ਕਿੱਥੇ ਤੇਰਾ ਕਿਆਮ ਨਹੀਂ ਕਿੱਥੇ ਤੇਰਾ ਮੁਕਾਮ ਨਹੀਂ

ਕਿੱਥੇ ਤੇਰਾ ਕਿਆਮ ਨਹੀਂ ਕਿੱਥੇ ਤੇਰਾ ਮੁਕਾਮ ਨਹੀਂ
ਮੰਜ਼ਿਲਾਂ ਤੇਰੇ ਰਾਹ ਦੀਆਂ ਰੋਮ ਨਹੀਂ ਕਿ ਸ਼ਾਮ ਨਹੀਂ

ਵਸਦਾ ਸਦਾ ਏ ਵੇਖਿਆ ਤੇਰੇ ਹਰਮ ਦਾ ਮੈਅਕਦਾ
ਸਾਕੀ ਨਹੀਂ ਕਿ ਮਦ ਨਹੀਂ ਸੁਰਾਹੀ ਨਹੀਂ ਕਿ ਜਾਮ ਨਹੀਂ

ਨਾ ਥੂਹ ਏ ਤੇਰਾ ਸ਼ਿਕਾਰ ਯੇ ਨਾ ਥੂਹ ਏ ਤੇਰੇ ਸ਼ਿਕਾਰ ਦਾ
ਉਹਦੀ ਕਿੱਥੇ ਕੋਈ ਟੇਕ ਨਹੀਂ ਤੇਰਾ ਕਿੱਥੇ ਇੰਤਜ਼ਾਮ ਨਹੀਂ

ਰਾਵੀ, ਬਿਆਸ ਨੂੰ ਵੇਖੀਆਂ ਦੱਸਦੇ ਨੇ ਦਜਲਾ ਫ਼ਰਾਤ ਪਏ
ਉਹੋ ਜਿਹੀ ਕਰਬਲਾ ਤੇ ਹੈ ਜੇ ਕਰ ਹੁਸੈਨ ਇਮਾਮ ਨਹੀਂ

ਉਦੋਂ ਵੀ ਲਾ ਦੀ ਤੇਗ਼ ਸੀ ਰਹਿੰਦੀ ਤੇਰੇ ਨਿਆਮ ਵਿਚ
ਹਨ ਵੀ ਤੇ ਲਾ ਦੀ ਤੇਗ਼ ਤੋਂ ਖ਼ਾਲੀ ਤੇਰਾ ਨਿਆਮ ਨਹੀਂ

ਧੱਕਾ ਕਿਸੇ ਦੇ ਨਾਲ਼ ਵੀ ਕਰਨਾ ਨਹੀਂ ਰਵਾਂ ਕਦੀ
ਉਦੋਂ ਵੀ ਸੀ ਜੇ ਹਰਾਮ ਇਹ ਹੁਣ ਵੀ ਕਦੋਂ ਹਰਾਮ ਨਹੀਂ

ਕਾਅਬਾ ਗਵਾਹ ਏ ਹੁਣ ਨਹੀਂ ਮੇਰੀ ਬੁੱਤਾਂ ਦੀ ਵਾਕਫ਼ੀ
ਮੇਰੀ ਇਨ੍ਹਾਂ ਦੀ ਮੁੱਦਤਾਂ ਤੋਂ ਸਲਾਮ ਨਹੀਂ ਕਲਾਮ ਨਹੀਂ

ਹੱਦ ਨਹੀਂ ਆਜ਼ਾਦੀਆਂ ਦੀ ਜਦੋਂ ਤੋਰਦੀ 'ਫ਼ਕੀਰ
ਅੱਗੇ ਨੇ ਹੋਰ ਮੰਜ਼ਿਲਾਂ ਅਜੇ ਤੇਰਾ ਮੁਕਾਮ ਨਹੀਂ