ਹੁਣ ਪੋਹ ਅਸਾਂ ਕੀ ਆਖਦਾ
ਸਾਨੂੰ ਰੋਜ਼ ਬਰੋਜ਼ ਸੁਲਾ ਖ਼ੁਦਾ

ਅੱਗੋਂ ਪਾਲੇ ਆਏ ਗਜ ਕੇ
ਨਾਲੇ ਬਰਫ਼ਾਂ ਪਈਆਂ ਰੱਜ ਕੇ

ਸਭ ਜੰਗਲੀਂ ਪਰਬਤ ਜਾ ਲੁਕੇ
ਵਾ ਵਗੇ ਸ਼ੋਰ ਘੂ ਘਾਰ ਦੀ

ਮੈਂ ਰੋ ਰੋ ਹਾਲ ਸੁਣਾ ਰਹੀ
ਹੁਣ ਜਿੰਦ ਤਲ਼ੀ ਤੇ ਆ ਰਹੀ

ਇਹ ਦਰਦ ਵਿਛੋੜਾ ਯਾਰ ਦਾ
ਮੈਨੂੰ ਕੀਕਰ ਵੱਲ ਵੱਲ ਮਾਰਦਾ

ਉਹ ਫੇਰ ਕੀ ਕੁਰਸੀ ਆਏ ਕੇ
ਜਾਂ ਵਜੇ ਚੋਟ ਨਿਗਾਰ ਦੀ

ਕਈ ਕੱਠੇ ਦਰਦ ਫ਼ਿਰਾਕ ਦੇ
ਜੋ ਜੰਗਲ਼ ਜੂਹੇ ਝਾਕਦੇ

ਇਹ ਸਰਦੀ ਦਰਦ ਫ਼ਿਰਾਕ ਦੀ
ਜਿੰਦ ਕੋਹੇ ਮੈਂ ਗ਼ਮਨਾਕ ਦੀ

ਕਦੀਂ ਸੁਣੀਂ ਦੁਆ ਪਿਆਰਿਆ
ਮੈਂ ਆਜ਼ਿਜ਼ ਔਗਣਹਾਰ ਦੀ

ਕੋਈ ਆਖੇ ਜਾ ਮਹਿਤਾਬ ਨੂੰ
ਕੀ ਕੇਤੂ ਫ਼ਰਦ ਬੇਤਾਬ ਨੂੰ

ਤੇਰੀ ਤਾਬ ਤਾਬੀਰ ਨਾ ਤਾਬ ਹੈ
ਦੇਣਾ ਸੁਖ ਰਾਤੀਂ ਖ਼ਾਬ ਹੈ

ਹੁਣ ਕੀਕਰ ਮਿਲਸਾਂ ਜਾਏ ਕੇ
ਮੈਨੂੰ ਤਾਕਤ ਨਹੀਂ ਰਫ਼ਤਾਰ ਦੀ