ਮਾਏ ਨੀ ਅਸੀਂ ਘਰ ਪਰਦੇਸੀ ਹੋਏ

ਮਾਏ ਨੀ ਅਸੀਂ ਘਰ ਪਰਦੇਸੀ ਹੋਏ
ਪੰਧ ਇਸ਼ਕ ਦਾ ਰੂਪ ਸਵਾਰੀ
ਹਿਜਰ ਦੇ ਟਿੱਬੇ ਟੋਏ
ਸੋਚ ਥਲਾਂ ਵਿਚ ਪੈਰ ਸਾਡੇ
ਸੜ ਸੜ ਕਲਾ ਹੋਏ

ਆਲ ਦੁਆਲੇ ਭਖ਼ਦੀਆਂ ਕੰਦਾਂ
ਛੱਤਾਂ ਚੋਂ ਅੱਗ ਚੋਏ
ਦੂਜੇ ਕੁਨੀਨ ਗੱਲ ਨੀਂ ਕੀਤੀ
ਜੱਗ ਵਿਚ ਹਵੇ-ਏ-ਹੋਏ
ਜਿਸ ਤਨ ਇਸ਼ਕ ਦੀ ਲੱਜ਼ਤ ਚੱਖੀ
ਊਂ ਤਣ ਉਮਰਾਂ ਰੋਏ
ਮਾਏ ਨੀ ਅਸੀਂ ਘਰ ਪਰਦੇਸੀ ਹੋਏ