਦਾ ਕੰਮ ਨਾਹੀਂ
ਮੰਗਤਾ ਆਪਣੇ ਬੂਹੇ ਦਾ ਜਦੋਂ ਕੋਈ
ਹੋਵੇ ਨਾਲ਼ ਚੁਗਾਠ ਦੇ ਆਨ ਲੱਗਾ

ਪੈਂਦੀ ਜੱਗ ਜਹਾਨ ਦੇ ਵਿਚ ਸਿੱਖ਼ਿਆ
ਸੰਨੀ ਧੁੰਮ ਏ ਤੇਰੀਆਂ ਸਖ਼ਾਵਤਾਂ ਦੀ
ਕੇਰੇ ਹੱਥ ਨਾ ਬਕਲੋਂ ਬਾਹਰ ਕੱਢਣ
ਸਖ਼ੀ ਨਹੀਂ ਝੁਕਦਾ ਖ਼ੈਰ ਪਾਉਣ ਲੱਗਾ

ਭਰ ਭੜੋਲੀਆਂ ਨੇ ਹਾਜਤਮਨਦ ਜਾਂਦੇ
ਖ਼ੈਰ ਮੰਗਦੇ ਤੇਰੇ ਖ਼ਜ਼ਾਨਿਆਂ ਦੀ
ਸੰਦਾਂ ਨਿੱਤ ਇਹੋ ਸਾਰੇ ਆਖਦੇ ਨੇ
ਵਹਿੰਦਾ ਨਹੀਂ ਤੋਂ ਮਾਲ ਲੁਟਾਉਣ ਲੱਗਾ

ਤੇਰੇ ਦਰ ਬਾਝੋਂ ਮਿਲਦੀ ਢੋਈ ਨਹੀਂ
ਦਰ ਬਦਰ ਹੋ ਕੇ ਬੜਾ ਦੇਖਿਆ ਏ
ਕਦਰ ਕਿਸੇ ਦਾ ਕੀ ਇਹ ਵਿਗਾੜ ਸਕੇ
ਹੋਵੇਂ ਜਿਹਦੀ ਤੂੰ ਆਪ ਬਣਾਉਣ ਵਾਲਾ

ਰਿਹਾ ਮੁੱਢ ਤੋਂ ਤੇਰਾ ਦਰਬਾਰ ਆਲੀ
ਮੰਗਤੇ ਰਹੇ ਸੁਲਤਾਨ ਫ਼ਕੀਰ ਤੇਰੇ
ਖ਼ਾਲੀ ਗਿਆ ਨਾ ਜਿਵੇਂ ਕੋਈ ਅੱਜ ਤੋੜੀਂ
ਮੈਂ ਵੀ ਨਹੀਂ ਖ਼ਾਲੀ ਦਰ ਤੋਂ ਜਾਣ ਲੱਗਾ