ਮੌਲਾ ਖ਼ੁਦਾ ਦੇ ਨੂਰਦੀ ਨੂਰੀ ਜ਼ਿਆਅ ਤੁਸੀਂ

ਮੌਲਾ ਖ਼ੁਦਾ ਦੇ ਨੂਰਦੀ ਨੂਰੀ ਜ਼ਿਆਅ ਤੁਸੀਂ
ਪਿੱਛੋਂ ਖ਼ੁਦਾ ਦੇ ਹੋ ਤੁਸੀਂ ਜੇ ਨਹੀਂ ਖ਼ੁਦਾ ਤੁਸੀਂ

ਮਸਤੀ ਏ ਜਿਹਦੇ ਮੱਦ ਦੀ ਤੌਹੀਦ ਦਾ ਸਰਵਰ
ਫ਼ਿਤਰਤ ਦੇ ਵਾਣਿਕਪਨ ਦੀ ਹੋ ਵਾਣਿਕੀ ਅਦਾ ਤੁਸੀਂ

ਰਾਹ ਵਿਚ ਤੁਸਾਂ ਦੇ ਮਿਲਦੀਆਂ ਅੱਗੋਂ ਦੀ ਮੰਜ਼ਿਲਾਂ
ਰਾਹ ਬਰ ਬਣਨ, ਬਣੂੰ ਜਿਨ੍ਹਾਂ ਦੇ ਰਹਿਨੁਮਾ ਤੁਸੀਂ

ਰਸਤੇ ਵਿਖਾਈ ਸ਼ਰ ਨੂੰ ਤੁਸਾਂ ਖ਼ੈਰ ਦੇ ਹਮੇਸ਼
ਕਰਦੇ ਹੋ ਬੁਰੀਆਂ ਨਾਲ਼ ਹਮੇਸ਼ਾ ਭਲਾ ਤੁਸੀਂ

ਦਿੰਦੇ ਹੋ ਬਦਲਾ ਜ਼ੁਲਮ ਦੇ ਬਾਹਰੋ ਨੂੰ ਹਲਮ ਦਾ,
ਕਰਦੇ ਹੋ ਬਦਜ਼ਬਾਨ ਲਈ ਮੌਲਾ ਦੁਆ ਤੁਸੀਂ

ਖ਼ੁਸ਼ੀਆਂ ਬਣਾਉਂਦੇ ਹੋ ਗ਼ਮਾਂ ਮਾਰੀਆਂ ਦੇ ਦਰਦ,
ਲੈਂਦੇ ਹੋ ਦੁੱਖ ਦੁਖੀਆਂ ਦੇ ਸਾਰੇ ਵੰਡਾ ਤੁਸੀਂ

ਚੜ੍ਹਦੇ ਹੜਾਂ ਦੇ ਜ਼ੋਰ ਦੀ ਚੜ੍ਹਤਲ ਤਰੋੜ ਕੇ,
ਦਿੰਦੇ ਹੋ ਬੇੜੇ ਡੋਲਦੇ ਨੂੰ ਪਾਰਲਾ ਤੁਸੀਂ

ਹੱਲ ਮੁਸ਼ਕਿਲਾਂ ਦੇ ਕੁੱਲ ਨੇ ਕੀਤੇ ਜਨਾਬ ਦੇ
ਮੂਲਾ ਤੁਸੀਂ ਜਹਾਨ ਦੇ ਮੁਸ਼ਕਿਲ ਕਿਸ਼ਾ ਤੁਸੀਂ

ਕਰਦੇ ਉਸ ਆਦਮੀ ਤੇ ਫ਼ਰਿਸ਼ਤੇ ਵੀ ਹਸਦ ਨੇ
ਜਿਸ ਆਦਮੀ ਨੂੰ ਦਿੰਦੇ ਹੋ ਬੰਦਾ ਬਣਾ ਤੁਸੀਂ

ਸੁਲਤਾਨ ਕਰਨ ਮਾਨ ਤੁਹਾਡੀ ਗਦਾਈ ਦਾ
ਟੂ ਰੂੰ ਬਣਾ ਕੇ ਬਾਦਸ਼ਾਹ ਆਏ ਗੁੱਦਾ ਤੁਸੀਂ

ਝੁਕਿਆ ਫ਼ਲਕ ਜ਼ਮੀਨ ਤੇ ਰਹੇ ਤਾਰਿਆਂ ਸਮੇਤ
ਆਂਦੇ ਹੋ ਪਰਤ ਪਲ ਵਿਚ ਅਰਸ਼ਾਂ ਤੇ ਜਾ ਤੁਸੀਂ

ਵਸਦੇ ਧੁਰੋਂ ਪਏ ਵਿਚ ਉਜਾੜਾਂ ਦੇ ਸ਼ਹਿਰ ਨੇ
ਪਾਵੋ ਇਨ੍ਹਾਂ ਤੇ ਝਾਤ ਜੇ ਕਾਰੇ ਕਜ਼ਾਅ ਤੁਸੀਂ

ਵਿੱਤ ਬਖ਼ਸ਼ਦੇ ਹੋ ਪਾਣੀ ਦੇ ਕਤਰੇ ਨੂੰ ਬਹਿਰ ਦਾ
ਦਿੰਦੇ ਓ ਕਦੀ ਜ਼ਰੇ ਨੂੰ ਸੂਰਜ ਬਣਾ ਤੁਸੀਂ

ਸਭ ਨਾਲ਼ ਕੀਤੀਆਂ ਨੇ ਰਵਾਦਾਰੀਆਂ ਤੁਸੀਂ
ਨਹੀਂ ਗੱਲ ਕਰਦੇ ਕੋਈ ਕਦੀ ਨਾਰਿਵਾ ਤੁਸੀਂ

ਦਿੰਦਾ ਏ ਕੰਮ ਉਹ ਕਿਲ੍ਹਾਬੰਦੀ ਦੇ ਕੋਟ ਦਾ
ਮਕੜੀ ਨੂੰ ਜੇ ਕਿਤੇ ਲਵੋ ਜਾਲ਼ਾ ਤਣਾ ਤੁਸੀਂ

ਛਿੜਦਾ ਏ ਰਾਗ ਦਰਦ ਮੁਹੱਬਤ ਦੇ ਸਾਜ਼ ਦਾ
ਤਾਰਾਂ ਉਹ ਦਿੱਲ ਦੀਆਂ ਜਦੋਂ ਦਿੰਦੇ ਹਿਲਾ ਤੁਸੀਂ

ਕਰ ਪਾਰ ਲਾਓ ਨੂਰ ਦੇ ਪਤਨ ਤੇ ਬੇੜੀਆਂ
ਜ਼ੁਲਮਤ ਦੇ ਬਹਿਰ ਦੇ ਹੋ ਉਸੇ ਨਾ ਖ਼ੁਦਾ ਤੁਸੀਂ

ਸਾਇਆ ਕੋਈ ਨਾ ਆਪਣੇ ਕਾਮਤ ਦਾ ਹੁੰਦੀਆਂ
ਰਹਿਮਤ ਦੇ ਸਾਇਬਾਨ ਹੋ ਵਿਚ ਦੂਸਰਾ ਤੁਸੀਂ

ਜਿੰਦੇ ਨੇ ਮਰਦੇ ਐਸਾ ਮਸੀਹ ਦੇ ਦੰਮੋਂ ਫ਼ਕੀਰ
ਐਸਾ ਮਰੇ ਤੇ ਲੈਂਦੇ ਹੋ ਉਹਨੂੰ ਜੀਵਾ ਤੁਸੀਂ