ਹੋਇਆ ਨਾਅਤ ਮੇਰੀ ਦਾ ਏ ਅੱਜ ਮਤਲਾ

ਹੋਇਆ ਨਾਅਤ ਮੇਰੀ ਦਾ ਏ ਅੱਜ ਮਤਲਾ
ਸੁਖ਼ਨੂਰਾਂ ਦੇ ਦਿੱਲੀ ਸਾਮਾਨ ਜੋਗਾ
ਜਿਹੜਾ ਕਣ ਦੀ ਲਹਿਰ ਵਿਚ ਆਖਿਆ ਸੀ
ਮਤਲਾ ਆਪਣੇ ਰੱਬ ਰਹਿਮਾਨ ਜੋਗਾ

ਬਾਰਗਾਹ ਵਿਚ ਉਨ੍ਹਾਂ ਦੇ ਜ਼ਿਕਰ ਬਾਝੋਂ
ਹਿੰਦੀ ਨਜ਼ਰ ਮਨਜ਼ੂਰ ਨਮਾਜ਼ ਦੀ ਨਹੀਂ
ਜ਼ਾਤ ਉਹ ਦਰੂਦ ਸਲਾਮ ਜੋਗੀ
ਨਾਂ ਉਨ੍ਹਾਂ ਦਾ ਵਿਰਦ ਜ਼ਬਾਨ ਜੋਗਾ

ਝੱਖੜ ਵਾਂਗਰਾਂ ਕਾਬੇ ਤੇ ਚੜ੍ਹੀ ਜਿਸ ਦਮ
ਫ਼ੌਜ ਸ਼ਿਰਕ ਦੇ ਕਾਲੀਆਂ ਬੱਦਲਾਂ ਦੀ
ਰੱਬੋਂ ਵੱਜਿਆ ਜ਼ੁਲਮਤ ਦੇ ਵਿਚ ਸੀਨੇ
ਰਹਿੰਦਾ ਆਖ਼ਰੀ ਤੀਰ ਕਮਾਨ ਜੋਗਾ

ਬਾਗ਼ ਹਰਮ ਵਿਚ ਇਕੋ ਬਹਾਰ ਆਈ
ਕੀਤਾ ਸਦਾਬਹਾਰ ਸ਼ਿੰਗਾਰ ਜਿਹਨੇ
ਸਾਵੇ ਬਾਗ਼ ਬੀਤਲਾ ਦੇ ਵਿਚ ਇਕੋ
ਖਿੜਿਆ ਫ੍ਫੱਲ ਨਾ ਕਦੀ ਕਰ ਮਾਨ ਜੋਗਾ

ਖੁੱਲ੍ਹੇ ਵੇਖ ਮਾਜ਼ਾਗ਼ ਦੇ ਨੈਣ ਉਹਦੇ
ਮਿੱਟੀ ਅੱਖ ਜੇ ਜਾਨ ਜਹਾਨ ਖੋਲ੍ਹੀ
ਆਇਆ ਮੁਰਦਾ ਜਹਾਨ ਦੇ ਵਿਚ ਜਦ ਉਹ
ਬਣ ਕੇ ਜਾਣ ਦਾ ਪੱਜ ਜਹਾਨ ਜੋਗਾ

ਨਿਕਲ ਲਾਟ ਹਿਰਾ ਦੀ ਕਾਨ ਵਿਚੋਂ
ਸੀਨੇ ਸਾੜ ਗਈ ਖਾਈਆਂ ਹਨੇਰੀਆਂ ਦੇ
ਚਮਕਾਂ ਮਾਰਦਾ ਨੂਰ ਫ਼ਾਰਾਨ ਵਾਲਾ
ਚਾਨਣ ਬਣ ਗਿਆ ਸਾਰੇ ਜਹਾਨ ਜੋਗਾ

ਅਜ਼ਮਤ ਉਨ੍ਹਾਂ ਦੇ ਹਲਮ ਸਲੋਕ ਦੀ ਨੇ
ਮੇਰੇ ਸ਼ਿਅਰ ਨੂੰ ਇੱਜ਼ਤ 'ਫ਼ਕੀਰ' ਬਖ਼ਸ਼ੀ
ਕਰਮਾਂ ਨਾਲ਼ ਮੁਹੰਮਦ ਦੇ ਨਾਂ ਮਿਲਿਆ
ਮੈਨੂੰ ਆਪਣੇ ਸ਼ਿਅਰ ਸੁਜਾਨ ਜੋਗਾ