ਜੋ ਰਹਿੰਦਾ ਸੀ ਅਧੂਰਾ ਕਰ ਲਿਆ ਏ

ਜੋ ਰਹਿੰਦਾ ਸੀ ਅਧੂਰਾ ਕਰ ਲਿਆ ਏ
ਮੈਂ ਅਪਣਾ ਆਪ ਪੂਰਾ ਕਰ ਲਿਆ ਏ

ਤੂੰ ਘੜਿਆ ਸੀ ਬੜੇ ਚਾਹਵਾਂ ਨਾਂ ਜਿਹੜਾ
ਮੈਂ ਬੁੱਤ ਓ ਹੱਥੀਂ ਚੁਰਾ ਕਰ ਲਿਆ ਏ

ਹਯਾਤੀ ਮੈਂ ਦੇ ਚੱਕਰ ਵਿਚ ਗੁਜ਼ਾਰੀ
ਮੈਂ ਤੂੰ ਲਈ ਤਿੰਨ ਤੰਬੂਰਾ ਕਰ ਲਿਆ ਏ

ਸਾਂ ਅੱਧ ਮੋਇਆ ਤੇਰੇ ਮਿਲਣੇ ਤੋਂ ਪਹਿਲਾਂ
ਤੂੰ ਸਾਹਵਾਂ ਨਾਲ਼ ਪੂਰਾ ਕਰ ਲਿਆ ਏ