ਉਨ੍ਹਾਂ ਸ਼ਹਿਰ

ਮੈਂ ਸੂਰਜ ਪਰ ਮੇਰੇ
ਆਲ ਦੁਆਲੇ ਚਾਮ ਚੜਕਾਂ
ਕਿਸ ਨੂੰ ਹੋਣਾ ਦੱਸਾਂ ਉਥੇ
ਕਾਲ਼ਖ ਜੰਮਿਆਂ ਹੱਕਾਂ

ਬਾਜ਼ ਬਣਨ ਦਾ ਸੋਚ ਨਈਂ ਸਕਦੇ
ਇਹ ਗਿਰਝਾਂ ਦੇ ਟੋਲੇ
ਕਸਰਾਂ ਯੱਕੇ ਹੋ ਸਕਦੇ ਨੇਂ
ਰੋਜ਼ ਅਜ਼ਲ ਦੇ ਗੋਲੇ

ਚਾਮ ਚੜਕਾਂ ਦੀ ਵਸਤੀ ਵਿਚ
ਨ੍ਹੇਰਾ ਚਾਨਣ ਹੁੰਦਾ
ਤਾਈਓਂ ਏਸ ਨਗਰ ਦਾ ਸੂਰਜ
ਮੱਥਾ ਫੜ ਕੇ ਰੋਂਦਾ