ਮੈਨੂੰ ਹੋਇਆ ਦਰਦ ਨਿਵੇਕਲਾ

ਮੈਨੂੰ ਹੋਇਆ ਦਰਦ ਨਿਵੇਕਲਾ
ਅੱਖ ਰੋਵੇ ਨਾ
ਅੱਖ ਰੋਵੇ ਨਾ ਅੱਖ ਰੋਵੇ ਨਾ
ਦਿਲ ਹਿੱਸੇ ਨਾ
ਮੇਰਾ ਸ਼ਹਿਰ ਢੋਲ ਗਵਾਚਿਆ
ਕੋਈ ਦੱਸੇ ਨਾ
ਮੈਂ ਔਖੀ ਲੱਭੀ ਚਾਨਣੀ
ਕੋਈ ਖੁੱਸੇ ਨਾ
ਮੇਰੀ ਅੱਗੇ ਜਿੰਦ ਮਲੂਕੜੀ
ਵੱਟ ਕਿਸੇ ਨਾ
ਬਹੁੰ ਔਖੀ ਦਲਦਲ ਇਸ਼ਕ ਦੀ
ਕੋਈ ਫਸੇ ਨਾ
ਮੈਂ ਸਾਰੀ ਉਮਰ ਮੁਨਾਵਣਾ
ਜੇ ਰੱਸੇ ਨਾ
ਹਿੱਕ ਵਾਰੀ ਜੇ ਦਿਲ ਲਾ ਲਵੇ
ਮੁੜ ਨੱਸੇ ਨਾ