ਹੱਕ ਹੱਕ ਰਾਤ ਤੇ ਸ਼ਾਮ ਵੇ ਢੋਲਾ

ਹੱਕ ਹੱਕ ਰਾਤ ਤੇ ਸ਼ਾਮ ਵੇ ਢੋਲਾ
ਤੀਇਂ ਸੋਹਣੇ ਦੇ ਨਾਮ ਦੇ ਢੋਲਾ

ਤੇਰੇ ਬਾਝ ਅਰਾਮ ਵੇ ਢੋਲਾ
ਸਾਥੋਂ ਮੂਲ ਹਰਾਮ ਵੇ ਢੋਲਾ

ਦਿਲ ਸਾਡਾ ਦਰਬਾਰਾਂ ਵਰਗਾ
ਨਾਂ ਲਾਵੀਂ ਇਲਜ਼ਾਮ ਵੇ ਢੋਲਾ

ਤੇਰੇ ਬਾਝ ਇਹ ਵਸਦੀ ਨਗਰੀ
ਸਾਨੂੰ ਦੱਸਦੀ ਲਾਮ ਵੇ ਢੋਲਾ

ਤੂੰ ਵੀ ਤੇ ਏਸ ਜੱਗ ਤੇ ਹੋਇਆ
ਸਾਥੋਂ ਵੱਧ ਬਦਨਾਮ ਵੇ ਢੋਲਾ

ਸੁਬ੍ਹਾ ਸਵੇਰ ਦਾ ਵਾਅਦਾ ਕਰ ਕੇ
ਕਰ ਛੱਡੀ ਵੇ ਸ਼ਾਮ ਵੇ ਢੋਲਾ

ਸਾਨੂੰ ਅੱਜ ਵੀ ਤੇਰਾ ਕਰ ਕੇ
ਲੋਕੀ ਕਰਨ ਸਲਾਮ ਵੇ ਢੋਲਾ

ਪਿਆਰ ਦੀ ਪਹਿਲ ਹਮੇਸ਼ਾ ਸੋਹਣੀ
ਬਹੁੰ ਭੈੜਾ ਅੰਜਾਮ ਵੇ ਢੋਲਾ