ਹੈ ਸੀ ਜਿਸ ਮਸਤਾਨੇ ਦਾ ਮੀਕਦਾ ਮੁਕਾਮ ਗ਼ਜ਼ਲ ਦਾ

ਹੈ ਸੀ ਜਿਸ ਮਸਤਾਨੇ ਦਾ ਮੀਕਦਾ ਮੁਕਾਮ ਗ਼ਜ਼ਲ ਦਾ
ਭਰਾ ਭਰਾਇਆ ਟੁੱਟ ਗਿਆ ਏ ਰਨਦੋ ਜਾਮ ਗ਼ਜ਼ਲ ਦਾ

ਦਿਸਦੀ ਪੈਰ ਫ਼ਜ਼ਲ ਬਣ ਅੱਜ ਨਾ ਟੂਰ ਇਹਦੀ ਮਸਤਾਨੀ
ਖੁਸ ਗਿਆ ਏ ਅੱਜ ਗ਼ਜ਼ਲ ਥੀਂ ਮਸਤ ਖ਼ਰਾਮ ਗ਼ਜ਼ਲ ਦਾ

ਟੱਕਰਾਂ ਮਾਰੇ ਪੈਰ ਬਣਾ ਪਈ ਸੋਚ ਨਮਾਜ਼ ਕੁਵੇਲੇ
ਖ਼ਾਲੀ ਛੱਡ ਕੇ ਸਫ਼ ਗ਼ਜ਼ਲਾਂ ਦੀ ਗਿਆ ਇਮਾਮ ਗ਼ਜ਼ਲ ਦਾ

ਅੱਖਾਂ ਮਲ ਮਿਲ ਵਹਿੰਦੇ ਨੇ ਪਏ ਫ਼ਲਕ ਗ਼ਜ਼ਲ ਦੇ ਤਾਰੇ
ਡੱਬ ਗਿਆ ਵਿਚ ਨੂਰੀ ਸਾਗਰ ਮਾਹ ਤਮਾਮ ਗ਼ਜ਼ਲ ਦਾ

ਦੱਸੇ ਸੋਹਣੀਆਂ ਵਿਚ ਨਾ ਸੁਣ ਕੇ ਅੱਜ ਉਹ ਭਾਜੜ ਪੈਂਦੀ
ਨਾ ਉਹ ਰੰਗ ਗ਼ਜ਼ਲ ਦਾ ਨਾ ਉਹ ਅਸਰ ਕਲਾਮ ਗ਼ਜ਼ਲ ਦਾ

ਹੱਸ ਹੱਸ ਸੋਹਣੇ ਰੋਸੇ ਉਹਨੂੰ ਹੈਸਨ ਆਪ ਮਨਾਂਦੇ
ਲਾਂਦਾ ਫ਼ਜ਼ਲ ਜਦੋਂ ਸੀ ਥਾਂ ਸਿਰ ਕੋਈ ਦਾਮ ਗ਼ਜ਼ਲ ਦਾ

ਡਿੱਠਾ ਇਸ਼ਕ ਨਾ ਨਾਲ਼ ਗ਼ਜ਼ਲ ਦੇ ਅੱਜ ਫਿਰਦਾ ਵਿਚ ਰਾਹਾਂ
ਕਰੇ ਕਬੂਲ ਨਾ ਭੜਕ ਹੁਸਨ ਦੀ ਅਦਬ ਸਲਾਮ ਗ਼ਜ਼ਲ ਦਾ

ਗਮੀਆਂ ਉਡਦੀ ਧੂੜ ਦੇ ਅੰਦਰ ਜ਼ੁਲਫ਼ ਗ਼ਜ਼ਲ ਦੀਆਂ ਲਿਸ਼ਕਾਂ
ਡੱਬਾ ਵਿਚ ਹਨੇਰੀਆਂ ਦੱਸੇ ਮੁਖੜਾ ਸ਼ਾਮ ਗ਼ਜ਼ਲ ਦਾ

ਵਿਜੇ ਬੂਹੇ ਅੱਜ ਗ਼ਜ਼ਲ ਦੇ ਪੇ ਵਿਚ ਡੂੰਘੀਆਂ ਸੋਚਾਂ
ਦੱਸੇ ਪਿਆ ਉਦਾਸ ਵਿਚਾਰਾ ਚਿਹਰਾ ਬਾਮ ਗ਼ਜ਼ਲ ਦਾ

ਖੂਹ ਲਈ ਕਿਸ ਖ਼ੂੰਖ਼ਾਰ ਇਹਦੇ ਤੋਂ ਅੱਜ ਤਲਵਾਰ ਗ਼ਜ਼ਲ ਦੀ
ਅੱਡੀਆਂ ਚੱਕ ਚੱਕ ਵੇਖੇ ਖ਼ਾਲੀ ਮੂੰਹ ਨਿਆਮ ਗ਼ਜ਼ਲ ਦਾ

ਟੁੱਟੇ ਸਾਜ਼ ਗ਼ਜ਼ਲ ਦੇ ਨਾਲ਼ ਐਮਕੇ ਰਾਜ਼ ਗ਼ਜ਼ਲ ਦੇ
ਦੱਸਦਾ ਏ ਪਿਆ ਜੋ ਕੁੱਝ ਹੋਸੀ ਹਨ ਅੰਜਾਮ ਗ਼ਜ਼ਲ ਦਾ

ਮੰਗਦਾ ਗਿਆ ਏ ਫ਼ਜ਼ਲ ਵੀ ਸਾਥੀ ਗ਼ਜ਼ਲਗ਼ੋਆਂ ਦੀਆਂ ਖ਼ੈਰਾਂ
ਲਾ ਗਿਆ ਏ ਕੁੱਝ ਯਾਰਾਂ ਤੇ ਉਹ ਆਪ ਇਲਜ਼ਾਮ ਗ਼ਜ਼ਲ ਦਾ

ਸੋਜ਼ ਗ਼ਜ਼ਲ ਦੇ ਤਾਅ ਵਿਚ ਤਪਦਾ ਗਿਆ ਗ਼ਜ਼ਾਲ ਪਯਾਮੀ
ਦੀਵੇ ਕੌਣ ਸਮੇਂ ਨੂੰ ਦੱਸੋ ਹੁਣ ਪੈਗ਼ਾਮ ਗ਼ਜ਼ਲ ਦਾ

ਨਾਲ਼ 'ਫ਼ਕੀਰ' ਅਸਾਡੇ ਹੁਣ ਨਹੀਂ ਫ਼ਜ਼ਲ ਕਦੀ ਰਲ਼ ਬਹਿਣਾ
ਬਾਝ ਉਹਦੇ ਪਏ ਅਸੀਂ ਕਰਾਂਗੇ ਨਾਂ ਬਦਨਾਮ ਗ਼ਜ਼ਲ ਦਾ