ਮੈਂ ਹਾਫ਼ਿਜ਼ ਹਾਂ ਤੇਰੇ ਮੁੱਖ ਦਾ

ਮੈਂ ਹਾਫ਼ਿਜ਼ ਹਾਂ ਤੇਰੇ ਮੁੱਖ ਦਾ, ਮੇਰਾ ਦਿਲਸ਼ਾਦ ਰਹਿਣਾ ਏ
ਪਵਿੱਤਰ ਏ ਸਹੀਫ਼ਾ ਯਾਰ ਮੈਨੂੰ ਯਾਦ ਰਹਿਣਾ ਏ
ਮੇਰੀ ਰੋਗ ਰੋਗ ਦੇ ਵਿਚ ਤੇਰੀ ਮੁਹੱਬਤ ਦੀ ਹਲਾਵਤ ਏ
ਮੇਰੇ ਬੁੱਲ੍ਹਾਂ ਤੇ ਹਰ ਵੇਲੇ ਤੇਰੇ ਮੁੱਖ ਦੀ ਤਲਾਵਤ ਏ