ਅੱਗੋਂ ਜੇਠ ਮਹੀਨਾ ਆਇਆ
ਤੁਸਾਂ ਚਿੱਤ ਕਿੱਤੇ ਵੱਲ ਲਾਇਆ

ਘਰ ਅੰਬ ਤੇ ਦਾਖਾਂ ਪੱਕਿਆ
ਮੈਂ ਰੱਖ ਦੂਤਾਂ ਥੀਂ ਥੱਕੀਆਂ

ਜੇ ਮਾਲੀ ਮੂਲ ਨਾ ਬਾਹੂ ੜੇ
ਕੌਣ ਰਾਖੀ ਕਰੇ ਬਹੁਤ ਅਨਾਰ ਦੀ

ਮੇਰਾ ਜੋਬਨ ਬਹੁਤ ਉਤਾਵਲਾ
ਉਹ ਨੋਸ਼ਾ ਫਿਰਦਾ ਬਾਵਲਾ

ਮੇਰਾ ਸੀਨਾ ਸੋਲਾਂ ਸੱਲਿਆ
ਜੋ ਆਇਆ ਸਿਰ ਤੇ ਝੱਲਿਆ

ਕੁੱਝ ਮਿਹਰ ਨਹੀਂ ਦਿਲ ਯਾਰ ਦੇ
ਸਾਨੂੰ ਗੁਝੀ ਆਤਿਸ਼ ਸਾੜਦੀ

ਮੈਨੂੰ ਸਬਰ ਕਰਾਰ ਨਾ ਆਉਂਦਾ
ਨਹੀਂ ਖ਼ਾਲੀ ਵੇੜ੍ਹਾ ਭਾਵੰਦਾ

ਨਿੱਤ ਸਾੜਨ ਨੂੰ ਅੱਗ ਲੁਝਦੀ
ਇਹ ਪਾਣੀ ਨਾਲ਼ ਨਾ ਬੁਝਦੀ

ਕੁਝ ਧੂੰ ਨਾ ਬਾਹਰ ਨਿਕਲੇ
ਕਿਆਖ਼ੋਬੀ ਹੈ ਇਸ ਨਾਰ ਦੀ

ਮੈਨੂੰ ਉੱਠਣ ਬਹਿਣ ਨਾ ਸਜਦੀ
ਮੇਰਾ ਅੰਦਰ ਬਲਿ ਬਲਿ ਬੁਝਦਾ

ਕਦੀ ਖੂਹ ਬੇ ਅੰਦਰ ਆਉਂਦਾ
ਫੇਰ ਜਾਗਦਿਆਂ ਅੱਠ ਜਾਵੰਦਾ

ਮੈਂ ਵਾਂਗ ਜ਼ਲੈਖ਼ਾ ਪੁੱਛਦੀ
ਗੱਲ ਯੂਸੁਫ਼(ਸਲ.) ਮਿਸਰ ਬਾਜ਼ਾਰ ਦੀ