इशक़ रसूल

ਖ਼ੁਆਜਾ ਫ਼ਰਦ ਫ਼ਕੀਰ

ਯਾ ਜਾਮਿਅ ਉਸ ਦਾ ਨਾਮ ਹੈ,ਸਾਨੂੰ ਨਾਲ਼ ਉਸੇ ਦੇ ਕਾਮ ਹੈ
ਸਾਡਾ ਜ਼ਾਮਨ ਨਬੀ(ਸਲ.) ਰਸੂਲ ਹੈ, ਜੋ ਅੱਲ੍ਹਾ ਦਾ ਮਹਿਬੂਬ ਹੈ

ਜੋ ਫ਼ਿਰਦਾ ਸ਼ਾਫ਼ਾ ਅਸਾਂ ਦਾ,ਮੈਂ ਗੋਲੀ ਉਸ ਸਰਦਾਰ ਦੀ
ਤੈਨੂੰ ਫ਼ਰਦ ਫ਼ਕੀਰਾ ਕਹੇ ਰਹੀ, ਨਿੱਤ ਕਹਿ ਕਹਿ ਹਟ ਕੇ ਬਹਿ ਰਹੀ

ਕਰ ਤੌਬਾ ਇਸ਼ਕ ਮਿਜ਼ਾਜ਼ ਥੀਂ,ਪੜ੍ਹ ਸਬਕ ਹਕਾਨੀ ਰਾਜ਼ ਥੀਂ
ਤੂੰ ਬਾਜ਼ ਨਾ ਆਵੇਂ ਗ਼ਾਫ਼ਲਾ, ਮੈਂ ਥੱਕੀ ਰੋਜ਼ ਪੁਕਾਰਦੀ

ਹੁਣ ਰਾਹ ਸ਼ਰੀਅਤ ਚੱਲ ਤੂੰ, ਕਰ ਸੈਰ ਤਰੀਕਤ ਵੱਲ ਤੋਂ
ਕੋਈ ਸਮਝ ਹਕੀਕਤ ਗੱਲ ਤੋਂ,ਫਿਰ ਮਾਰਫ਼ਤੋਂ ਲੈ ਫੁੱਲ ਤੋਂ

ਕੀ ਕਰ ਨਾਈਂ ਗੱਲਾਂ ਕੱਚੀਆਂ, ਤੈਨੂੰ ਮੌਤ ਨਾ ਪਲਕ ਵਿਸਾਰਦੀ
ਏਸ ਅਸ਼ਕੇ ਬਹੁਤ ਸਤਾਇਆ, ਸਾਨੂੰ ਕੁਝ ਸਿਰ ਪੈਰ ਨਾ ਆਇਆ

ਜੋ ਚਾਹੇ ਰੱਬ ਕਰ ਆਉਂਦਾ, ਸਾਨੂੰ ਅੰਤ ਨਾ ਕੋਈ ਆਉਂਦਾ
ਉਹ ਦਿਲਬਰ ਸੱਚਾ ਕੱਲ ਦਾ, ਮੈਂ ਝੂਠੀ ਲਾਫ਼ਾਂ ਮਾਰਦੀ

ਰਹੋ ਫ਼ਰਦ ਫ਼ਕੀਰਾ ਫ਼ਰਦ ਹੋ, ਇਸ ਰਾਹ ਸੋਹਣੇ ਦੀ ਗਰਦ ਹੋ
ਕਿਹੋ ਕਲਮਾ ਨਬੀ ਕਰੀਮ(ਸਲ.) ਦਾ, ਇਸ ਆਲੀਸ਼ਾਨ ਅਜ਼ੀਮ ਦਾ

ਜਿਸ ਉੱਮਤ ਨੂੰ ਬਖਸ਼ਾ ਵਿੰਨ੍ਹ, ਕਰ ਅਰਜ਼ ਜਨਾਬ ਗ਼ੱਫ਼ਾਰ ਦੀ

Read this poem in Romanor شاہ مُکھی

ਖ਼ੁਆਜਾ ਫ਼ਰਦ ਫ਼ਕੀਰ ਦੀ ਹੋਰ ਕਵਿਤਾ