ਤੇਰਾ ਉੱਚਾ ਹੋਵੇ ਨਾਂ

ਦਿਨ ਰਾਤੀਂ ਸੀਸਾਂ ਦਿਉਵੰਦੀ
ਤੈਨੂੰ ਨਾਨਕ ਬੋਲੀ ਮਾਂ
ਤੁਸਾਂ ਸਭ ਸੁਚੱਜੇ ਸਚੜੇ
ਰਲ਼ ਪੇਸ਼ ਕਰੋ ਫ਼ਰਿਆਦ

ਰੱਬ ਮਾਂ ਬੋਲੀ ਦਾ ਉਜੜਿਆ
ਘਰ ਫ਼ਿਰ ਕਰੇ ਆਬਾਦ
ਚੱਲ ਛੱਡ ਨਦੀਮੇ ਕਾਦਰੀ
ਹਨ ਕਰਦੇ ਪਰ ਕਲਾਮ
ਤੂੰ ਸੇਵਕ ਬੋਲੀ ਮਾਂ ਦਾ
ਤੇਰਾ ਜੱਗ ਤੇ ਰਹਿਣਾ ਨਾਮ