ਸਾਡੀ ਚੁੱਪ ਕਰੇਂਦੀ ਵੈਣ ਵੇ

ਸਾਡੀ ਚੁੱਪ ਕਰੇਂਦੀ ਵੈਣ ਵੇ
ਇਹਨੂੰ ਕੌਣ ਸੁਣੀਵੇ
ਅਸੀਂ ਕੂੜ ਹੀਨਰੇ ਟਾਲਦੇ
ਸਾਡੇ ਅੱਖਰ ਦੇਵੇ

ਸਾਡੀ ਸੋਚ ਨੂੰ ਸੰਗਲ ਪਾਉਂਦੇ
ਇਹ ਮੁੱਲਾਂ ਕਾਜ਼ੀ
ਅਸੀਂ ਰੱਤ ਨਹਾ ਕੇ ਆਪਣੀ
ਤਾਂ ਜੋਤੀ ਬਾਜ਼ੀ
ਨਿੱਤ ਖਾਰੇ ਚੜ੍ਹਨਾ ਯਾਰ ਜੀ
ਅਸੀਂ ਸਦਾ ਸੁਹਾਗੀ
ਨਈਂ ਕੂੜ ਨੂੰ ਮੱਥਾ ਟੇਕਦੇ
ਅਸੀਂ ਅਜ਼ਲੋਂ ਬਾਗ਼ੀ