ਮੀਚੀ ਅੱਖ ਦੇ ਘੁੰਡ ਤੋਂ ਉਹਲੇ ਸਾਰੇ ਅੰਬਰ ਕੁੱਜੇ

ਮੀਚੀ ਅੱਖ ਦੇ ਘੁੰਡ ਤੋਂ ਉਹਲੇ ਸਾਰੇ ਅੰਬਰ ਕੁੱਜੇ
ਗੁਗਨੀ ਰਾਤ ਦੀ ਸਰਘੀ ਵੇਲੇ ਜ਼ੋਰ ਦੇ ਬਦਲ ਗੁਝੇ

ਆਪਣੇ ਪਰਦੇ ਚੀਰ ਕੇ ਜਾ ਸੂਰਜ ਦੇ ਮਿੱਥੇ ਲੱਗੇ
ਸ਼ੀਸ਼ੇ ਦੇ ਲਿਸ਼ਕਾਰੇ ਵਾਂਗੂੰ ਜਾ ਦੀਵਾਰ ਤੇ ਵਜੇ

ਅੰਨ੍ਹਿਆਂ ਬੋਲੀਆਂ ਮੂਰਖਾਂ ਕੋਲੋਂ ਫ਼ੈਜ਼ ਕਿਸੇ ਕੇਹਾ ਮੰਗਣਾ
ਕਣ ਵੀ ਬੋਲੇ, ਮੂੰਹ ਵੀ ਬੰਦ ਤੇ ਹੱਥ ਜਿਨ੍ਹਾਂ ਦੇ ਬੁਝੇ

ਕੁਦਰਤ ਵੇਖੋ ਕੈਨੂੰ ਫੜ ਲਏ ਵੇਖੋ ਕੈਨੂੰ ਛੱਡੇ
ਤਖ਼ਤੇ ਅਤੇ ਕਿਹੜਾ ਚੜ੍ਹਦਾ ਕਿਹੜਾ ਤਖ਼ਤ ਤੇ ਸੱਜੇ

ਕੁਝ ਵੀ ਕਰ ਲੌ ਰੋੜੀਆਂ ਵਿਚੋਂ ਉੱਗਦੀ ਨਹੀਂ ਹਰਿਆਲੀ
ਗੋਡੀ ਕਰ, ਦੇ ਪਾਣੀ ਭਾਂਵੇਂ ਮਾਲੀ ਲੰਘੇ ਅੱਗੇ

ਖੂਹ ਦੇ ਬਣੇ ਬੈਠੇ ਰਹੇ ਟੁੱਟਦਾਂ ਗੇੜੇ ਗੁਣ ਦੇ ਰਹੇ
ਖੇਤੀ ਵੱਲੇ ਵੇਖ ਕੇ ਫ਼ਰਖ਼ ਡੁੰਗੇ ਖੂਹ ਵਿਚ ਡਿੱਗੇ